ਮਾਲਵਾ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਉਣ ਦਾ ਫੈਸਲਾ
ਰਾਮਪੁਰਾ ਫੂਲ , 20 ਨਵੰਬਰ ( ਹੇਮੰਤ ਕੁਮਾਰ ਸ਼ਰਮਾ )- ਮਾਲਵਾ ਪੰਜਾਬੀ ਸਾਹਿਤ ਸਭਾ ( ਰਜਿ .) ਰਾਮਪੁਰਾ ਫੂਲ ਵਲੋਂ ਪਿੰਡ ਰਾਮਪੁਰਾ ਨੇੜੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ ।
ਰਾਮਪੁਰਾ ਫੂਲ , 20 ਨਵੰਬਰ ( ਹੇਮੰਤ ਕੁਮਾਰ ਸ਼ਰਮਾ )- ਮਾਲਵਾ ਪੰਜਾਬੀ ਸਾਹਿਤ ਸਭਾ ( ਰਜਿ .) ਰਾਮਪੁਰਾ ਫੂਲ ਵਲੋਂ ਪਿੰਡ ਰਾਮਪੁਰਾ ਨੇੜੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ । ਇਹ ਸਮਾਗਮ ਪ੍ਰੋ . ਗੁਰਬਚਨ ਸਿੰਘ ਤਾਂਘੀ ਦੀ ਯਾਦ ਅਤੇ ਮਾ . ਦਰਸ਼ਨ ਸਿੰਘ ਸਿੱਧੂ ਨੂੰ ਸਮਰਪਿਤ ਹੋਵੇਗਾ । ਇਸ ਸਬੰਧੀ ਸਭਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਪਿੰਡ ਰਾਮਪੁਰਾ ਦੇ ਖੇਡ ਮੈਦਾਨ ਵਿਖੇ ਹੋਈ । ਸਮਾਗਮ ਦੌਰਾਨ ਪੰਜ ਸਾਹਿਤਕ ਸ਼ਖਸੀਅਤਾਂ ਨੂੰ ਵੱਖ - ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਡਾ . ਸਵਰਾਜ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ , ਅਮਰੀਕ ਸਿੰਘ ਤਲਵੰਡੀ ਨੂੰ ਹਰਦੇਵ ਦਿਲਗੀਰ ( ਦੇਵ ਥਰੀਕਿਆਂ ਵਾਲਾ ) ਐਵਾਰਡ , ਸੁਦਰਸ਼ਨ ਗਾਸੋ ਨੂੰ ਪ੍ਰੋ . ਮੋਹਣ ਸਿੰਘ ਐਵਾਰਡ , ਜਗਦੀਸ਼ ਰਾਣਾ ਨੂੰ ਸੁਰਜੀਤ ਪਾਤਰ ਐਵਾਰਡ ਅਤੇ ਪਰਮ ਪ੍ਰੀਤ ਬਠਿੰਡਾ ਨੂੰ ਅੰਮ੍ਰਿਤਾ ਪ੍ਰੀਤਮ ਐਵਾਰਡ ਨਾਲ ਨਿਵਾਜਿਆ ਜਾਵੇਗਾ । ਮੀਟਿੰਗ ਵਿਚ ਹੈੱਡਮਾਸਟਰ ਹਰਿੰਦਰ ਸਿੰਘ ਭੁੱਲਰ , ਦਰਸ਼ਨ ਸਿੰਘ ਭੁੱਲਰ , ਡਾ . ਨਰੰਜਨ ਸਿੰਘ ਚੌਹਾਨ , ਹਰਬੰਸ ਸਿੰਘ ਖੁਰਮੀ , ਹਰਜੀਤ ਸਿੰਘ ਸਿੱਧੂ ਫੂਲਕਾ ਅਤੇ ਜਗਦੇਵ ਰਾਮਪੁਰਾ ਹਾਜ਼ਰ ਸਨ ।