19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

‘ਆਪ’ ਨੇ ਲਾਰਿਆਂ ਤੇ ਫੋਕੇ ਦਾਅਵਿਆਂ ਨਾਲ ਹੀ ਸਰਕਾਰ ਦਾ ਕਾਰਜਕਾਲ ਪੂਰਾ ਕਰ ਦੇਣਾ ਹੈ- ਗੁਰਬਾਜ਼ ਸਿੰਘ ਸਿੱਧੂ

ਤਲਵੰਡੀ ਸਾਬੋ, 19 ਨਵੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਨੂੰ ਰੰਗਲਾ ਬਣਾਉਣ ਸਮੇਤ ਕਈ ਤਰ੍ਹਾਂ ਦੇ ਇਨਕਲਾਬੀ ਦਾਅਵਿਆਂ ਦੀ ਬਦੌਲਤ ਭਾਰੀ ਲੋਕ ਬਹੁਮਤ ਨਾਲ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਸਰਕਾਰ ਦਾ ਜਦੋਂ ਹੁਣ ਕੁਝ ਸਮੇਂ ਦਾ ਕਾਰਜਕਾਲ ਹੀ ਬਾਕੀ ਬਚਿਆ ਹੈ ਤਾਂ ਇਹ ਕਹਿਣ ਚ ਅਤਿਕਥਨੀ ਨਹੀ ਹੋਵੇਗੀ ਕਿ ‘ਆਪ’ ਨੇ ਲਾਰਿਆਂ ਤੇ ਫੋਕੇ ਦਾਅਵਿਆਂ ਨਾਲ ਹੀ ਸਰਕਾਰ ਦਾ ਕਾਰਜਕਾਲ ਪੂਰਾ ਕਰ ਦੇਣਾ ਹੈ ਜਦੋਂਕਿ ਸੂਬੇ ਦੇ ਜ਼ਮੀਨੀ ਹਾਲਾਤ ਅਤਿ ਬਦਤਰ ਹੋ ਚੁੱਕੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ਚ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 20-11-2026
ਤਲਵੰਡੀ ਸਾਬੋ, 19 ਨਵੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਨੂੰ ਰੰਗਲਾ ਬਣਾਉਣ ਸਮੇਤ ਕਈ ਤਰ੍ਹਾਂ ਦੇ ਇਨਕਲਾਬੀ ਦਾਅਵਿਆਂ ਦੀ ਬਦੌਲਤ ਭਾਰੀ ਲੋਕ ਬਹੁਮਤ ਨਾਲ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਸਰਕਾਰ ਦਾ ਜਦੋਂ ਹੁਣ ਕੁਝ ਸਮੇਂ ਦਾ ਕਾਰਜਕਾਲ ਹੀ ਬਾਕੀ ਬਚਿਆ ਹੈ ਤਾਂ ਇਹ ਕਹਿਣ ਚ ਅਤਿਕਥਨੀ ਨਹੀ ਹੋਵੇਗੀ ਕਿ ‘ਆਪ’ ਨੇ ਲਾਰਿਆਂ ਤੇ ਫੋਕੇ ਦਾਅਵਿਆਂ ਨਾਲ ਹੀ ਸਰਕਾਰ ਦਾ ਕਾਰਜਕਾਲ ਪੂਰਾ ਕਰ ਦੇਣਾ ਹੈ ਜਦੋਂਕਿ ਸੂਬੇ ਦੇ ਜ਼ਮੀਨੀ ਹਾਲਾਤ ਅਤਿ ਬਦਤਰ ਹੋ ਚੁੱਕੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ਚ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ। ਪਿੰਡਾਂ ‘ਚ ਵਰਕਰਾਂ ਅਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ‘ਚ ਹਾਜ਼ਰੀ ਭਰਨ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਪੰਜਾਬ ਨੂੰ ਰੰਗਲਾ ਬਣਾਉਣ ਦਾ ਦਾਅਵਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਉਸ ਪੰਜਾਬ ‘ਚ ਅੱਜ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦਾ। ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਤੇ ਹਮਲੇ ਆਮ ਗੱਲ ਹੋ ਗਈ ਹੈ। ਵਪਾਰੀਆਂ ਨੂੰ ਧਮਕੀਆਂ, ਦੁਕਾਨਾਂ ‘ਤੇ ਚੋਰੀਆਂ, ਚਿੱਟੇ ਨਾਲ ਨੌਜਵਾਨਾਂ ਦੀ ਮੌਤ ਵਰਗੇ ਵਰਤਾਰੇ ਦੇਖ ਕੇ ਤਾਂ ਲੱਗਦਾ ਹੈ ਜਿਵੇਂ ਸੂਬੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਜਾਂ ਤਾਂ ਜੇਲ੍ਹੀਂ ਡੱਕਿਆ ਜਾ ਰਿਹੈ ਜਾਂ ਫਿਰ ਉਹ ਜਾਨ ਗੁਆ ਰਹੇ ਹਨ ਪਰ ਇਸ ਸਭ ਕਾਸੇ ਤੋਂ ਬੇਖਬਰ ਸੱਤਾਧਿਰ ਦੇ ਆਗੂ ਸਿਰਫ਼ ਦਾਅਵੇ ਕਰਦੇ ਹਨ ਉਸ ਵਿਕਾਸ ਦੇ ਜੋ ਪੰਜਾਬ ‘ਚ ਜ਼ਮੀਨ ਤੇ ਕਿਧਰੇ ਹੋਇਆ ਹੀ ਨਹੀਂ। ਸਿੱਧੂ ਨੇ ਕਿਹਾ ਕਿ ਲੋਕ ‘ਆਪ’ ਨੂੰ ਚੋਣਾਂ ‘ਚ ਸਬਕ ਸਿਖਾਉਣਗੇ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਬੰਗੀ, ਕ੍ਰਿਸ਼ਨ ਯਾਦਵ, ਚਰਨਜੀਤ ਸਿੰਘ ਕੋਟਬਖਤੂ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਸੁਰਜੀਤ ਸ਼ਿੰਦੀ ਜਗਾ, ਹਰਪਾਲ ਪੰਚ ਗਾਟਵਾਲੀ ਤੇ ਸੇਵਕ ਤੰਗਰਾਲੀ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦਿੱਤੇ ਜਾਣ ਦੀ ਮੰਗ ਅਗਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਜੀ ਦੇ ਜਨਮ ਦਿਵਸ ਮੌਕੇ ਮੌੜ ਮੰਡੀ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ...
Ad Position 24