26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੀ.ਕੇ.ਯੂ. ਖੋਸਾ ਨੇ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਯੂਨੀਅਨ ਮੈਂਬਰਾਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 29-01-2026
ਬਾਘਾ ਪੁਰਾਣਾ, 28 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਵਿਚ ਨਿਸ਼ਕਾਮ ਸੇਵਾ ਕਰਨ ਵਾਲੇ ਮਿਹਨਤੀ ਵਰਕਰਾਂ ਤੇ ਆਗੂਆਂ ਦਾ ਹਮੇਸ਼ਾ ਮਾਣ ਕਰਦੀ ਰਹੇਗੀ | ਇਹ ਪ੍ਰਗਟਾਵਾ ਬੀ.ਕੇ.ਯੂ. ਖੋਸਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਜਥੇਬੰਦੀ ਦੇ ਮਿਹਨਤੀ ਵਰਕਰਾਂ ਅਤੇ ਯੂਨੀਅਨ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਿਹਨਤੀ ਵਰਕਰ ਹਮੇਸ਼ਾ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਨਾਲ ਖੜਨਾ ਅਤੇ ਉਨ੍ਹਾਂ ਦਾ ਮਾਣ ਸਨਮਾਨ ਕਰਨਾ ਜਥੇਬੰਦੀ ਦਾ ਮੁੱਢਲਾ ਫ਼ਰਜ਼ ਬਣਦਾ ਹੈ | ਇਸ ਮੌਕੇ ਬੋਲਦਿਆਂ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ ਨੇ ਕਿਹਾ ਕਿ ਬੀ.ਕੇ.ਯੂ. ਖੋਸਾ ਇਕੱਲੇ ਕਿਸਾਨਾਂ ਲਈ ਹੀ ਨਹੀ ਸਗੋਂ ਸਾਰੇ ਮਿਹਨਤਕਸ਼ ਲੋਕਾਂ ਭਾਵੇ ਉਹ ਮਜ਼ਦੂਰ ਹੋਣ ਜਾਂ ਵਪਾਰੀ, ਦੁਕਾਨਦਾਰ, ਮੁਲਾਜ਼ਮ ਹੋਣ ਹਰ ਇਕ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਅੱਗੇ ਆ ਕੇ ਲੜਦੀ ਰਹੇਗੀ | ਇਸ ਮੌਕੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਵਲੋਂ ਆਪਣੀ ਤਰਫ਼ੋਂ ਦਰਸ਼ਨ ਸਿੰਘ ਸੇਖਾ ਸੀਨੀ ਮੀਤ ਪ੍ਰਧਾਨ ਬਲਾਕ ਬਾਘਾ ਪੁਰਾਣਾ, ਰਣਵੀਰ ਸਿੰਘ ਰਾਣਾ ਘੱਲ ਕਲਾਂ, ਬਲਾਕ ਪ੍ਰਧਾਨ ਮੋਗਾ-2, ਜ਼ਿਲ੍ਹਾ ਕਮੇਟੀ ਮੈਂਬਰ ਮਨਦੀਪ ਸਿੰਘ ਘੱਲ ਕਲਾਂ, ਹਰਮਿੰਦਰ ਸਿੰਘ ਹਿੰਦਰੀ ਪੱਤੋਂ ਬਲਾਕ ਪੈੱ੍ਰਸ ਸਕੱਤਰ ਨਿਹਾਲ ਸਿੰਘ ਵਾਲਾ, ਸੋਹਣ ਸਿੰਘ ਪੰਮੀ ਪ੍ਰਧਾਨ ਸੇਖਾ, ਕਰਮ ਸਿੰਘ ਸੇਖਾ, ਪਰਮੇਲ ਸਿੰਘ ਸੇਖਾ, ਜਸਵਿੰਦਰ ਸਿੰਘ, ਰਵੀ ਚੰਦ ਸ਼ਰਮਾ, ਸੇਵਕ ਸਿੰਘ, ਗੁਰਚਰਨ ਸਿੰਘ ਖ਼ਾਲਸਾ, ਪੰਮਾ ਸ਼ਰਮਾ, ਗੁਰਜੰਟ ਸਿੰਘ ਜੰਟਾ ਸੇਖਾ ਕਲਾਂ, ਕਮਲਜੀਤ ਸਿੰਘ ਇਕਾਈ ਪ੍ਰਧਾਨ ਸਮਾਲਸਰ, ਗੁਰਚਰਨ ਸਿੰਘ ਮੱਲਕੇ, ਲਾਇਕ ਸਿੰਘ, ਸਾਹਿਬਪ੍ਰੀਤ ਸਿੰਘ, ਸੁਖਚੈਨ ਸਿੰਘ, ਛੱਤਾ ਸਿੰਘ, ਤਾਰ ਸਿੰਘ ਸੁਖਾਨੰਦ, ਲਖਵੀਰ ਸਿੰਘ ਕੋਮਲ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਕਿਹਾ ਗਿਆ ਕਿ ਜਥੇਬੰਦੀ ਆਉਣ ਵਾਲੇ ਸਮੇਂ ਵਿਚ ਵੀ ਮਿਹਨਤੀ ਵਰਕਰਾਂ ਦਾ ਸਨਮਾਨ ਕਰਦੀ ਰਹੇਗੀ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਲਾਹਕਾਰ ਨਿਰਮਲ ਸਿੰਘ ਕਾਲੇਕੇ, ਮੇਜਰ ਸਿੰਘ, ਇਕਬਾਲ ਸਿੰਘ ਕਾਲੇਕੇ, ਜਸਵੀਰ ਸਿੰਘ, ਗੁਰਸੇਵਕ ਸਿੰਘ ਆਲਮਵਾਲਾ, ਸ਼ਿੰਦਰ ਸਿੰਘ ਉਗੋਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਬੰਦੀ ਛੋੜ ਖ਼ਾਲਸਾ ਵਹੀਰ' ਸੰਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕੱਤਰਤਾ <br/> ਅਗਲੀ ਖ਼ਬਰ ਮੈਕਰੋ ਗਲੋਬਲ 'ਚ ਵਿਦਿਆਰਥੀਆਂ ਨੂੰ ਆਈਲਟਸ, ਪੀ. ਟੀ. ਈ. ਤੇ ਸਟੱਡੀ ਵੀਜ਼ਾ 'ਚ ਮਿਲ ਰਹੀ ਕਾਮਯਾਬੀ- ਡੱਲਾ
Ad Position 24