ਗੁਰੂ ਮਾਂ ਹੇਮ ਕੁੰਵਰ ਦਾ 102ਵੇਂ ਜਨਮ ਦਿਵਸ ਦਾ ਆਯੋਜਨ ਕੱਲ੍ਹ
ਰਾਮਾਂ ਮੰਡੀ, 17 ਸਤੰਬਰ (ਪੱਤਰ ਪ੍ਰੇਰਕ)- ਜੈਨ ਸਾਧਵੀ ਗੁਰੂ ਮਾਂ ਹੇਮ ਕੁੰਵਰ ਦਾ 102ਵਾਂ ਜਨਮ ਦਿਵਸ ਵਰਿਸ਼ਠ ਉਪਪ੍ਰਵਰਤਨੀ ਡਾ. ਰਵਿ ਰਸ਼ਮੀ ਦੇ ਠਾਣੇ-3 ਦੀ ਅਗਵਾਈ ਹੇਠ 19 ਸਤੰਬਰ ਨੂੰ ਜੈਨ ਗਰਲਜ਼ ਕਾਲਜ, ਰਾਮਾਂ ਮੰਡੀ ਵਿਖੇ ਸਵੇਰੇ 8 ਤੋਂ 9 ਵਜੇ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਰਾਮਾਂ ਮੰਡੀ, 17 ਸਤੰਬਰ (ਪੱਤਰ ਪ੍ਰੇਰਕ)- ਜੈਨ ਸਾਧਵੀ ਗੁਰੂ ਮਾਂ ਹੇਮ ਕੁੰਵਰ ਦਾ 102ਵਾਂ ਜਨਮ ਦਿਵਸ ਵਰਿਸ਼ਠ ਉਪਪ੍ਰਵਰਤਨੀ ਡਾ. ਰਵਿ ਰਸ਼ਮੀ ਦੇ ਠਾਣੇ-3 ਦੀ ਅਗਵਾਈ ਹੇਠ 19 ਸਤੰਬਰ ਨੂੰ ਜੈਨ ਗਰਲਜ਼ ਕਾਲਜ, ਰਾਮਾਂ ਮੰਡੀ ਵਿਖੇ ਸਵੇਰੇ 8 ਤੋਂ 9 ਵਜੇ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਗੁਰੂ ਮਾਂ ਹੇਮ ਕੁੰਵਰ ਦੇ ਜੀਵਨ ਅਤੇ ਧਾਰਮਿਕ ਸੇਵਾਵਾਂ ਨੂੰ ਯਾਦ ਕਰਦਿਆਂ ਗੁਰੂ ਗੁਣਗਾਨ ਸਭਾ ਕਰਵਾਈ ਜਾਵੇਗੀ। ਇਸ ਮੌਕੇ ਪ੍ਰਭਾਵਨਾ ਦਾ ਲਾਭਾਰਥੀ ਪਰਿਵਾਰ ਬਚਨੀ ਦੇਵੀ ਧਰਮ-ਪਤਨੀ ਸਵ. ਸ੍ਰੀ ਚਿਪਨਲਾਲ ਜੈਨ, ਮਾਤਾ ਚਰਨਦਾਸ -ਚੰਦਨਬਾਲਾ ਜੈਨ, ਰੱਤੇਵਾਲਾ (ਰਾਜਸਥਾਨ) ਵਲੋਂ ਸੇਵਾ ਕੀਤੀ ਜਾਵੇਗੀ। ਸਮਾਗਮ ਦੇ ਪ੍ਰਬੰਧਕਾਂ ਵਲੋਂ ਸਮੂਹ ਪਰਿਵਾਰਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਸਮਾਗਮ ਵਿਚ ਸਮੇਂ ਦੀ ਪਾਬੰਦੀ ਲਈ ਸਵੇਰੇ 8 ਤੋਂ 8:15 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।