11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ਵਲੋਂ ਬੋਹਾ ਮੰਡੀ ’ਚ ਧਰਨਾ

ਬੋਹਾ, 11 ਨਵੰਬਰ (ਰਮੇਸ਼ ਤਾਂਗੜੀ)- ਮੁੱਖ ਯਾਰਡ ਬੋਹਾ ਅਤੇ ਮਾਰਕਿਟ ਕਮੇਟੀ ਅਧੀਨ ਇਕ ਦਰਜਨ ਖ਼ਰੀਦ ਕੇਂਦਰਾਂ ’ਚ ਹਾਲੇ ਵੀ ਵੱਡੀ ਪੱਧਰ ’ਤੇ ਸਿੱਲ ਵਾਲਾ ਝੋਨਾ ਪਿਆ ਹੈ। ਪਿੰਡਾਂ ’ਚੋਂ ਕਿਸਾਨ ਝੋਨਾ ਲੇ ਕੇ ਆਪਣੀ ਬੋਲੀ ਦੀ ਉਡੀਕ ’ਚ 10-12 ਦਿਨਾਂ ਤੋਂ ਬੈਠੇ ਹਨ।

Ad Position 21
No active advertisement
ਅਜੀਤ ਡੈਸਕ 12-11-2026
ਬੋਹਾ, 11 ਨਵੰਬਰ (ਰਮੇਸ਼ ਤਾਂਗੜੀ)- ਮੁੱਖ ਯਾਰਡ ਬੋਹਾ ਅਤੇ ਮਾਰਕਿਟ ਕਮੇਟੀ ਅਧੀਨ ਇਕ ਦਰਜਨ ਖ਼ਰੀਦ ਕੇਂਦਰਾਂ ’ਚ ਹਾਲੇ ਵੀ ਵੱਡੀ ਪੱਧਰ ’ਤੇ ਸਿੱਲ ਵਾਲਾ ਝੋਨਾ ਪਿਆ ਹੈ। ਪਿੰਡਾਂ ’ਚੋਂ ਕਿਸਾਨ ਝੋਨਾ ਲੇ ਕੇ ਆਪਣੀ ਬੋਲੀ ਦੀ ਉਡੀਕ ’ਚ 10-12 ਦਿਨਾਂ ਤੋਂ ਬੈਠੇ ਹਨ। ਦੂਜੇ ਪਾਸੇ ਪੂਰੇ ਪੰਜਾਬ ’ਚ ਕਈ ਖ਼ਰੀਦ ਕੇਂਦਰ ਝੋਨੇ ਦੀ ਮੰਗ ਪੂਰੀ ਹੋਣ ਕਰ ਕੇ ਬੰਦ ਕਰ ਦਿੱਤੇ ਹਨ ਅਤੇ ਉੱਥੇ ਝੋਨੇ ਦੀ ਖ਼ਰੀਦ ਵੀ ਬੰਦ ਕਰ ਦਿੱਤੀ ਹੈ। ਭਾਕਿਯੂ (ਰਾਜੇਵਾਲ) ਵਲੋਂ ਝੋਨਾ ਨਾ ਖ਼ਰੀਦੇ ਜਾਣ ਕਰ ਕੇ ਅਨਾਜ ਮੰਡੀ ਬੋਹਾ ਵਿਖੇ ਧਰਨਾ ਲਗਾਇਆ ਗਿਆ। ਮੇਵਾ ਸਿੰਘ ਕੁਲਾਣਾ ਯੂਥ ਪ੍ਰਧਾਨ ਜ਼ਿਲ੍ਹਾ ਮਾਨਸਾ, ਮਹਿਲ ਸਿੰਘ ਸੈਦੇਵਾਲਾ ਜ਼ਿਲ੍ਹਾ ਖ਼ਜ਼ਾਨਚੀ, ਰਜਵੰਤ ਸਿੰਘ ਬੋਹਾ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਖ਼ਜ਼ਾਨਚੀ ਅਤੇ ਦਲਜੀਤ ਸਿੰਘ ਸੈਦੇਵਾਲਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਝੋਨਾ ਮੰਡੀਆਂ ’ਚ ਰੋਲ ਰਹੀ ਹੈ ਅਤੇ ਥਾਂ-ਥਾਂ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਬੋਲੀ ਮਨਮਰਜ਼ੀ ਨਾਲ ਲਗਾਈ ਜਾਂਦੀ ਹੈ। ਦੂਜੇ ਪਾਸੇ ਝੋਨੇ ਦੀ ਬੋਲੀ ਨਾ ਲੱਗਣ ਕਰ ਕੇ ਉਨ੍ਹਾਂ ਦੀ ਜ਼ਮੀਨ ਵਿਹਲੀ ਨਹੀਂ ਹੋ ਰਹੀ ਅਤੇ ਕਣਕ ਦੀ ਬਿਜਾਈ ਪਛੜਦੀ ਜਾ ਰਹੀ ਹੈ। ਕਿਸਾਨਾਂ ਨੇ ਬੋਹਾ ਖੇਤਰ ਦੇ ਖ਼ਰੀਦ ਕੇਂਦਰਾਂ ਆਲਮਪੁਰ ਮੰਦਰਾਂ, ਰਿਉਂਦ ਕਲਾਂ, ਸੈਦੇਵਾਲਾ, ਚੱਕ ਅਲੀਸ਼ੇਰ ਵਿਚ ਲੋਕਾਂ ਦਾ ਝੋਨਾ ਪਏ ਹੋਣ ਦੇ ਬਾਵਜੂਦ ਖ਼ਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਖ਼ਰੀਦ ਚਾਲੂ ਕੀਤੀ ਜਾਵੇ। ਦੂਜੇ ਪਾਸੇ ਬੋਹਾ ਮੰਡੀ ’ਚ ਅੱਜ ਤੱਕ 48660 ਮੀਟਰਿਕ ਟਨ ਆਏ ਝੋਨੇ ਵਿਚੋਂ 8067 ਟਨ ਖ਼ਰੀਦਿਆ ਗਿਆ। 1900 ਟਨ ਚੁਕਾਈ ਵੀ ਹੋ ਚੁੱਕੀ ਹੈ ਜਦਕਿ 12190 ਮੀਟਰਿਕ ਟਨ ਚੁਕਾਈ ਤੋਂ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ’ਚ ਵਿਸ਼ੇਸ਼ ਰੋਗ ਮੁਕਤ ਕੈਂਪ 13 ਤੋਂ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਖੱਤਰੀਵਾਲਾ ’ਚ ਖੇਡ ਸਟੇਡੀਅਮ ਦਾ ਉਦਘਾਟਨ
Ad Position 24