22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਵਿੱਛੜੀਆਂ ਹਾਕੀ ਖਿਡਾਰਨਾਂ ਨੂੰ ਸਮਰਪਿਤ ‘6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ’ ਬਠਿੰਡਾ ’ਚ 28 ਤੋਂ

ਬਠਿੰਡਾ, 22 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ‘ਖੇਡੋ ਵੂਮੈਨ ਮਾਸਟਰਜ਼ ਹਾਕੀ ਐਂਡ ਵੈੱਲਫ਼ੇਅਰ ਕਲੱਬ’ (ਰਜਿ.) ਵਲੋਂ ਵਿੱਛੜੀਆਂ ਹਾਕੀ ਖਿਡਾਰਨਾਂ ਮਰਹੂਮ ਸਤਵੀਰ ਕੌਰ (ਸੱਤੀ), ਸੁਖਵਿੰਦਰ ਕੌਰ ਟੀਨਾ ਅਤੇ ਜਲੰਧਰ ਦੀ ਸੋਨੂੰ ਸੀਨੀਅਰ ਦੀ ਯਾਦ ਨੂੰ ਸਮਰਪਿਤ ‘6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ’ 28 ਅਤੇ 29 ਨਵੰਬਰ ਨੂੰ ਹਾਕੀ ਸਟੇਡੀਅਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-11-2026
ਬਠਿੰਡਾ, 22 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ‘ਖੇਡੋ ਵੂਮੈਨ ਮਾਸਟਰਜ਼ ਹਾਕੀ ਐਂਡ ਵੈੱਲਫ਼ੇਅਰ ਕਲੱਬ’ (ਰਜਿ.) ਵਲੋਂ ਵਿੱਛੜੀਆਂ ਹਾਕੀ ਖਿਡਾਰਨਾਂ ਮਰਹੂਮ ਸਤਵੀਰ ਕੌਰ (ਸੱਤੀ), ਸੁਖਵਿੰਦਰ ਕੌਰ ਟੀਨਾ ਅਤੇ ਜਲੰਧਰ ਦੀ ਸੋਨੂੰ ਸੀਨੀਅਰ ਦੀ ਯਾਦ ਨੂੰ ਸਮਰਪਿਤ ‘6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ’ 28 ਅਤੇ 29 ਨਵੰਬਰ ਨੂੰ ਹਾਕੀ ਸਟੇਡੀਅਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਭਰ ਤੋਂ ਮਾਸਟਰ ਮਹਿਲਾ ਹਾਕੀ ਖਿਡਾਰਨਾਂ ਭਾਗ ਲੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਮੀ ਹਾਕੀ ਖਿਡਾਰਨ ਅਮਨਦੀਪ ਕੌਰ ਫ਼ਰੀਦਕੋਟ, ਕਲੱਬ ਦੀ ਪ੍ਰਧਾਨ ਕਿਰਨਾ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਰੋਜ਼ੀ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਕਲੱਬ ਵਲੋਂ ਟੂਰਨਾਮੈਂਟ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਖਿਡਾਰਨਾਂ ਲਈ ਰਿਹਾਇਸ਼ ਅਤੇ ਖਾਣੇ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਖਿਡਾਰਨ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਅਪੀਲ ਕੀਤੀ ਕਿ ਉਹ 28 ਨਵੰਬਰ ਨੂੰ ਦੁਪਹਿਰ 12 ਵਜੇ ਤੱਕ ਬਠਿੰਡਾ ਵਿਖੇ ਪਹੁੰਚਣਾ ਯਕੀਨੀ ਬਣਾਉਣ, ਤਾਂ ਜੋ ਮੈਚ ਨਿਰਧਾਰਿਤ ਸਮੇਂ ਅਨੁਸਾਰ ਸ਼ੁਰੂ ਕਰਵਾਏ ਜਾ ਸਕਣ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਸਾਰੇ ਮੁਕਾਬਲੇ ਸਵੇਰੇ 11 ਵਜੇ ਤੱਕ ਮੁਕੰਮਲ ਕਰਵਾ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਖੇਡ ਮੁਕਾਬਲਿਆਂ ਅਤੇ ਜਿੱਤ-ਹਾਰ ਤੱਕ ਸੀਮਤ ਨਹੀਂ ਹੈ, ਸਗੋਂ ਆਪਣੀਆਂ ਵਿੱਛੜੀਆਂ ਹਾਕੀ ਖਿਡਾਰਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਉਨ੍ਹਾਂ ਦੇ ਖੇਡ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਨਾਲ ਜੁੜੀਆਂ ਸੁਨਹਿਰੀ ਯਾਦਾਂ ਨੂੰ ਸਦਾ ਜਿਉਂਦਾ ਰੱਖਣ ਦਾ ਇਕ ਉਪਰਾਲਾ ਹੈ।
Ad Position 22
No active advertisement
ਪਿਛਲੀ ਖ਼ਬਰ 0-5 ਸਾਲ ਦੇ 798 ਬੱਚਿਆਂ ਨੂੰ ਪੱਲਸ ਪੋਲੀਓ ਬੂੰਦਾਂ ਪਿਲਾਈਆਂ ਅਗਲੀ ਖ਼ਬਰ ਸੜਕ ਦੁਰਘਟਨਾ ’ਚ ਮੋਟਰ ਸਾਈਕਲ ਸਵਾਰ ਜ਼ਖ਼ਮੀ
Ad Position 24