19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਹਾਇਕ ਧੰਦਿਆਂ ਦੀ ਸਿਖਲਾਈ ਦੇ ਮੌਕੇ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਨਥਾਣਾ, 19 ਨਵੰਬਰ (ਗੁਰਦਰਸ਼ਨ ਲੁੱਧੜ)- ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਅਕਸਰ ਹੀ ਪ੍ਰੇਰਨਾ ਦਿੰਦੇ ਰਹਿੰਦੇ ਹਨ ਪਰ ਦੂਜੇ ਪਾਸੇ ਕਿਸਾਨਾਂ ਲਈ ਸਹਾਇਕ ਧੰਦੇ ਸ਼ੁਰੂ ਕਰਨ ਲਈ ਲੋੜੀਦੇ ਢਾਂਚੇ ਮੁਹੱਈਆ ਕਰਨ ਦੀ ਸਰਕਾਰੀ ਪੱਧਰ ‘ਤੇ ਕੋਈ ਵਿਵਸਥਾ ਦਿਖਾਈ ਨਹੀਂ ਦੇ ਰਹੀ। ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਵਾਲੇ ਕਿਸਾਨਾਂ ਲਈ ਲੋੜੀਦਾ ਢਾਂਚਾ ਅਤੇ ਕਰਜ਼ੇ ਮੁਹੱਈਆ ਹੋਣੇ ਤਾਂ ਦੂਰ ਦੀ ਮੰਜ਼ਿਲ ਜਾਪਦੀ ਹੈ ਸਗੋਂ ਉਨ੍ਹਾਂ ਵਾਸਤੇ ਸਹਾਇਕ ਧੰਦਿਆਂ ਲਈ ਸਰਕਾਰੀ ਪੱਧਰ ‘ਤੇ ਸਮੇਂ ਸਿਰ ਟ੍ਰੇਨਿੰਗ ਦਾ ਪ੍ਰਬੰਧ ਵੀ ਨਹੀਂ ਹੈ।

Ad Position 21
No active advertisement
ਖੇਤੀ ਸਹਾਇਕ ਧੰਦਿਆਂ ਦੇ ਹਫ਼ਤਾਵਾਰੀ ਟਰੇਨਿੰਗ ਕੋਰਸ ਤੁਰੰਤ ਸ਼ੁਰੂ ਕਰਨ ਦੀ ਮੰਗ ਕਰ ਰਹੇ ਬਲਾਕ ਨਥਾਣਾ ਦੇ ਕਿਸਾਨ। ਤਸਵੀਰ: ਗੁਰਦਰਸ਼ਨ ਲੁੱਧੜ 20-11-2026
ਨਥਾਣਾ, 19 ਨਵੰਬਰ (ਗੁਰਦਰਸ਼ਨ ਲੁੱਧੜ)- ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਅਕਸਰ ਹੀ ਪ੍ਰੇਰਨਾ ਦਿੰਦੇ ਰਹਿੰਦੇ ਹਨ ਪਰ ਦੂਜੇ ਪਾਸੇ ਕਿਸਾਨਾਂ ਲਈ ਸਹਾਇਕ ਧੰਦੇ ਸ਼ੁਰੂ ਕਰਨ ਲਈ ਲੋੜੀਦੇ ਢਾਂਚੇ ਮੁਹੱਈਆ ਕਰਨ ਦੀ ਸਰਕਾਰੀ ਪੱਧਰ ‘ਤੇ ਕੋਈ ਵਿਵਸਥਾ ਦਿਖਾਈ ਨਹੀਂ ਦੇ ਰਹੀ। ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਵਾਲੇ ਕਿਸਾਨਾਂ ਲਈ ਲੋੜੀਦਾ ਢਾਂਚਾ ਅਤੇ ਕਰਜ਼ੇ ਮੁਹੱਈਆ ਹੋਣੇ ਤਾਂ ਦੂਰ ਦੀ ਮੰਜ਼ਿਲ ਜਾਪਦੀ ਹੈ ਸਗੋਂ ਉਨ੍ਹਾਂ ਵਾਸਤੇ ਸਹਾਇਕ ਧੰਦਿਆਂ ਲਈ ਸਰਕਾਰੀ ਪੱਧਰ ‘ਤੇ ਸਮੇਂ ਸਿਰ ਟ੍ਰੇਨਿੰਗ ਦਾ ਪ੍ਰਬੰਧ ਵੀ ਨਹੀਂ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਕਿਸਾਨਾਂ ਨੂੰ ਸਹਾਇਕ ਧੰਦਿਆਂ ਸਬੰਧੀ ਸਿੱਖਿਅਤ ਕਰਨ ਵਾਲੇ ਅਧਿਕਾਰੀਆਂ ਦੀਆਂ ਬਣਦੀਆਂ ਅਸਾਮੀਆਂ ਪੁਰ ਨਹੀਂ ਹਨ।ਇੱਥੇ ਹੀ ਬੱਸ ਨਹੀਂ, ਜੋ ਥੋੜੇ ਬਹੁਤੇ ਅਧਿਕਾਰੀ ਹਨ ਉਨ੍ਹਾਂ ਨੂੰ ਐੱਸ.ਆਈ.ਆਰ ਅਤੇ ਹੋਰਨਾਂ ਵਾਧੂ ਡਿਊਟੀਆਂ ‘ਤੇ ਭੇਜ ਦਿੱਤਾ ਜਾਂਦਾ ਹੈ। ਬਲਾਕ ਨਥਾਣਾ ਦੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਚ ਮੁਰਗੀ ਪਾਲਣ ਕੋਰਸ ਨਾ ਹੋਣ ਕਾਰਨ ਉਸ ਨੂੰ ਹਰਿਆਣਾ ਦੇ ਜ਼ਿਲ੍ਹਾ ਸਿਰਸੇ ਜਾਣਾ ਪਿਆ ਸੀ ਪਰ ਉਥੇ ਲੋੜੀਦੇ ਸਿੱਖਿਆਰਥੀ ਪੂਰੇ ਨਾ ਹੋਣ ਕਾਰਨ ਦੋ ਦਿਨ ਖੱਜਲ ਖੁਆਰ ਕਰਕੇ ਉਸ ਨੂੰ ਮੋੜ ਦਿੱਤਾ ਗਿਆ। ਪਿੰਡ ਗੰਗਾ ਦੇ ਕਿਸਾਨਾਂ ਕੁਲਵਿੰਦਰ ਸਿੰਘ,ਗੁਲਾਬ ਸਿੰਘ ਅਤੇ ਪਿੰਡ ਮਹਿਮਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਕਰੀ ਪਾਲਣ ਟਰੇਨਿੰਗ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਖੇਤੀ ਵਿਗਿਆਨ ਅਦਾਰਿਆਂ ਵਿਚ ਕਾਫੀ ਚੱਕਰ ਲਾਏ ਗਏ ਹਨ ਅਤੇ ਉਨ੍ਹਾਂ ਨੂੰ ਇਸੇ ਹਫ਼ਤੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਨੇ ਬੱਕਰੀ ਪਾਲਣ ਟ੍ਰੇਨਿੰਗ ਲਈ ਪਹੁੰਚਣ ਦਾ ਸੱਦਾ ਦਿੱਤਾ ਅਤੇ ਜਦੋਂ ਉਹ ਸੱਦੇ ਅਨੁਸਾਰ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਥੋਂ ਦਾ ਸਟਾਫ਼ ਐਸ.ਆਈ.ਆਰ ਡਿਊਟੀ ‘ਤੇ ਭੇਜ ਦਿੱਤਾ ਗਿਆ, ਜਿਸ ਕਰਕੇ ਉਹ ਬਿਨਾਂ ਟਰੇਨਿੰਗ ਤੋਂ ਵਾਪਸ ਪਰਤ ਆਏ ਹਨ। ਜ਼ਿਕਰਯੋਗ ਹੈ ਕਿ ਇੰਡੀਅਨ ਕੌਂਸਲ ਫ਼ਾਰ ਐਗਰੀਕਲਚਰਲ ਰਿਸਰਚ (ਕੇਂਦਰ ਸਰਕਾਰ) ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਅਧਿਕਾਰੀਆਂ ਦੀਆਂ ਵਾਧੂ ਡਿਊਟੀਆਂ ਨਾ ਲਾਏ ਜਾਣ ਸਬੰਧੀ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਜਾਰੀ ਹੋਏ ਸਨ ਪਰ ਪੰਜਾਬ ਸਰਕਾਰ ਦੇ ਹੁਕਮਰਾਨਾਂ ਦੀ ਕੋਈ ਦਿਲਚਸਪੀ ਨਾ ਹੋਣ ਕਾਰਨ ਸਹਾਇਕ ਧੰਦਿਆਂ ਦੇ ਚਾਹਵਾਨ ਕਿਸਾਨ ਲੋੜੀਂਦੀ ਟ੍ਰੇਨਿੰਗ ਲੈਣ ਤੋਂ ਵੀ ਵਾਂਝੇ ਫਿਰ ਰਹੇ ਹਨ। ਸਹਾਇਕ ਧੰਦੇ ਤੋਰਨ ਵਾਲੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਸਹਾਇਕ ਧੰਦਿਆਂ ਸਬੰਧੀ ਟ੍ਰੇਨਿੰਗ ਤੁਰੰਤ ਸ਼ੁਰੂ ਕਰਵਾਈ ਜਾਵੇ ਕਿਉਂਕਿ ਹੁਣ ਕਣਕਾਂ ਦੀਆਂ ਬਿਜਾਈਆਂ ਸਮਾਪਤੀ ‘ਤੇ ਹਨ ਅਤੇ ਕਣਕ ਦੀ ਫ਼ਸਲ ਲਈ ਸਿੰਚਾਈ, ਖਾਦ ਅਤੇ ਸਪਰੇਅ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੇ ਸਹਾਇਕ ਧੰਦਿਆਂ ਬਾਬਤ ਹਫ਼ਤਾਵਾਰੀ ਕੋਰਸ ਮੁਕੰਮਲ ਕਰਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ, ‘ਆਪ’ ਸਰਕਾਰ ’ਤੇ ਵਰ੍ਹੇ ਗੁਰਮੀਤ ਸੰਧੂ ਅਗਲੀ ਖ਼ਬਰ ਜੱਸੀ ਬਾਗਵਾਲੀ ਦੇ ਕਿਸਾਨ ਨੇ 50 ਏਕੜ ਰਕਬੇ ’ਚ ਬਿਨ੍ਹਾਂ ਅੱਗ ਲਗਾਏ ਸੰਭਾਲੀ ਝੋਨੇ ਦੀ ਪਰਾਲੀ
Ad Position 24