11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬੁਢਲਾਡਾ ’ਚ ਵਿਸ਼ੇਸ਼ ਰੋਗ ਮੁਕਤ ਕੈਂਪ 13 ਤੋਂ

ਬੁਢਲਾਡਾ, 11 ਨਵੰਬਰ (ਮਨਚੰਦਾ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 13 ਤੋਂ 17 ਨਵੰਬਰ ਤੱਕ ਵਿਸ਼ੇਸ਼ ਰੋਗ ਮੁਕਤ ਕੈਂਪ ਬੱਸ ਸਟੈਂਡ ਰੋਡ ’ਤੇ ਰਾਇਲ ਸਿਟੀ ਦੇ ਗੇਟ ਅਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਸੰਸਥਾ ਦੇ ਦਫ਼ਤਰ ਵਿਖੇ ਲਗਾਇਆ ਜਾਵੇਗਾ । ਸੰਸਥਾ ਦੇ ਆਗੂ ਮਾ: ਕੁਲਵੰਤ ਸਿੰਘ ਅਤੇ ਵਿਜੇ ਗੋਇਲ ਨੇ ਦੱਸਿਆ ਕਿ ਕੈਂਪ ’ਚ ਸੋਲਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਵੈਦ ਰਾਜੇਸ਼ ਕਪੂਰ ਵਲੋਂ ਲੋਕਾਂ ਨੂੰ ਅਜੋਕੇ ਸਮੇਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਅਤੇ ਸੁਚੱਜਾ ਤੇ ਤੰਦਰੁਸਤ ਜੀਵਨ ਜਿਊਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 12-11-2026
ਬੁਢਲਾਡਾ, 11 ਨਵੰਬਰ (ਮਨਚੰਦਾ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 13 ਤੋਂ 17 ਨਵੰਬਰ ਤੱਕ ਵਿਸ਼ੇਸ਼ ਰੋਗ ਮੁਕਤ ਕੈਂਪ ਬੱਸ ਸਟੈਂਡ ਰੋਡ ’ਤੇ ਰਾਇਲ ਸਿਟੀ ਦੇ ਗੇਟ ਅਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਸੰਸਥਾ ਦੇ ਦਫ਼ਤਰ ਵਿਖੇ ਲਗਾਇਆ ਜਾਵੇਗਾ । ਸੰਸਥਾ ਦੇ ਆਗੂ ਮਾ: ਕੁਲਵੰਤ ਸਿੰਘ ਅਤੇ ਵਿਜੇ ਗੋਇਲ ਨੇ ਦੱਸਿਆ ਕਿ ਕੈਂਪ ’ਚ ਸੋਲਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਵੈਦ ਰਾਜੇਸ਼ ਕਪੂਰ ਵਲੋਂ ਲੋਕਾਂ ਨੂੰ ਅਜੋਕੇ ਸਮੇਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਅਤੇ ਸੁਚੱਜਾ ਤੇ ਤੰਦਰੁਸਤ ਜੀਵਨ ਜਿਊਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਦੌਰਾਨ ਰੋਜ਼ਾਨਾ ਸਵੇਰੇ ਅਤੇ ਸ਼ਾਮ 7 ਤੋਂ 8 ਵਜੇ ਤੱਕ ਸੈਸ਼ਨ ਹੋਣਗੇ। ਸਵੇਰ ਦੇ ਸੈਸ਼ਨ ’ਚ ਹਰ ਰੋਜ਼ ਇਕ ਗੰਭੀਰ ਬਿਮਾਰੀ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ ਜਦਕਿ ਸ਼ਾਮ ਦੇ ਸੈਸ਼ਨ ’ਚ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਕੈਂਪ ਦੌਰਾਨ 13 ਨਵੰਬਰ ਨੂੰ ਸ਼ੂਗਰ ਰੋਗ, 14 ਨਵੰਬਰ ਨੂੰ ਥਾਇਰਾਇਡ, ਜੋੜਾਂ, ਮਾਸਪੇਸ਼ੀਆਂ ਅਤੇ ਕਮਰ ਦਰਦ, 15 ਨਵੰਬਰ ਨੂੰ ਔਰਤਾਂ ਨਾਲ ਸਬੰਧਿਤ ਰੋਗ, 16 ਨਵੰਬਰ ਨੂੰ ਬਲੱਡ ਪ੍ਰੈਸ਼ਰ, ਕਿਡਨੀ ਅਤੇ ਦਿਲ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 17 ਨਵੰਬਰ ਨੂੰ ਕੈਂਸਰ ਅਤੇ ਮਾਨਸਿਕ ਸਿਹਤ ਨਾਲ ਸਬੰਧਿਤ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ 100 ਕਰੋੜ ਦੀ ਲਾਗਤ ਵਾਲਾ ਵੈਟਰਨਰੀ ਕਾਲਜ/ਹਸਪਤਾਲ ਵਿਦਿਆਰਥੀਆਂ ਲਈ ਵਰਦਾਨ ਬਣਿਆ- ਮਲੂਕਾ ਅਗਲੀ ਖ਼ਬਰ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ਵਲੋਂ ਬੋਹਾ ਮੰਡੀ ’ਚ ਧਰਨਾ
Ad Position 24