28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜੀਵਨ ਸਿੰਘ ਵਾਲੇ ਦੇ ਸੇਵਾ ਮੁਕਤ ਫ਼ੌਜੀ ਕੁਲਦੀਪ ਸਿੰਘ ਨੇ ਦੌੜਾਂ ’ਚ ਜਿੱਤੇ ਕਈ ਤਗਮੇ

ਕੋਟਫੱਤਾ, 28 ਨਵੰਬਰ (ਰਣਜੀਤ ਸਿੰਘ ਬੁੱਟਰ)- ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਚ ਮਸਤੂਆਣਾ ਸਾਹਿਬ ਵਿਚ ਹਰ ਸਾਲ ਦੀ ਤਰ੍ਹਾਂ ਜੋ ਸਟੇਟ ਮਾਸਟਰ ਮੀਟ ਕਰਵਾਈ ਗਈ ਸੀ, ਉਸ ਵਿਚ ਲੰਬੀਆਂ ਦੌੜਾਂ ਦੇ ਦੌੜਾਕ ਕੁਲਦੀਪ ਸਿੰਘ ਸਾਬਕਾ ਫ਼ੌਜੀ ਜੀਵਨ ਸਿੰਘ ਵਾਲਾ ਨੇ 1500 ਮੀਟਰ ਰੇਸ ਵਿਚ ਆਪਣੇ ਉਮਰ ਗਰੁੱਪ 45+ ਵਿਚ ਸੈਕਿੰਡ ਪੁਜ਼ੀਸ਼ਨ ਅਤੇ ਫ਼ਿਰੋਜ਼ਪੁਰ ਵਿਚ ਵੀ ਤਿੰਨ ਕਿੱਲੋਮੀਟਰ ਅਤੇ 800 ਮੀਟਰ ਵਿਚ ਪਹਿਲੀ ਪੁਜ਼ੀਸ਼ਨ ਆਪਣੇ ਵਿਰੋਧੀ ਅਥਲੀਟਾਂ ਨੂੰ ਲਲਕਾਰਾ ਮਾਰ ਕੇ ਜਿੱਤੀ। ਬੇਸ਼ੱਕ ਇਹ ਪੰਜਾਬ ਦਾ ਚੋਟੀ ਦਾ ਅਥਲੀਟ ਕੈਨਰਾ ਬੈਂਕ ਕੋਟਸ਼ਮੀਰ ਵਿਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-11-2026
ਕੋਟਫੱਤਾ, 28 ਨਵੰਬਰ (ਰਣਜੀਤ ਸਿੰਘ ਬੁੱਟਰ)- ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਚ ਮਸਤੂਆਣਾ ਸਾਹਿਬ ਵਿਚ ਹਰ ਸਾਲ ਦੀ ਤਰ੍ਹਾਂ ਜੋ ਸਟੇਟ ਮਾਸਟਰ ਮੀਟ ਕਰਵਾਈ ਗਈ ਸੀ, ਉਸ ਵਿਚ ਲੰਬੀਆਂ ਦੌੜਾਂ ਦੇ ਦੌੜਾਕ ਕੁਲਦੀਪ ਸਿੰਘ ਸਾਬਕਾ ਫ਼ੌਜੀ ਜੀਵਨ ਸਿੰਘ ਵਾਲਾ ਨੇ 1500 ਮੀਟਰ ਰੇਸ ਵਿਚ ਆਪਣੇ ਉਮਰ ਗਰੁੱਪ 45+ ਵਿਚ ਸੈਕਿੰਡ ਪੁਜ਼ੀਸ਼ਨ ਅਤੇ ਫ਼ਿਰੋਜ਼ਪੁਰ ਵਿਚ ਵੀ ਤਿੰਨ ਕਿੱਲੋਮੀਟਰ ਅਤੇ 800 ਮੀਟਰ ਵਿਚ ਪਹਿਲੀ ਪੁਜ਼ੀਸ਼ਨ ਆਪਣੇ ਵਿਰੋਧੀ ਅਥਲੀਟਾਂ ਨੂੰ ਲਲਕਾਰਾ ਮਾਰ ਕੇ ਜਿੱਤੀ। ਬੇਸ਼ੱਕ ਇਹ ਪੰਜਾਬ ਦਾ ਚੋਟੀ ਦਾ ਅਥਲੀਟ ਕੈਨਰਾ ਬੈਂਕ ਕੋਟਸ਼ਮੀਰ ਵਿਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਪਰ ਫਿਰ ਵੀ ਆਪਣਾ ਟਾਈਮ ਕੱਢ ਕੇ ਜਿੱਥੇ ਇਹ ਹਰ ਰੋਜ਼ 5 ਕਿੱਲੋਮੀਟਰ ਤੋਂ ਲੈ ਕੇ 21 ਕਿੱਲੋਮੀਟਰ ਦੀ ਰੇਸ ਲਾਉਂਦਾ ਹੈ ਉੱਥੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਸਵੇਰੇ ਗਰਾਊਂਡ ਦਾ ਸ਼ਿੰਗਾਰ ਬਣਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿੱਥੇ ਇਹ ਆਪ ਗਰਾਊਂਡ ਵਿਚ ਜਾ ਕੇ ਹਰ ਰੋਜ਼ ਦੋੜਾਂ ਲਾਉਂਦਾ ਹੈ ਉੱਥੇ ਇਹ ਆਪਣੀ ਬੇਟੀ ਨਵਨੀਤ ਕੌਰ ਨੂੰ ਵੀ ਪ੍ਰੈਕਟਿਸ ਕਰਵਾ ਕੇ ਉਸ ਨੂੰ ਵੀ ਇੰਟਰਨੈਸ਼ਨਲ ਤੱਕ ਲਿਜਾਣ ਦਾ ਸੁਪਨਾ ਆਪਣੇ ਮਨ ਵਿਚ ਸਮੋਈ ਬੈਠਾ ਹੈ ਅਤੇ ਬੇਟੀ ਨਵਨੀਤ ਕੌਰ ਵੀ ਆਪਣੇ ਉਮਰ ਗਰੁੱਪ ਵਿਚ ਸਟੇਟ ਅਤੇ ਨੈਸ਼ਨਲ ਲੈਵਲ ਤੇ ਮੱਲਾਂ ਮਾਰ ਰਹੀ ਹੈ। ਪਿੰਡ ਜੀਵਨ ਸਿੰਘ ਵਾਲਾ ਅਤੇ ਕੋਟ ਸ਼ਮੀਰ ਦੇ ਵਾਸੀਆਂ ਨੂੰ ਇਸ ਖਿਡਾਰੀ ਤੇ ਮਾਣ ਹੈ । ਪਿੰਡ ਪਹੁੰਚਣ ਤੇ ਕੁਲਦੀਪ ਸਿੰਘ ਦਾ ਪਿੰਡ ਜੀਵਨ ਸਿੰਘ ਵਾਲਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਦੀ ਯਾਰੀ, ਨਵੇਂ ਆਗੂਆਂ ’ਤੇ ਭਾਰੀ ਅਗਲੀ ਖ਼ਬਰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ- ਕੁਲਵੰਤ ਮਲੂਕਾ
Ad Position 24