14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਰਵਹਿੱਤਕਾਰੀ ਸਕੂਲ ਵਿਖੇ ਧਰਤੀ ਦਿਵਸ ਮੌਕੇ ਭਾਸ਼ਨ/ਪੋਸਟਰ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-04-2026
ਰਾਮਪੁਰਾ ਫੂਲ, 23 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਧਰਤੀ ਦਿਵਸ ਦੇ ਮੌਕੇ 'ਤੇ ਐਨ.ਐਸ.ਐਸ.ਵਲੰਟੀਅਰ ਵਿਦਿਆਰਥਣਾਂ ਵਲੋਂ ਪ੍ਰਾਰਥਨਾ ਸਭਾ ਦੌਰਾਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ¢ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਵੱਧ-ਚੜ• ਕੇ ਹਿੱਸਾ ਲਿਆ ਅਤੇ ਵਾਤਾਵਰਨ ਸੁਰੱਖਿਅਤ ਰੱਖਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ¢ ਮੁਕਾਬਲੇ ਦੇ ਨਤੀਜਿਆਂ ਵਿੱਚ ਵਿਦਿਆਰਥਣ ਦਵੀਜਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਯੈਸਿਕਾ ਦੂਜੇ ਅਤੇ ਜਾਨਵੀ ਗੋਇਲ ਤੀਜੇ ਸਥਾਨ 'ਤੇ ਰਹੀ¢ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ ਪ੍ਰੋਗਰਾਮ ਦੇ ਅੰਤ ਵਿੱਚ ਐਨ.ਐਸ.ਐਸ. ਵਲੰਟੀਅਰ ਦੀਪ ਸ਼ਿਖਾ ਨੇ ਸਾਰੇ ਵਿਦਿਆਰਥੀਆਂ ਨੂੰ ਧਰਤੀ ਬਚਾਓ, ਜਲ ਬਚਾਓ ਅਤੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਲਾਸਟਿਕ ਦੀ ਘੱਟ ਵਰਤੋਂ ਕਰਨ ਦੀ ਸਹੁੰ ਦਵਾਈ ਗਈ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਇਕ ਸ਼ਲਾਘਾਯੋਗ ਪਹਿਲ ਹੈ ਅਤੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਬਣਾਉਣਾ ਸਮੇਂ ਦੀ ਲੋੜ ਹੈ¢ ਐਨ.ਐਸ.ਐਸ.ਪ੍ਰੋਗਰਾਮ ਅਫ਼ਸਰ ਨਿਰਮਲਜੀਤ ਕੌਰ, ਉਪ ਪਿ੍ੰਸੀਪਲ ਵਿਕਰਮਜੀਤ ਸਿੰਘ ਅਤੇ ਹੋਰ ਕੋਆਰਡੀਨੇਟਰਾਂ ਸਮੇਤ ਸਕੂਲ ਸਟਾਫ਼ ਹਾਜ਼ਰ ਸੀ¢ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਸਕੂਲ ਵਿਚ ਭਾਸ਼ਣ ਮੁਕਾਬਲੇ ਤੋਂ ਬਿਨ•ਾਂ ਹੋਰ ਵੀ ਕਈ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਪੋਸਟਰ ਮੁਕਾਬਲਾ, ਸਲੋਗਨ, ਜਾਗਰੂਕਤਾ ਰੈਲੀ ਤੇ ਫੈਂਸੀ ਡਰੈੱਸ ਸ਼ਾਮਿਲ ਹਨ¢ ਧਰਤੀ ਦਿਵਸ ਦੀ ਸੁਰੱਖਿਆ ਦੇ ਤਹਿਤ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ ਲਈ ਪ੍ਰਬੰਧਕ ਸੰਮਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਚੋਣਾਂ ਸੰਬੰਧੀ ਹੋਈ ਮੀਟਿੰਗ <br/> ਅਗਲੀ ਖ਼ਬਰ ਮੌੜ ਖ਼ੁਰਦ ਦੇ ਸਕੂਲ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਸਕੂਲ ਮੁਖੀ ਨੂੰ ਮਿਲੇ ਪਿੰਡ ਵਾਸ...
Ad Position 24