28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ-ਭਾਜਪਾ ਦੀ ਯਾਰੀ, ਨਵੇਂ ਆਗੂਆਂ ’ਤੇ ਭਾਰੀ

ਬਠਿੰਡਾ, 28 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ‘ਗੱਠਜੋੜ’ ਹੋਣ ਨਾਲ ਸਿਆਸੀ ਸਮੀਕਰਨਾਂ ਵਿਚ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਇਸ ਗੱਠਜੋੜ ਦਾ ਅਸਰ ਭਾਜਪਾ ਵਿਚ ਪਿਛਲੇ ਸਮੇਂ ਦੌਰਾਨ ਦੂਜੀਆਂ ਪਾਰਟੀਆਂ ਛੱਡ ਕੇ ਸ਼ਾਮਲ ਹੋਏ ਕਈ ਆਗੂਆਂ ’ਤੇ ਪੈਣ ਦੀ ਸੰਭਾਵਨਾ ਹੈ।

Ad Position 21
No active advertisement
ਅਜੀਤ ਡੈਸਕ 29-11-2026
ਬਠਿੰਡਾ, 28 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ‘ਗੱਠਜੋੜ’ ਹੋਣ ਨਾਲ ਸਿਆਸੀ ਸਮੀਕਰਨਾਂ ਵਿਚ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਇਸ ਗੱਠਜੋੜ ਦਾ ਅਸਰ ਭਾਜਪਾ ਵਿਚ ਪਿਛਲੇ ਸਮੇਂ ਦੌਰਾਨ ਦੂਜੀਆਂ ਪਾਰਟੀਆਂ ਛੱਡ ਕੇ ਸ਼ਾਮਲ ਹੋਏ ਕਈ ਆਗੂਆਂ ’ਤੇ ਪੈਣ ਦੀ ਸੰਭਾਵਨਾ ਹੈ। ਹੁਣ ਤੱਕ ਭਾਜਪਾ ਦੇ ਇਕੱਲਿਆਂ ਚੋਣ ਮੈਦਾਨ ਵਿਚ ਉਤਰਨ ਦੀਆਂ ਉਮੀਦਾਂ ਲਾਈ ਬੈਠੇ ਇਨ੍ਹਾਂ ਆਗੂਆਂ ਲਈ ‘ਗੱਠਜੋੜ’ ਨੇ ਨਵੀਂ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਭਾਜਪਾ ਵਿਚ ਸ਼ਾਮਲ ਹੋਏ ਸਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਉਮੀਦ ਸੀ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਲੜੇਗੀ। ਇਸੇ ਆਸ ਨਾਲ ਕਈ ਆਗੂਆਂ ਨੇ ਆਪਣੇ ਹਲਕਿਆਂ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਪਰ ਹੁਣ ਅਕਾਲੀ ਦਲ ਨਾਲ ਮੁੜ ‘ਗੱਠਜੋੜ’ ਦੇ ਐਲਾਨ ਨੇ ਭਾਜਪਾ ਦੇ ਇਨ੍ਹਾਂ ਨਵੇਂ ਆਗੂਆਂ ਦੀਆਂ ਸਿਆਸੀ ਗਿਣਤੀਆਂ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਭਾਵੇਂ ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਅੰਤਿਮ ਫ਼ਾਰਮੂਲਾ ਅਜੇ ਸਾਹਮਣੇ ਨਹੀਂ ਆਇਆ, ਪਰ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਅਕਾਲੀ ਦਲ ਆਪਣੇ ਰਵਾਇਤੀ ਅਤੇ ਮਜ਼ਬੂਤ ਹਲਕਿਆਂ ’ ਤੇ ਆਪਣਾ ਦਾਅਵਾ ਛੱਡਣ ਲਈ ਆਸਾਨੀ ਨਾਲ ਤਿਆਰ ਨਹੀਂ ਹੋਵੇਗਾ। ਅਜਿਹੇ ਵਿਚ ਭਾਜਪਾ ਦੇ ਉਨ੍ਹਾਂ ਆਗੂਆਂ ਦੇ ਸੁਪਨੇ ਟੁੱਟ ਸਕਦੇ ਹਨ, ਜਿਹੜੇ ਆਪਣੇ-ਆਪਣੇ ਹਲਕਿਆਂ ਤੋਂ ਚੋਣ ਲੜਨ ਦੀਆਂ ਆਸਾਂ ਲਾਈ ਬੈਠੇ ਸਨ। ਹੁਣ ਸਭ ਦੀਆਂ ਨਜ਼ਰਾਂ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ’ਤੇ ਟਿਕੀਆਂ ਹੋਈਆਂ ਹਨ। ਭਾਜਪਾ ਲਈ ਇਕ ਪਾਸੇ ਆਪਣੇ ਪੁਰਾਣੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ ਹੋਵੇਗੀ ਅਤੇ ਦੂਜੇ ਪਾਸੇ ਦੂਜੀਆਂ ਪਾਰਟੀਆਂ ਤੋਂ ਆਏ ਨਵੇਂ ਆਗੂਆਂ ਦੀਆਂ ਸਿਆਸੀ ਇੱਛਾਵਾਂ ਨੂੰ ਵੀ ਸੰਤੁਲਿਤ ਕਰਨਾ ਪਵੇਗਾ। ਫਿਲਹਾਲ ਅਕਾਲੀ-ਭਾਜਪਾ ਦੀ ਮੁੜ ਬਣੀ ‘ਯਾਰੀ’ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਭਾਜਪਾ ਦੇ ਕਈ ਨਵੇਂ ਚਿਹਰਿਆਂ ਲਈ ਆਪਣੀ ਸਿਆਸੀ ਪਾਰੀ ਦੀ ਉਡੀਕ ਹੋਰ ਲੰਬੀ ਹੋਣ ਦੇ ਆਸਾਰ ਬਣ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀ ਸੁਰੱਖਿਆ ਲਈ ਹਰ ਸਮੇਂ ਚੌਕਸ ਬਠਿੰਡਾ ਪੁਲਿਸ, ਐਂਟੀ ਸਾਬੋਟਾਜ ਟੀਮ ਤੇ ਡੌਗ ਸਕੂਐਡ ਵਲੋਂ ਵਿਸ਼ੇਸ਼ ਜਾਂਚ ਅਗਲੀ ਖ਼ਬਰ ਜੀਵਨ ਸਿੰਘ ਵਾਲੇ ਦੇ ਸੇਵਾ ਮੁਕਤ ਫ਼ੌਜੀ ਕੁਲਦੀਪ ਸਿੰਘ ਨੇ ਦੌੜਾਂ ’ਚ ਜਿੱਤੇ ਕਈ ਤਗਮੇ
Ad Position 24