14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬ੍ਰੇਨ ਆਫ਼ ਬੈਟਲ ਵਿਚ ਗਲੋਬਲ ਡਿਸਕਵਰੀ ਸਕੂਲ ਦਾ ਸਿਤਾਰਾ ਚਮਕਿਆ <br/>

Ad Position 21
No active advertisement
ਅਜੀਤ ਡੈਸਕ 24-04-2026
ਲਹਿਰਾ ਮੁਹੱਬਤ, 23 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਲਈ ਮਾਣ ਵਾਲਾ ਪਲ ਸੀ, ਜਦੋਂ ਕਲਾਸ ਨੌਂਵੀ ਦੇ ਵਿਦਿਆਰਥੀ ਹਰਦੀਪ ਸਿੰਘ ਨੇ ਜਨਰਲ ਨੋਲੇਜ ਕੁਇਜ਼ ਮੁਕਾਬਲੇ ਬ੍ਰੇਨ ਆਫ਼ ਬੈਟਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਉਪਲਬਧੀ ਹਾਸਲ ਕੀਤੀ | ਚਾਰ ਰਾਊਾਡ ਵਿਚ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਦਿਆਂ ਹਰਦੀਪ ਨੇ ਪੰਜਵੇਂ ਰਾਊਾਡ ਗ੍ਰੈਂਡ ਫ਼ਿਨਾਲੇ ਵਿਚ ਆਪਣੀ ਜਗ੍ਹਾ ਬਣਾਈ | ਮੁਕਾਬਲਾ ਰਾਇਤ ਬਹਾਰਾ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਰੁਣ ਬਾਂਸਲ ਦੇ ਨਿਰਦੇਸ਼ਨ ਹੇਠ ਹੋਇਆ ਸੀ | ਇਸ ਮੰਚ 'ਤੇ ਹਰਦੀਪ ਸਿੰਘ ਨੇ ਆਪਣੀ ਪ੍ਰਤਿਭਾ, ਸਕੂਲ ਤੋਂ ਪ੍ਰਾਪਤ ਕੀਤੀ ਜਨਰਲ ਨੋਲੇਜ ਅਤੇ ਆਤਮ ਵਿਸ਼ਵਾਸ ਦਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸੀਜਨ-12 ਵਿਚ ਪਹਿਲਾ ਸਥਾਨ ਹਾਸਲ ਕੀਤਾ | ਉਸ ਨੂੰ ਸਰਟੀਫ਼ਿਕੇਟ ਸਮੇਤ 5100 ਰੁਪਏ ਨਕਦ ਇਨਾਮ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਇਸ ਉਪਲਬਧੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਬਲਕਿ ਪੂਰੇ ਸਕੂਲ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਵਿਦਿਆਰਥੀ ਦੇ ਇਸ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ 'ਤੇ ਸਕੂਲ ਦੇ ਵਾਈਸ ਚੇਅਰਮੈਨ ਅਮਿਤ ਸਰਾਫ਼ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨੇ ਆਪਣੇ ਗਿਆਨ ਅਤੇ ਆਤਮਵਿਸ਼ਵਾਸ ਦੇ ਆਧਾਰ 'ਤੇ ਕਈ ਖੇਤਰਾਂ ਵਿਚ ਸਫਲਤਾਵਾਂ ਹਾਸਲ ਕੀਤੀਆਂ ਹਨ | ਉਨ੍ਹਾਂ ਹਰਦੀਪ ਅਤੇ ਉਸ ਦੇ ਮਾਤਾ ਹਰਪ੍ਰੀਤ ਕੌਰ ਅਤੇ ਪਿਤਾ ਯਾਦਵਿੰਦਰ ਸਿੰਘ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੂੰ ਬੀ. ਐਲ. ਓ. ਲਗਾਉਣ ਦੀ ਨਿੰਦਾ ਅਗਲੀ ਖ਼ਬਰ ਟੀ.ਬੀ. ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ
Ad Position 24