11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹੀਰੋ ਬਣਨ ਮੁੰਬਈ ਆਇਆ ਹੈਪੀ ਕੁਮਾਰ, ਬਣ ਗਿਆ ‘ਮਸਾਜਰ’

ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਖਾਂ ਵਿਚ ਹੀਰੋ ਬਣਨ ਦੇ ਸੁਪਨੇ ਲੈ ਕੇ ਮੁੰਬਈ ਪਹੁੰਚਿਆ ਹੈਪੀ ਕੁਮਾਰ, ਜਦੋਂ ਫ਼ਿਲਮੀ ਦੁਨੀਆ ਦੀ ਅਸਲੀਅਤ ਤੋਂ ਜਾਣੂ ਹੁੰਦਾ ਹੈ ਤਾਂ ਉਸ ਦੇ ਸੁਪਨੇ ਹੌਲੀ-ਹੌਲੀ ਸਮਝੌਤਿਆਂ ਦੀ ਭੇਟ ਚੜ੍ਹ ਜਾਂਦੇ ਹਨ। ਅਦਾਕਾਰ ਬਣਨ ਦਾ ਮੌਕਾ ਨਾ ਮਿਲਣ ‘ਤੇ ਉਹ ਇਕ ਫ਼ਿਲਮ ਨਿਰਮਾਤਾ ਕੋਲ ਚੌਥੇ ਸਹਾਇਕ ਨਿਰਦੇਸ਼ਕ ਵਜੋਂ ਨੌਕਰੀ ਕਰਨ ਲੱਗਦਾ ਹੈ।

Ad Position 21
No active advertisement
ਬਠਿੰਡਾ ਵਿਖੇ ਨਾਟਕ ‘ਮਸਾਜ’ ਦੌਰਾਨ ਅਭਿਨੈ ਕਰਦੇ ਫ਼ਿਲਮ ਅਦਾਕਾਰ ਰਾਕੇਸ਼ ਬੇਦੀ। ਤਸਵੀਰ: ਲਵਲੀ ਭੁੱਚੋ ਮੰਡੀ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ: ਬਿੱਕਰ ਸਿੰਘ ਸਿੱਧੂ 11-10-2026
ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਖਾਂ ਵਿਚ ਹੀਰੋ ਬਣਨ ਦੇ ਸੁਪਨੇ ਲੈ ਕੇ ਮੁੰਬਈ ਪਹੁੰਚਿਆ ਹੈਪੀ ਕੁਮਾਰ, ਜਦੋਂ ਫ਼ਿਲਮੀ ਦੁਨੀਆ ਦੀ ਅਸਲੀਅਤ ਤੋਂ ਜਾਣੂ ਹੁੰਦਾ ਹੈ ਤਾਂ ਉਸ ਦੇ ਸੁਪਨੇ ਹੌਲੀ-ਹੌਲੀ ਸਮਝੌਤਿਆਂ ਦੀ ਭੇਟ ਚੜ੍ਹ ਜਾਂਦੇ ਹਨ। ਅਦਾਕਾਰ ਬਣਨ ਦਾ ਮੌਕਾ ਨਾ ਮਿਲਣ ‘ਤੇ ਉਹ ਇਕ ਫ਼ਿਲਮ ਨਿਰਮਾਤਾ ਕੋਲ ਚੌਥੇ ਸਹਾਇਕ ਨਿਰਦੇਸ਼ਕ ਵਜੋਂ ਨੌਕਰੀ ਕਰਨ ਲੱਗਦਾ ਹੈ। ਇਥੇ ਵੀ ਸਵਾਰਥ ਅਤੇ ਮੌਕਾਪ੍ਰਸਤੀ ਤੋਂ ਨਿਰਾਸ਼ ਹੋ ਕੇ ਉਹ ਫ਼ਿਲਮੀ ਦੁਨੀਆ ਛੱਡ ਦਿੰਦਾ ਹੈ। ਇਸ ਤੋਂ ਬਾਅਦ ਉਹ ਜਿਮ ਟ੍ਰੇਨਰ ਅਤੇ ਅਖ਼ੀਰ ਵਿਚ ‘ਮਸਾਜਰ’ ਬਣਨ ਤੱਕ ਉਸਦਾ ਸਫ਼ਰ ਵਿਜੇ ਤੇਂਦੁਲਕਰ ਦੇ ਚਰਚਿਤ ਨਾਟਕ ‘ਮਸਾਜ’ ਦੀ ਕੇਂਦਰੀ ਕਹਾਣੀ ਹੈ। ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੌਰਾਨ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਮੁੰਬਈ ਦੇ ਪ੍ਰਤੀਕ ਆਰਟ ਥੀਏਟਰ ਵਲੋਂ ਇਸ ਨਾਟਕ ਦਾ ਮੰਚਨ ਕੀਤਾ ਗਿਆ। ਪ੍ਰਸਿੱਧ ਹਿੰਦੀ ਫ਼ਿਲਮ ਅਦਾਕਾਰ ਰਾਕੇਸ਼ ਬੇਦੀ ਦੇ ਇਕੱਲੇ ਅਭਿਨੈ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਅਤੇ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕੀਤਾ। ਨਾਟਕ ਦਾ ਰੂਪਾਂਤਰਨ ਖ਼ੁਦ ਰਾਕੇਸ਼ ਬੇਦੀ ਨੇ ਕੀਤਾ, ਜਦੋਂਕਿ ਨਿਰਦੇਸ਼ਨ ਹਰਬੰਸ ਸਿੰਘ ਬਿਸ਼ਟ ਦਾ ਸੀ। ਨਾਟਕ ਵਿਚ ਹੈਪੀ ਕੁਮਾਰ ਦੀ ਜ਼ਿੰਦਗੀ ਰਾਹੀਂ ਫ਼ਿਲਮੀ ਦੁਨੀਆਂ ਦੀ ਚਮਕ-ਦਮਕ ਪਿੱਛੇ ਲੁਕੇ ਸਵਾਰਥਾਂ ਅਤੇ ਮੌਕਾਪ੍ਰਸਤੀ ਨੂੰ ਬੇਪਰਦ ਕੀਤਾ ਗਿਆ। ਮੰਚ ‘ਤੇ ਇਕੱਲੇ ਮੌਜੂਦ ਬੇਦੀ ਨੇ ਆਪਣੀ ਆਵਾਜ਼, ਚਿਹਰੇ ਦੇ ਹਾਵ-ਭਾਵ, ਸਰੀਰਕ ਮੁਦਰਾਵਾਂ ਅਤੇ ਸੰਵਾਦ ਅਦਾਇਗੀ ਰਾਹੀਂ ਲਗਭਗ 24 ਕਿਰਦਾਰਾਂ ਨੂੰ ਜੀਵੰਤ ਕਰ ਦਿੱਤਾ। ‘ਮਸਾਜ’ ਉਨ੍ਹਾਂ ਨੌਜਵਾਨਾਂ ਦੀ ਪੀੜਾ ਨੂੰ ਵੀ ਸਾਹਮਣੇ ਲਿਆਉਂਦਾ ਹੈ, ਜੋ ਵੱਡੇ ਸੁਪਨੇ ਲੈ ਕੇ ਮਹਾਂਨਗਰਾਂ ਵਿਚ ਪਹੁੰਚਦੇ ਹਨ, ਪਰ ਹਾਲਾਤ ਅੱਗੇ ਆਪਣੇ ਰਸਤੇ ਬਦਲਣ ਲਈ ਮਜਬੂਰ ਹੋ ਜਾਂਦੇ ਹਨ। ਨਾਟਕ ਦਾ ਉਦਘਾਟਨ ਡ੍ਰੀਮਲੈਂਡ ਗਰੁੱਪ ਦੇ ਐੱਮ.ਡੀ ਸੁਨੀਲ ਬਾਂਸਲ, ਡਾ. ਗੌਰਵ ਮੰਗਲਾ, ਮਾਲਵਾ ਕਾਲਜ ਦੇ ਚੇਅਰਮੈਨ ਰਮਨ ਸਿੰਗਲਾ, ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਬਿਜਲੀ ਮਕੈਨਿਕ ਦੀ ਅਚਾਨਕ ਮੌਤ ਨੂੰ ਲੈ ਕੇ ਸ਼ਹਿਰ ’ਚ ਸੋਗ ਦੀ ਲਹਿਰ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਤਰਸੇਮ ਸਿੰਘ
Ad Position 24