08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸ੍ਰੀ ਬਾਲਾ ਜੀ ਇੱਛਾਪੂਰਤੀ ਮੰਦਰ ਵਿਖੇ ਪਾਠ ਸ੍ਰੀ ਅਖੰਡ ਰਮਾਇਣ ਦੌਰਾਨ ਭਗਤਾਂ ਨੇ ਲਗਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 11-03-2026
ਤਲਵੰਡੀ ਸਾਬੋ 10 ਮਾਰਚ (ਰਣਜੀਤ ਸਿੰਘ ਰਾਜੂ) ਸ੍ਰੀ ਬਾਲਾ ਜੀ ਇੱਛਾ ਪੂਰਤੀ ਮੰਦਿਰ ਪਿੰਡ ਭਾਗੀਵਾਂਦਰ ਵਿਖੇ ਸ੍ਰੀ ਬਾਲਾ ਜੀ ਇੱਛਾ ਪੂਰਤੀ ਵੈੱਲਫੇਅਰ ਸੁਸਾਇਟੀ ਵਲੋਂ ਪਾਠ ਸ੍ਰੀ ਆਖੰਡ ਰਮਾਇਣ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ _ਚ ਭਗਤਾਂ ਨੇ ਹਾਜ਼ਰੀ ਲਗਵਾਈ | ਸ੍ਰੀ ਬਾਲਾ ਜੀ ਇੱਛਾ ਪੂਰਤੀ ਮੰਦਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਸਵੇਰ ਸਮੇਂ ਪਾਠ ਸ੍ਰੀ ਅਖੰਡ ਰਮਾਇਣ ਦਾ ਭੋਗ ਪਾਉਣ ਉਪਰੰਤ ਹਵਨ ਯੱਗ ਕੀਤਾ ਗਿਆ ਜਿਸ ਵਿੱਚ ਭਗਤਾਂ ਨੇ ਮਾਨਵਤਾਂ ਦੀ ਭਲਾਈ ਅਤੇ ਸਰਬੱਤ ਦੀ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ | ਇਸ ਦੌਰਾਨ ਕਥਾ ਸ੍ਰੀ ਪ੍ਰਦੀਪ ਜੀ ਉਤਰਾਖੰਡ ਵਾਲਿਆਂ ਵੱਲੋਂ ਕੀਤੀ ਗਈ | ਮਾਤਾ ਚਿੰਤਪੂਰਨੀ ਮੰਡਲ ਵੱਲੋਂ ਇਸ ਮੌਕੇ ਕੀਰਤਨ ਕੀਤਾ ਗਿਆ ਅਤੇ ਭਗਤਾਂ ਨੇ ਨੱਚ ਕੇ ਭਜਨ ਗਾਇਨ ਕੀਤੇ | ਇਸ ਸਮਾਗਮ ਦੌਰਾਨ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਸੰਸਦੀ ਸਕੱਤਰ ਪੰਜਾਬ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਜਿੰਨਾ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀਆ ਰਾਣੀ, ਰਾਜੀਵ ਕੁਮਾਰ, ਹੇਮਰਾਜ ਮਿੱਤਲ, ਸੁਨੀਤਾ ਮਿੱਤਲ, ਜਤਿੰਦਰ ਗੋਇਲ, ਰਕੇਸ਼ ਸ਼ਰਮਾਂ, ਚਿੰਟੂ ਜਿੰਦਲ, ਤਰੁਨ ਅਨੇਜਾ, ਨੱਥਾ ਸਿੰਘ ਗਿੱਲ, ਭੋਲਾ ਬਖਤੂ, ਬਿੱਟੂ ਕੋਟਫੱਤਾ, ਪ੍ਰੀਤਮ ਢੀਂਗਰਾ ਬਠਿੰਡਾ, ਬਲਵਿੰਦਰ ਭੋਲਾ, ਮੁਨੀਸ਼ ਗੁਪਤਾ ਬਠਿੰਡਾ, ਮਾਲਾ ਸਿੰਗਲਾ, ਰਜਨੀ ਬਾਲਾ, ਨਿਸ਼ੂ ਰਾਣੀ, ਕਾਕਾ ਮੌੜ ਮੰਡੀ, ਅਮਰਵਿੰਦਰ ਸਿੰਘ ਸਰ੍ਹਾਂ, ਰਿਸ਼ੀਪਾਲ, ਸਿੰਪਾ ਤਲਵੰਡੀ, ਗੁਰਪ੍ਰੀਤ ਮਾਹੀਨੰਗਲ, ਦੀਪਕ ਗਰਗ, ਰਸਨ ਬਾਂਸਲ, ਪ੍ਰੇਮ ਕੁਮਾਰ ਨੰਬਰਦਾਰ, ਮਨੀ ਖੁਰਮੀ, ਡਾ. ਸਾਧੂ ਸਿੰਘ, ਮਾਨਵ ਸਿੰਗਲਾ, ਰਾਕੇਸ਼ ਕੁਮਾਰ ਗਰਗ, ਵਿਸ਼ਾਲ ਗਰਗ ਰਾਮਾਂ, ਵਿਨੀਤ ਲਹਿਰੀ ਰਾਮਾਂ, ਟੋਨੀ ਨੰਗਲਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ ਫੂਡ ਫੈਸਟ-2026 ਸਫ਼ਲਤਾ ਨਾਲ ਮੁਕੰਮਲ ਅਗਲੀ ਖ਼ਬਰ ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਪੰਜਾਬ 'ਤੇ ਪਿਆ ਭਾਰੀ
Ad Position 24