20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਾਰ ਨੂੰ ਖ਼ੁਰਦ-ਬੁਰਦ ਕਰਨ ਦੇ ਲਈ ਲੁੱਟ ਦਾ ਰਚਿਆ ਡਰਾਮਾ, ਕਾਰ ਚਾਲਕ ਸਹਿਤ ਛੇ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 07-04-2026
ਬਠਿੰਡਾ, 6 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਰਾਜਸਥਾਨ ਦੇ ਇਕ ਵਿਅਕਤੀ ਦੀ ਕਾਰ ਨੂੰ ਖ਼ੁਰਦ-ਬੁਰਦ ਕਰਨ ਦੇ ਇਰਾਦੇ ਨਾਲ ਚਾਲਕ ਵਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ | ਬਠਿੰਡਾ ਪੁਲਿਸ ਦੀ ਜਾਂਚ ਤੋਂ ਬਾਅਦ ਪੂਰੇ ਮਾਮਲਾ ਦਾ ਭੇਤ ਖੁੱਲ੍ਹ ਗਿਆ ਹੈ | ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸ਼ੌਕਤ ਅਲੀ ਵਾਸੀ ਹਨੂਮਾਨਗੜ੍ਹ ਟਾਊਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਆਰਟਿਕਾ ਕਾਰ ਨੰਬਰ ਆਰ.ਜੇ.-31.ਯੂ.ਏ.-5621 ਜੋ ਕਿ ਰਾਜਪ੍ਰੀਤ ਸਿੰਘ ਵਾਸੀ ਸੂਰੀਆ ਨਗਰ ਹਨੂਮਾਨਗੜ੍ਹ ਚਲਾਉਂਦਾ ਹੈ | 4 ਅਪ੍ਰੈਲ ਨੂੰ ਉਸ ਨੇ ਕਾਰ ਨੂੰ ਬੁਕਿੰਗ ਦੇ ਬਹਾਨੇ ਬਠਿੰਡਾ-ਬਰਨਾਲਾ ਹਾਈਵੇ 'ਤੇ ਲੈ ਜਾ ਕੇ ਲੁੱਟ ਦਾ ਡਰਾਮਾ ਕੀਤਾ ਗਿਆ | ਪੁਲਿਸ ਨੇ ਰਾਜਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਜਦੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਉਜਾਗਰ ਹੋ ਗਿਆ ਹੈ | ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਨੰਬਰ ਤੋਂ ਇਕ ਰਾਜਪ੍ਰੀਤ ਸਿੰਘ ਵਾਸੀ ਸੂਰੀਆ ਨਗਰ ਹਨੂਮਾਨਗੜ੍ਹ ਦੀ ਸੂਚਨਾ ਪ੍ਰਾਪਤ ਹੋਈ ਸੀ | ਜਿਸ ਨੇ ਦੱਸਿਆ ਸੀ ਕਿ ਉਹ ਜਦੋਂ ਬਠਿੰਡਾ ਭੁੱਚੋ ਟੋਲ ਪਲਾਜ਼ਾ ਕੋਲ ਸਵਾਰੀਆਂ ਦੇ ਨਾਲ ਕਾਰ ਵਿਚ ਆ ਰਿਹਾ ਸੀ, ਤਾਂ ਉਸ ਕੋਲ ਅਣਪਛਾਤੇ ਲੋਕਾਂ ਵਲੋਂ ਕਾਰ ਦੀ ਲੁੱਟ ਖੋਹ ਕੀਤੀ ਗਈ ਹੈ | ਪੁਲਿਸ ਅਨੁਸਾਰ ਉਨ੍ਹਾਂ ਨੇ ਐਸ.ਪੀ.ਡੀ. ਦੇ ਨਿਗਰਾਨੀ ਹੇਠ ਸੀ.ਆਈ.ਏ. ਦੀ ਟੀਮ ਅਤੇ ਥਾਣਾ ਕੈਂਟ ਪੁਲਿਸ ਟੀਮ ਵਲੋਂ ਸੋਰਸਾਂ ਦੀ ਮਦਦ ਨਾਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ, ਉਨ੍ਹਾਂ ਕਿਹਾ ਕਿ ਰਾਜਪ੍ਰੀਤ ਸਿੰਘ ਨੇ ਆਪਣੇ ਦੋਸਤ ਬੂਟਾ ਸਿੰਘ ਵਾਸੀ ਪੱਕਾ ਸਹਾਰਣਾ ਅਤੇ ਸਾਗਰ ਵਾਸੀ ਜੰਡਾਵਾਲ ਅਤੇ 3 ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਕਾਰ ਨੂੰ ਖ਼ੁਰਦ ਬੁਰਦ ਕਰਨ ਦਾ ਡਰਾਮਾ ਰਚਿਆ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਰਾਜਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਰਾਜਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਦੋਸਤਾਂ ਦੀ ਭਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸੰਗਤ ਦੇ ਨੇੜੇ ਭਰੇ ਬਾਜ਼ਾਰ 'ਚ ਦਿਨ ਦਿਹਾੜੇ ਦਵਾਈ ਵਿਕ੍ਰੇਤਾ 'ਤੇ ਜਾਨਲੇਵਾ ਹਮਲਾ ਅਗਲੀ ਖ਼ਬਰ ਕੁਦਰਤੀ ਮਾਰ ਹੇਠ ਆਏ ਕਾਸ਼ਤਕਾਰ ਕਿਸਾਨਾਂ ਦੇ ਜ਼ਮੀਨ ਮਾਲਕ ਬਣੇ ਮਸੀਹਾ
Ad Position 24