ਛੇੜਖ਼ਾਨੀ ਮਾਮਲੇ ਵਿਚ ਕਾਰਵਾਈ ਨਾ ਹੋਣ ਕਾਰਨ ਭਲਕੇ ਐਸ.ਐਸ.ਪੀ. ਨੂੰ ਮਿਲਣਗੇ ਪੀੜਤ ਮਹਿਲਾ ਅਧਿਆਪਕ ਦੇ ਪਰਿਵਾਰਕ ਮੈਂਬਰ
ਮੌੜ ਮੰਡੀ, 23 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਖ਼ੁਰਦ ਅੰਦਰ ਹਿਸਾਬ ਮਾਸਟਰ ਅਤੇ ਸਾਇੰਸ ਮਾਸਟਰ ਦੇ ਨਾ ਹੋਣ ਕਾਰਨ ਇਥੇ ਪੜਦੇ ਬੱਚਿਆਂ ਦੀ ਹੋ ਰਹੀ ਪੜਾਈ ਦੇ ਨੁਕਸਾਨ ਨੂੰ ਲੈ ਕੇ ਅੱਜ ਪਿੰਡ ਵਾਸੀ ਸਕੂਲ ਮੁਖੀ ਨੂੰ ਮਿਲੇ¢ ਪਿੰਡ ਵਾਸੀਆਂ ਵਲੋਂ ਸਕੂਲ ਮੁਖੀ ਨਾਲ ਸਕੂਲ ਦੇ ਦਿਨੋ ਦਿਨ ਖ਼ਰਾਬ ਹੋ ਰਹੇ ਹਾਲਾਤਾਂ ਅਤੇ ਬੱਚਿਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਸਬੰਧੀ ਗੱਲਬਾਤ ਕੀਤੀ¢ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਕੂਲ ਅੰਦਰ ਇਕ ਅਧਿਆਪਕ ਵਲੋਂ ਮਹਿਲਾ ਅਧਿਆਪਕਾ ਨਾਲ ਛੇੜਖ਼ਾਨੀ ਦੀ ਘਟਨਾ ਤੋਂ ਸਕੂਲ ਦਾ ਸਾਰਾ ਸਟਾਫ਼ ਪ੍ਰੇਸ਼ਾਨ ਹੋ ਰਿਹਾ ਹੈ¢ ਪਿੰਡ ਵਾਸੀਆਂ ਗੁਰਮੇਲ ਸਿੰਘ ਆਦਿ ਦੇ ਦੱਸਣ ਮੁਤਾਬਿਕ ਸਕੂਲ ਅੰਦਰ ਸਾਇੰਸ ਅਧਿਆਪਕਾਂ ਦੀਆਂ ਤਿੰਨ ਪੋਸਟਾਂ ਹਨ¢ ਜਿਨਾਂ ਵਿਚੋਂ ਇਕ ਅਧਿਆਪਕਾ ਛੇੜਖ਼ਾਨੀ ਹੋਣ ਕਾਰਨ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਸਕੂਲ ਨਹੀਂ ਆ ਰਹੇ ਜਦ ਕਿ ਇਕ ਅਧਿਆਪਕ ਜਨਵਰੀ ਮਹੀਨੇ ਤੋਂ ਡੈਪੂਟੇਸ਼ਨ ਤੇ ਬਠਿੰਡਾ ਦੇ ਕਿਸੇ ਸਕੂਲ ਵਿਚ ਪੜਾ ਰਹੇ ਹਨ¢ ਪਿੰਡ ਵਾਸੀਆਂ ਵਲੋਂ ਜ਼ਿਲਾ ਸਿੱਖਿਆ ਅਫ਼ਸਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਜਿਸ ਸਾਇੰਸ ਅਧਿਆਪਕ ਦਾ ਡੈਪੂਟੇਸ਼ਨ ਬਠਿੰਡਾ ਕੀਤਾ ਹੋਇਆ ਉਸ ਦਾ ਡੈਪੂਟੇਸ਼ਨ ਤੁਰੰਤ ਰੱਦ ਕਰਕੇ ਮੌੜ ਖ਼ੁਰਦ ਸਕੂਲ ਭੇਜਿਆ ਜਾਵੇ ਅਤੇ ਜਿਸ ਅਧਿਆਪਕ ਨੇ ਅਧਿਆਪਕਾਂ ਨਾਲ ਛੇੜਖ਼ਾਨੀ ਕੀਤੀ ਹੈ ਉਸ ਅਧਿਆਪਕ ਦਾ ਮੌੜ ਖ਼ੁਰਦ ਸਕੂਲ ਤੋਂ ਤਬਾਦਲਾ ਕਰਕੇ ਕਿਸੇ ਹੋਰ ਜ਼ਿਲੇ ਵਿਚ ਭੇਜਿਆ ਜਾਵੇ ਅਤੇ ਮੌੜ ਖ਼ੁਰਦ ਸਕੂਲ ਅੰਦਰ ਨਵੇਂ ਮੈਥ ਅਧਿਆਪਕ ਦੀ ਤੈਨਾਤੀ ਕੀਤੀ ਜਾਵੇ¢ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਸਕੂਲ ਅੰਦਰ ਲੇਡੀਜ਼ ਅਧਿਆਪਕਾਵਾਂ ਦੇ ਨਾਲ ਨਾਲ ਲੜਕੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ¢ ਓਧਰ ਲੇਡੀਜ਼ ਅਧਿਆਪਕਾਂ ਨਾਲ ਛੇੜਖ਼ਾਨੀ ਕਰਨ ਵਾਲੇ ਅਧਿਆਪਕ ਨੂੰ ਪੁਲਿਸ ਥਾਣਾ ਮੌੜ ਦੀ ਪੁਲਿਸ ਵਲੋਂ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਗਿ੍ਫ਼ਤਾਰ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਪੀੜਤ ਅਧਿਆਪਕਾ ਦੇ ਪਰਿਵਾਰਿਕ ਮੈਂਬਰ ਸ਼ੁੱਕਰਵਾਰ ਨੂੰ ਐਸ.ਐਸ.ਪੀ. ਬਠਿੰਡਾ ਨੂੰ ਮਿਲ ਰਹੇ ਹਨ ਅਤੇ ਉਕਤ ਅਧਿਆਪਕ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕਰਨਗੇ¢ ਜਦ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਮੁਖੀ ਮੌੜ ਤਰੁਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਪੁਲਿਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿਚ ਕੋਈ ਵੀ ਕੁਤਾਹੀ ਨਹੀਂ ਵਰਤੀ ਜਾਵੇਗੀ ਅਤੇ ਮੁਲਜ਼ਮ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ¢
ਮੌੜ ਖ਼ੁਰਦ ਦੇ ਸਕੂਲ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਸਕੂਲ ਮੁਖੀ ਨੂੰ ਮਿਲੇ ਪਿੰਡ ਵਾਸੀ
ਅਜੀਤ ਡੈਸਕ
24-04-2026