20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਥਾਣਾ ਸੰਗਤ ਦੇ ਨੇੜੇ ਭਰੇ ਬਾਜ਼ਾਰ 'ਚ ਦਿਨ ਦਿਹਾੜੇ ਦਵਾਈ ਵਿਕ੍ਰੇਤਾ 'ਤੇ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 07-04-2026
ਸੰਗਤ ਮੰਡੀ, 6 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਰੇ ਬਾਜ਼ਾਰ 'ਚ ਦਿਨ ਦਿਹਾੜੇ ਥਾਣਾ ਸੰਗਤ ਤੋਂ ਮਹਿਜ਼ ਕੁੱਝ ਦੂਰੀ 'ਤੇ ਇਕ ਦਵਾਈ ਵਿਕ੍ਰੇਤਾ 'ਤੇ ਜਾਨਲੇਵਾ ਹਮਲਾ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 6 ਵਜੇ ਜਦੋਂ ਦਵਾਈਆਂ ਦੇ ਵਿਕ੍ਰੇਤਾ ਆਪਣੀ ਕਾਰ 'ਤੇ ਸਵਾਰ ਹੋ ਕੇ ਸਥਾਨਕ ਕੁੱਝ ਹਸਪਤਾਲਾਂ 'ਚੋਂ ਹੁੰਦੇ ਹੋਏ ਸਥਾਨਕ ਚਹਿਲ ਹਸਪਤਾਲ ਪੁੱਜੇ ਤਾਂ ਉਸ ਦਾ ਪਿੱਛਾ ਕਰਦੇ ਆ ਰਹੇ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰਕੇ ਫਰਾਰ ਹੋ ਗਏ, ਜਿਸ ਕਾਰਨ ਉਸ ਦੇ ਸਿਰ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨੇੜੇ ਬਾਜ਼ਾਰ 'ਚ ਕਿਸੇ ਦਵਾਈ ਵਿਕ੍ਰੇਤਾ 'ਤੇ ਹਮਲਾ ਕਰਕੇ ਵਿਅਕਤੀ ਫਰਾਰ ਹੋ ਜਾਣ ਦਾ ਪਤਾ ਲੱਗਾ ਹੈ, ਜਿਸ ਬਾਰੇ ਸਹਾਇਕ ਥਾਣੇਦਾਰ ਪ੍ਰਵਿੰਦਰ ਸਿੰਘ ਵਲੋਂ ਬਾਜ਼ਾਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ | ਸਹਾਇਕ ਥਾਣੇਦਾਰ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਦਵਾਈ ਵਿਕ੍ਰੇਤਾ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਅਤੇ ਹਸਪਤਾਲ ਤੋਂ ਰੱੁਕਾ ਆਉਣ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਸੰਗਤ ਮੰਡੀ ਦੇ ਕੁੱਝ ਦੁਕਾਨਦਾਰਾਂ ਵਲੋਂ ਇਸ ਹਮਲੇ ਨੂੰ ਨਿੱਜੀ ਰੰਜ਼ਿਸ ਵਜੋਂ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ, ਪ੍ਰੰਤੂ ਸ਼ਾਮ ਸਮੇਂ ਹੋਏ ਹਮਲੇ ਕਾਰਨ ਸਥਾਨਕ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਕਾਬਪੋਸ਼ ਨੌਜਵਾਨਾਂ ਵਲੋਂ ਦੁਕਾਨਦਾਰ 'ਤੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ ਅਗਲੀ ਖ਼ਬਰ ਕਾਰ ਨੂੰ ਖ਼ੁਰਦ-ਬੁਰਦ ਕਰਨ ਦੇ ਲਈ ਲੁੱਟ ਦਾ ਰਚਿਆ ਡਰਾਮਾ, ਕਾਰ ਚਾਲਕ ਸਹਿਤ ਛੇ ਖ਼ਿਲਾਫ਼ ਮੁਕੱਦਮਾ ਦਰਜ
Ad Position 24