ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਹਰਜੀਵਨ ਸਿੰਘ ਦਾ ਹੋਇਆ ਦਿਹਾਂਤ
ਰਾਮਪੁਰਾ ਫੂਲ , 20 ਨਵੰਬਰ ( ਹੇਮੰਤ ਕੁਮਾਰ ਸ਼ਰਮਾ ): ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਹਰਜੀਵਨ ਸਿੰਘ ਸਿੱਧੂ ਫੂਲਕਾ ਦਾ (74 ਸਾਲ ) ਦੀ ਉਮਰ ’ ਚ ਦਿਹਾਂਤ ਹੋ ਗਿਆ । ਅੱਜ ਉਨ੍ਹਾਂ ਆਖ਼ਰੀ ਸਾਹ ਲਿਆ ਉਹ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ।
ਰਾਮਪੁਰਾ ਫੂਲ , 20 ਨਵੰਬਰ ( ਹੇਮੰਤ ਕੁਮਾਰ ਸ਼ਰਮਾ ): ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਹਰਜੀਵਨ ਸਿੰਘ ਸਿੱਧੂ ਫੂਲਕਾ ਦਾ (74 ਸਾਲ ) ਦੀ ਉਮਰ ’ ਚ ਦਿਹਾਂਤ ਹੋ ਗਿਆ । ਅੱਜ ਉਨ੍ਹਾਂ ਆਖ਼ਰੀ ਸਾਹ ਲਿਆ ਉਹ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ । ਸਰਪੰਚ ਬਣਨ ਤੋਂ ਪਹਿਲਾਂ ਉਨ੍ਹਾਂ ਪੁਲਿਸ ਵਿਭਾਗ ਵਿਚ ਵੀ ਨੌਕਰੀ ਕੀਤੀ । ਅੱਜ ਪਿੰਡ ਰਾਮਪੁਰਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਪੁਲਸ ਦੀ ਇੱਕ ਟੁਕੜੀ ਵਲੋਂ ਸਵ : ਹਰਜੀਵਨ ਸਿੰਘ ਨੂੰ ਸਲਾਮੀ ਦਿੱਤੀ ਗਈ । ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਕਨੈਡਾ ਤੋਂ ਪਰਤੇ ਉਨ੍ਹਾਂ ਦੇ ਪੁੱਤਰ ਗੁਰਸ਼ਰਨ ਸਿੰਘ ਅਤੇ ਪਰਿਵਾਰਕ ਮੈਂਬਰ ਮੌਜੂਦ ਰਹੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ , ਭਾਕਿਯੂ ਡਕੌਂਦਾ ਧਨੇਰ ਦੇ ਸੂਬਾ ਆਗੂ ਅਤੇ ਉਨ੍ਹਾਂ ਦੇ ਨੇੜਲੇ ਸੰਗਰਾਮੀ ਸਾਥੀ ਗੁਰਦੀਪ ਸਿੰਘ ਰਾਮਪੁਰਾ , ਭਾਕਿਯ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ , ਔਰਤ ਵਿੰਗ ਦੇ ਆਗੂ ਸੁਖਵਿੰਦਰ ਕੌਰ ਰਾਮਪੁਰਾ , ਭਾਕਿਯੂ ਉਗਰਾਹਾਂ ਦੇ ਮਾਸਟਰ ਸੁਖਦੇਵ ਸਿੰਘ ਜਵੰਧਾ , ਅਧਿਆਪਕ ਦਲ ਦੇ ਗੁਰਚਰਨ ਸਿੰਘ ਅਕਲੀਆ , ਰਣਜੀਤ ਸਿੰਘ ਜੀਤੀ , ਲੈਕਚਰਾਰ ਵਰਗ ਵਲੋਂ ਦਵਿੰਦਰ ਸ਼ਰਮਾ , ਟਰਾਂਸਪੋਰਟਰ ਸਾਥੀ ਪਿਰਥੀ ਜਲਾਲ , ਗੁਰਪ੍ਰੀਤ ਸਿੰਘ ਪੀਰਕੋਟ , ਇਨਕਲਾਬੀ ਕੇਂਦਰ ਦੇ ਹਰਮੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਧੂ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਨੇ ਸ਼ਮੂਲੀਅਤ ਕੀਤੀ । ਇਸੇ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।