31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਅੱਜ ਭੋਗ 'ਤੇ ਵਿਸ਼ੇਸ਼-ਹਰਬੰਸ ਕੌਰ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 09-04-2026
ਬਠਿੰਡਾ- ਸਰਦਾਰਨੀ ਹਰਬੰਸ ਕੌਰ ਢਿੱਲੋਂ ਦਾ ਜਨਮ 4 ਜਨਵਰੀ 1952 ਨੂੰ ਪਿਤਾ ਸ. ਜੀਤ ਸਿੰਘ ਬਰਾੜ (ਪਿੰਡ ਘੁੱਦਾ) ਅਤੇ ਮਾਤਾ ਗੁਰਤੇਜ ਕੌਰ ਦੇ ਘਰ ਮਹਿਣਾ ਚੌਕ, ਬਠਿੰਡਾ ਵਿਖੇ ਹੋਇਆ¢ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਐਸ.ਐਸ.ਡੀ. ਸਕੂਲ ਬਠਿੰਡਾ ਤੋਂ ਪ੍ਰਾਪਤ ਕੀਤੀ¢ ਆਪ ਦਾ ਵਿਆਹ 1971 ਵਿਚ ਪਿੰਡ ਨਰੂਆਣਾ ਵਿਖੇ ਸ. ਬੂਟਾ ਸਿੰਘ ਢਿੱਲੋਂ ਨਾਲ ਹੋਇਆ¢ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਸਹਿਯੋਗ ਅਤੇ ਆਪਣੀ ਮਿਹਨਤ ਨਾਲ ਸਾਲ 1972 ਵਿਚ ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵਿਚ ਬਠਿੰਡਾ ਵਿਖੇ ਕਲਰਕ ਵਜੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ¢ ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ | ਨੌਕਰੀ ਦੌਰਾਨ ਉਨ੍ਹਾਂ ਨੇ ਡਿਊਟੀ ਵੀ ਨਿਭਾਈ ਅਤੇ ਪਰਿਵਾਰ ਦੀ ਸੰਭਾਲ ਸੁਚੱਜੇ ਢੰਗ ਨਾਲ ਕਰਦੇ ਹੋਏ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਈ¢ ਉਨ੍ਹਾਂ ਦਾ ਵੱਡਾ ਬੇਟਾ ਗੁਰਪ੍ਰੀਤ ਸਿੰਘ ਢਿੱਲੋਂ, ਜੋ ਐਮ.ਈ.ਐਸ. ਵਿਚ ਐਸ.ਡੀ.ਓ. ਵਜੋਂ ਸੇਵਾ ਨਿਭਾ ਰਹੇ ਹਨ ਅਤੇ ਛੋਟਾ ਬੇਟਾ ਸੁਖਪਾਲ ਸਿੰਘ ਢਿੱਲੋਂ ਵਕੀਲ ਹਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ¢ ਮਹਨਤ ਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਉਪਰੰਤ ਉਹ ਸਾਲ 2010 ਵਿਚ ਸੇਵਾਮੁਕਤ ਹੋਏ¢ ਸਾਲ 2022 ਵਿਚ ਹਰਬੰਸ ਕੌਰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਹੋ ਗਏ, ਪਰ ਉਨ੍ਹਾਂ ਨੇ ਬੜੀ ਹਿੰਮਤ ਅਤੇ ਦਿ੍ੜਤਾ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ¢ ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਰਬੰਸ ਕੌਰ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 9 ਅਪ੍ਰੈਲ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ, ਮਾਡਲ ਟਾਊਨ, ਬਠਿੰਡਾ ਵਿਖੇ ਬਾਅਦ ਦੁਪਹਿਰ ਸਾਢੇ 12 ਵਜੇ ਹੋਵੇਗੀ¢
- ਅੰਮਿ੍ਤਪਾਲ ਸਿੰਘ ਵਲ੍ਹਾਣ

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਾਬਕਾ ਬੀ. ਐਸ. ਐਨ. ਐਲ. ਐਗਜ਼ੀਕਿਊਟਿਵ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਗਾਇਕ ਤੇ ਗੀਤਕਾਰ ਬਿਕਰਮਜੀਤ ਸਿੰਘ ਗੋਲਡੀ ਢਿੱਲੋਂ <br/>
Ad Position 24