22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

0-5 ਸਾਲ ਦੇ 798 ਬੱਚਿਆਂ ਨੂੰ ਪੱਲਸ ਪੋਲੀਓ ਬੂੰਦਾਂ ਪਿਲਾਈਆਂ

ਰਾਮਾਂ ਮੰਡੀ, 22 ਨਵੰਬਰ (ਤਰਸੇਮ ਸਿੰਗਲਾ)-ਸਿਵਿਲ ਸਰਜਨ ਡਾ: ਤਪਿੰਦਰਜੋਤ ਕੌਂਸਲ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਰਾਮਾਂ ਡਾ: ਸਤਪਾਲ ਸਿੰਘ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਸਥਾਨਕ ਸਿਵਿਲ ਹਸਪਤਾਲ ਸਮੇਤ 12 ਟੀਮਾਂ ਨੇ ਵੱਖ-ਵੱਖ ਜਨਤਕ ਥਾਵਾਂ ਤੇ 12 ਬੂਥ ਲਗਾ ਕੇ 0-5 ਸਾਲ ਦੇ 798 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ। ਸਿਹਤ ਵਿਭਾਗ ਦੀਆਂ ਟੀਮਾਂ ਵਿਚ ਤਿੰਨ ਸੁਪਰਵਾਈਜ਼ਰ ਰਜਨੀਦੀਪ ਕੌਰ ਫਾਰਮੇਸੀ ਅਫ਼ਸਰ, ਗੁਰਸ਼ਰਨਜੀਤ ਸਿੰਘ ਫਾਰਮੇਸੀ ਅਫ਼ਸਰ, ਮਨਪ੍ਰੀਤ ਸਿੰਘ ਰੇਡੀਓਗ੍ਰਾਫਰ ਤੋਂ ਇਲਾਵਾ ਸਟਾਫ਼ ਦੇ ਹੋਰ ਕ੍ਰਮਚਾਰੀ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ।

Ad Position 21
No active advertisement
ਅਜੀਤ ਡੈਸਕ 23-11-2026
ਰਾਮਾਂ ਮੰਡੀ, 22 ਨਵੰਬਰ (ਤਰਸੇਮ ਸਿੰਗਲਾ)-ਸਿਵਿਲ ਸਰਜਨ ਡਾ: ਤਪਿੰਦਰਜੋਤ ਕੌਂਸਲ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਰਾਮਾਂ ਡਾ: ਸਤਪਾਲ ਸਿੰਘ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਸਥਾਨਕ ਸਿਵਿਲ ਹਸਪਤਾਲ ਸਮੇਤ 12 ਟੀਮਾਂ ਨੇ ਵੱਖ-ਵੱਖ ਜਨਤਕ ਥਾਵਾਂ ਤੇ 12 ਬੂਥ ਲਗਾ ਕੇ 0-5 ਸਾਲ ਦੇ 798 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ। ਸਿਹਤ ਵਿਭਾਗ ਦੀਆਂ ਟੀਮਾਂ ਵਿਚ ਤਿੰਨ ਸੁਪਰਵਾਈਜ਼ਰ ਰਜਨੀਦੀਪ ਕੌਰ ਫਾਰਮੇਸੀ ਅਫ਼ਸਰ, ਗੁਰਸ਼ਰਨਜੀਤ ਸਿੰਘ ਫਾਰਮੇਸੀ ਅਫ਼ਸਰ, ਮਨਪ੍ਰੀਤ ਸਿੰਘ ਰੇਡੀਓਗ੍ਰਾਫਰ ਤੋਂ ਇਲਾਵਾ ਸਟਾਫ਼ ਦੇ ਹੋਰ ਕ੍ਰਮਚਾਰੀ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਸਤਪਾਲ ਸਿੰਘ ਨੇ ਦੱਸਿਆ ਕਿ ਜੋ ਬੱਚੇ ਕਿਸੇ ਮਜ਼ਬੂਰੀ ਕਾਰਨ ਬੂਥਾਂ ਤੇ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਸਿਹਤ ਟੀਮਾਂ ਵਲੋਂ ਦੋ ਦਿਨ ਲਗਾਤਾਰ ਘਰ-ਘਰ ਜਾ ਕੇ ਪਲਸ ਪੋਲੀਓ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਿੱਥੇ ਸਰਕਾਰ ਪਲਸ ਪੋਲੀਓ ਦੀ ਮਹਿੰਗੀ ਦਵਾਈ ਮੁਫ਼ਤ ਮੁਹੱਈਆ ਕਰਵਾਕੇ ਆਪਣਾ ਫਰਜ਼ ਪੂਰਾ ਕਰ ਰਹੀ ਹੈ ਉੱਥੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਦਵਾਈ ਪਿਲਾਉਣ ਲਈ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਮਾਪਿਆਂ ਦੀ ਇਕ ਗ਼ਲਤੀ ਬੱਚੇ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਦੀ ਗੈਰ-ਹਾਜ਼ਰੀ ਵਿਚ ਸਿਹਤ ਵਿਭਾਗ ਦੀ ਟੀਮ ਨਾਲ ਆਂਗਣਵਾੜੀ ਵਰਕਰਾਂ ਨੇ ਪਿਲਾਈਆਂ ਪੋਲੀਓ ਰੋਕੂ ਬੂੰਦਾਂ ਅਗਲੀ ਖ਼ਬਰ ਵਿੱਛੜੀਆਂ ਹਾਕੀ ਖਿਡਾਰਨਾਂ ਨੂੰ ਸਮਰਪਿਤ ‘6-ਏ-ਸਾਈਡ ਮਾਸਟਰ ਹਾਕੀ ਟੂਰਨਾਮੈਂਟ’ ਬਠਿੰਡਾ ’ਚ 28 ਤੋਂ
Ad Position 24