ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਇਮੀਗ੍ਰੇਸ਼ਨ ਖੇਤਰ ਵਿਚ ਪਾਰਦਰਸ਼ੀ ਤੇ ਇਮਾਨਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ ਜਿਸ ਸਦਕਾ ਕੈਨੇਡਾ ਸਟੱਡੀ ਵੀਜ਼ੇ ਸਫਲਤਾ ਪੂਰਵਕ ਆ ਰਹੇ ਹਨ | ਮੈਕਰੋ ਗਲੋਬਲ ਵਿਚ ਆਈਲਟਸ ਤੇ ਪੀ.ਟੀ.ਈ. ਕੋਚਿੰਗ ਲਈ ਵਿਦਿਆਰਥੀਆਂ ਦਾ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ | ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਪਹਿਲਾਂ ਗਰਾਮਰ ਅਸੈਸਮੈਂਟ ਟੈਸਟ ਦੇ ਆਧਾਰ 'ਤੇ ਕਲਾਸਾਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਜਦ ਕਿ ਤਜਰਬੇਕਾਰ ਅਧਿਆਪਕਾਂ ਵਲੋਂ ਆਧੁਨਿਕ ਤਰੀਕਿਆਂ ਨਾਲ ਤਿਆਰੀ ਕਰਵਾਈ ਜਾਂਦੀ ਹੈ | ਸੰਸਥਾ ਵਲੋਂ ਵਿਦਿਆਰਥੀਆਂ ਵਾਧੂ ਕਲਾਸਾਂ ਦੀ ਸੁਵਿਧਾ ਵੀ ਦਿੱਤਾ ਜਾਂਦੀ ਹੈ ਤਾਂ ਜੋ ਉਹ ਆਪਣੇ ਮਨ ਚਾਹੇ ਬੈਂਡ ਹਾਸਲ ਕਰ ਕੇ ਵਿਦੇਸ਼ ਪੜ੍ਹਾਈ ਦਾ ਸੁਪਨਾ ਸਾਕਾਰ ਕਰ ਸਕਣ | ਉਨ੍ਹਾਂ ਦੱਸਿਆ ਕਿ ਮੈਕਰੋ ਗਲੋਬਲ ਵਿਚ ਆਈਲਟਸ ਕਰ ਕੇ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੋਂ ਕੋਈ ਵੀ ਵੱਖਰੀ ਵੀਜ਼ਾ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਸੰਸਥਾ ਵਲੋਂ ਸਪਾਊਸ ਵੀਜ਼ਾ, ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਦੂਜੇ ਏਜੰਟਾਂ ਵਲੋਂ ਰਫ਼ਿਊਜ ਹੋ ਚੁੱਕੇ ਕੇਸਾਂ ਸਬੰਧੀ ਸਹੀ ਸਲਾਹ ਲਈ ਦਸਤਾਵੇਜ਼ਾਂ ਸਮੇਤ ਮੈਕਰੋ ਗਲੋਬਲ ਦੇ ਮੋਗਾ ਦਫ਼ਤਰ ਵਿਚ ਸੰਪਰਕ ਕੀਤਾ ਜਾਵੇ ਤਾਂ ਜੋ ਮੁੜ ਤੋਂ ਮਜ਼ਬੂਤੀ ਨਾਲ ਅਪਲਾਈ ਕਰ ਕੇ ਸਫਲ ਬਣਾਇਆ ਜਾ ਸਕੇ |