ਭਾਈ ਘਨ੍ਹੱਈਆ ਚੌਂਕ ਵਿਚ ਲੱਗਿਆ ਜਾਮ, ਸੈਂਕੜੇ ਵਾਹਨ ਫਸੇ
ਬਠਿੰਡਾ, 6 ਅਕਤੂਬਰ (ਵੀਰਪਾਲ ਸਿੰਘ) : ਸ਼ਹਿਰ ਦੇ ਭਾਈ ਘਨ੍ਹਈਆ ਚੌਂਕ ਵਿਚ ਅੱਜ ਸ਼ਾਮ ਅਚਾਨਕ ਲੱਗੇ ਭਾਰੀ ਜਾਮ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਘੰਟਿਆਂ ਤੱਕ ਲੱਗੇ ਜਾਮ ਵਿਚ ਸੈਂਕੜੇ ਵਾਹਨ ਫਸੇ ਰਹੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬਠਿੰਡਾ, 6 ਅਕਤੂਬਰ (ਵੀਰਪਾਲ ਸਿੰਘ) : ਸ਼ਹਿਰ ਦੇ ਭਾਈ ਘਨ੍ਹਈਆ ਚੌਂਕ ਵਿਚ ਅੱਜ ਸ਼ਾਮ ਅਚਾਨਕ ਲੱਗੇ ਭਾਰੀ ਜਾਮ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਘੰਟਿਆਂ ਤੱਕ ਲੱਗੇ ਜਾਮ ਵਿਚ ਸੈਂਕੜੇ ਵਾਹਨ ਫਸੇ ਰਹੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਾਮ ਕਰੀਬ 7 ਵਜੇ ਆਪਣੇ ਕੰਮਕਾਜ ਤੋਂ ਵਾਪਸ ਘਰਾਂ ਨੂੰ ਜਾ ਰਹੇ ਲੋਕ ਜਾਮ ਵਿਚ ਫਸ ਕੇ ਰਹਿ ਗਏ। ਜਾਮ ਦਾ ਅਸਰ ਬਠਿੰਡਾ ਤੋਂ ਬਾਹਰ ਜਾਣ ਵਾਲੀ ਆਵਾਜਾਈ ’ਤੇ ਵੀ ਪਿਆ। ਜਿਵੇਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਗੰਗਾਨਗਰ, ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਜਾਣ ਵਾਲੀਆਂ ਬੱਸਾਂ ਵੀ ਜਾਮ ਵਿਚ ਫਸੀਆਂ ਰਹੀਆਂ। ਬੱਸਾਂ ਵਿਚ ਸਵਾਰ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਚੌਂਕ ਦੇ ਆਲੇ-ਦੁਆਲੇ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਰੇਂਗ-ਰੇਂਗ ਕੇ ਚੱਲਦੀ ਰਹੀ। ਕਈ ਵਾਹਨ ਚਾਲਕਾਂ ਨੇ ਜਾਮ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਆਸ-ਪਾਸ ਦੀਆਂ ਸੜਕਾਂ ’ਤੇ ਵੀ ਆਵਾਜਾਈ ਦਾ ਦਬਾਅ ਵਧ ਗਿਆ। ਲੋਕਾਂ ਨੇ ਟਰੈਫ਼ਿਕ ਪੁਲਿਸ ਤੋਂ ਚੌਂਕ ਵਿਚ ਆਵਾਜਾਈ ਪ੍ਰਬੰਧ ਹੋਰ ਸੁਚੱਜੇ ਕਰਨ ਦੀ ਮੰਗ ਕੀਤੀ।