04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਵੱਖ-ਵੱਖ ਥਾਵਾਂ ਤੋਂ 3 ਮੋਟਰਸਾਈਕਲ ਚੋਰੀ-ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ

ਬਠਿੰਡਾ, 3 ਅਕਤੂਬਰ (ਵੀਰਪਾਲ ਸਿੰਘ)-ਬਠਿੰਡਾ ਵਿਚ ਮੋਟਰਸਾਈਕਲ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਬਠਿੰਡਾ ਵਿਚ ਵੱਖ-ਵੱਖ ਥਾਵਾਂ ’ਤੇ ਤਿੰਨ ਮੋਟਰ ਸਾਈਕਲ ਚੋਰੀ ਕਰਨ ਦੇ ਮਾਮਲਿਆਂ ਵਿਚ ਤਿੰਨ ਨਾਮਲੂਮ ਵਿਅਕਤੀਆਂ ’ਤੇ ਮਾਮਲਾ ਆਪਣਾ ਦਰਜ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-10-2026
ਬਠਿੰਡਾ, 3 ਅਕਤੂਬਰ (ਵੀਰਪਾਲ ਸਿੰਘ)-ਬਠਿੰਡਾ ਵਿਚ ਮੋਟਰਸਾਈਕਲ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਬਠਿੰਡਾ ਵਿਚ ਵੱਖ-ਵੱਖ ਥਾਵਾਂ ’ਤੇ ਤਿੰਨ ਮੋਟਰ ਸਾਈਕਲ ਚੋਰੀ ਕਰਨ ਦੇ ਮਾਮਲਿਆਂ ਵਿਚ ਤਿੰਨ ਨਾਮਲੂਮ ਵਿਅਕਤੀਆਂ ’ਤੇ ਮਾਮਲਾ ਆਪਣਾ ਦਰਜ ਕੀਤਾ ਗਿਆ। ਪਹਿਲੇ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਪੁਲਿਸ ਅਧਿਕਾਰੀ ਕੌਰ ਸਿੰਘ ਵਲੋਂ ਦੱਸਿਆ ਕਿ ਸ਼ਿਵ ਕੁਮਾਰ ਉੱਤਰ ਓਮ ਪ੍ਰਕਾਸ਼ ਵਾਸੀ ਗੁਰੂ ਨਾਨਕ ਨਗਰ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੈਥੂਟ ਫਾਇਨਾਂਸ ਬਠਿੰਡਾ ਦਫ਼ਤਰ ਸਾਹਮਣਿਓਂ ਕੋਈ ਅਣਪਛਾਤਾ ਵਿਅਕਤੀ ਮੇਰਾ ਮੋਟਰ ਸਾਈਕਲ ਨੰਬਰ ਪੀ ਬੀ 03 ਬੀ ਕਿਯੂ 9707 ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ’ਤੇ ਮੋਟਰ ਸਾਈਕਲ ਚੋਰੀ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਸਰੇ ਮਾਮਲੇ ਵਿਚ ਤਫ਼ਤੀਸ਼ ਕਰ ਰਹੇ ਪੁਲਿਸ ਅਫ਼ਸਰ ਗੁਰਸਾਹਿਬ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਰਜੇਸ਼ ਛਾਬੜਾ ਪੁੱਤਰ ਮਥੁਰਾ ਦਾਸ, ਵਾਸੀ ਮਿਨੋਚਾ ਕਲੋਨੀ ਬਠਿੰਡਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੱਸਿਆ ਕਿ ਕੋਈ ਨਾਮਾਲੂਮ ਵਿਅਕਤੀ 2 ਅਕਤੂਬਰ 2026 ਵਾਲੇ ਦਿਨ ਮੇਰਾ ਮੋਟਰ ਸਾਈਕਲ ਨੰਬਰ ਪੀ ਬੀ 03 ਵੀ 2414 ਕੋਈ ਨਾਮਲੂਮ ਵਿਅਕਤੀ ਖੇਡ ਸਟੇਡੀਅਮ ਬਠਿੰਡਾ ਪਾਸੋਂ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਇਸੇ ਤਰ੍ਹਾਂ ਜੌਗਰ ਪਾਰਕ ਬਠਿੰਡਾ ਪਾਸੋ ਮੋਟਰ ਸਾਇਕਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਨ ਦੱਸਿਆ ਕਿ ਗੁਰਨਿਸ਼ਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਵਲੋਂ ਥਾਣਾ ਥਰਮਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 1 ਅਕਤੂਬਰ 2026 ਵਾਲੇ ਦਿਨ ਕੋਈ ਅਣਪਛਾਤਾ ਵਿਅਕਤੀ ਜੌਗਰ ਪਾਰਕ ਤੋਂ ਮੇਰਾ ਮੋਟਰ ਸਾਈਕਲ ਨੰਬਰ ਪੀ ਬੀ 30 ਏ ਏ 2654 ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ 2027 ਦੇ ਮੈਦਾਨ ਲਈ ਭੁੱਚੋ ’ਚ ਅਕਾਲੀ ਦਲ ਦੀ ਸਰਗਰਮੀ ਤੇਜ਼ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਹਰ ਸ਼ਨੀਵਾਰ ‘ਨੋ ਵਰਕ ਡੇ’ ਰੱਖਣ ਦੇ ਫ਼ੈਸਲੇ ਤਹਿਤ ਵਕੀਲਾਂ ਵਲੋਂ ਕੰਮਕਾਜ ਬੰਦ
Ad Position 24