08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਲੰਗਰ ਲਾਇਆ <br/>

Ad Position 21
No active advertisement
ਅਜੀਤ ਡੈਸਕ 16-04-2026
ਰਾਮਾਂ ਮੰਡੀ, 15 ਅਪ੍ਰੈਲ (ਤਰਸੇਮ ਸਿੰਗਲਾ)- ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਯੋਜਿਤ ਇਤਿਹਾਸਕ ਵਿਸਾਖੀ ਮੇਲੇ ਵਿਚ ਪੰਜਾਬ ਸਮੇਤ ਬਾਹਰੀ ਸੂਬਿਆਂ ਤੋਂ ਰੇਲਗੱਡੀਆਂ ਰਾਹੀਂ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਲਈ ਸਥਾਨਕ ਰੇਲਵੇ ਸਟੇਸ਼ਨ ਦੇ ਸਥਾਨ 'ਤੇ ਰਾਮਾਂ ਸਹਾਰਾ ਵੈਲਫੇਅਰ ਕਲੱਬ ਵਲੋਂ ਲਗਾਏ ਗਏ ਤਿੰਨ ਰੋਜ਼ਾ 37ਵੇਂ ਸਲਾਨਾ ਵਿਸਾਖੀ ਲੰਗਰ ਦੀ ਅੱਜ ਸਮਾਪਤੀ ਮੌਕੇ ਕੜੀ ਚਾਵਲ ਦਾ ਅਤੁੱਟ ਲੰਗਰ ਲਾਇਆ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਨੇ ਦੱਸਿਆ ਕਿ ਤਿੰਨ ਰੋਜ਼ਾ ਲੰਗਰ ਦੌਰਾਨ ਲਗਭਗ ਦੱਸ ਹਜ਼ਾਰ ਤੋਂ ਵੀ ਵੱਧ ਸ਼ਰਧਾਲੂਆਂ ਨੇ ਲੰਗਰ ਛਕਿਆ ਹੈ¢ ਉਨ੍ਹਾਂ ਲੰਗਰ ਵਿਚ ਸਹਿਯੋਗ ਲਈ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ¢ ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ ਐਡਵੋਕੇਟ, ਵਿਕਰਾਂਤ ਗੋਇਲ ਐਡਵੋਕੇਟ ਸਕੱਤਰ ਸੁਖਦੇਵ ਟੇਲਰ, ਰਮੇਸ਼ ਬਾਂਸਲ, ਗਗਨ ਅਸੀਜਾ ਤੋਂ ਇਲਾਵਾ ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਸੁਰੇਸ਼ ਕੁਮਾਰ ਜੱਗਾ ਕੈਸ਼ੀਅਰ, ਲਛਮਣ ਦਾਸ ਚਲਾਣਾ, ਸਲੀਮ ਮੁਹੰਮਦ, ਮਾਨ ਸਿੰਘ ਅਰੋੜਾ, ਬੂਟਾ ਸਿੰਘ ਐਂਬੂਲੈਂਸ ਚਾਲਕ ਆਦਿ ਵਿਸ਼ੇਸ਼ ਤੌਰ 'ਤੇ ਹਾਜਰ ਸਨ¢


Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦਿਹਾੜੇ 'ਤੇ ਭਾਜਪਾ ਨੇ ਕੋਟਸ਼ਮੀਰ 'ਚ ਲਗਾਇਆ ਚਾਹ, ਪਕੌੜੇ ਤੇ ਜਲੇਬੀਆਂ ਦਾ <br/> ਅਗਲੀ ਖ਼ਬਰ ਵਿਸਾਖੀ ਜੋੜ ਮੇਲ ਦੇ ਆਖ਼ਰੀ ਦਿਨ ਹਜ਼ਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਹੋਈਆਂ ਨਤਮਸਤਕ
Ad Position 24