ਭਗਤਾ ਭਾਈਕਾ, 23 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ 'ਰੌਸ਼ਨ ਰਾਹਾਂ ਵੱਲ' ਵਿਦਾਇਗੀ ਸਮਾਰੋਹ ਕਰਵਾਇਆ ਗਿਆ¢ ਜਿਸ ਵਿਚ ਬੀ.ਸੀ.ਏ, ਬੀ.ਐਸਸੀ. ਮੈਡੀਕਲ ਅਤੇ ਨਾਨ ਮੈਡੀਕਲ, ਬੀ ਕਾਮ, ਬੀ.ਐਸਸੀ. ਐਫ.ਟੀ ਭਾਗ ਦੂਜਾ ਅਤੇ ਐਮ.ਐਸ.ਸੀ.ਆਈ ਟੀ ਕੰਪਿਊਟਰ ਭਾਗ ਪਹਿਲਾ ਦੇ ਵਿਦਿਆਰਥੀਆਂ ਵੱਲੋਂ ਬੀ.ਸੀ.ਏ, ਬੀ.ਐਸ.ਸੀ. ਮੈਡੀਕਲ ਅਤੇ ਨਾਨ ਮੈਡੀਕਲ, ਬੀ ਕਾਮ, ਬੀ.ਐਸ.ਸੀ ਐਫ.ਟੀ ਭਾਗ ਤੀਜਾ ਅਤੇ ਐਮ.ਐਸ.ਸੀ.ਆਈ.ਟੀ. ਕੰਪਿਊਟਰ ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ¢ ਇਸ ਦÏਰਾਨ ਬੀ.ਐਸ.ਸੀ ਭਾਗ ਦੂਜਾ ਦੀਆਂ ਵਿਦਿਆਰਥਣਾਂ ਦਿਲਪ੍ਰੀਤ ਕÏਰ, ਸੁਮਨਦੀਪ ਕੌਰ ਵਲੋਂ ਸਮਾਗਮ ਦਾ ਆਗਾਜ਼ ਸਵਾਗਤੀ ਭਾਸ਼ਣ ਦੁਆਰਾ ਕੀਤਾ ਗਿਆ¢ ਇਸ ਸਮਾਗਮ ਦÏਰਾਨ ਵਿਦਿਆਰਥੀਆਂ ਨੇ ਗੀਤ, ਸੰਗੀਤ, ਭੰਗੜਾ, ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ¢ ਇਸ ਮੌਕੇ 'ਤੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ¢ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਅਤੇ ਸਮੂਹ ਸਟਾਫ਼ ਵੱਲੋਂ ਬੀ. ਕਾਮ ਭਾਗ ਤੀਜਾ ਦੀ ਵਿਦਿਆਰਥਣ ਗੁਰਨੂਰ ਕÏਰ ਨੂੰ (ਮਿਸ ਫੇਅਰਵੈੱਲ),ਬੀ. ਕਾਮ ਭਾਗ ਤੀਜਾ ਦੇ ਵਿਦਿਆਰਥੀ ਗੁਰਨੂਰ ਸਿੰਘ ਨੂੰ (ਮਿਸਟਰ ਫੇਅਰਵੈੱਲ), ਅਰਮਾਨ ਸਿੰਘ ਨੂੰ (ਮਿਸਟਰ ਟਰਬਨੇਟਰ) ਅਤੇ ਖੁਸ਼ਪ੍ਰੀਤ ਕÏਰ ਨੂੰ (ਬੈਸਟ ਪਰਫÏਰਮਰ) ਦਾ ਖ਼ਿਤਾਬ ਦੇ ਕੇ ਨਿਵਾਜਿਆ ਗਿਆ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ¢ ਉਨ੍ਹਾਂ ਨੂੰ ਅਗਲੇਰੀ ਪੜ੍ਹਾਈ ਲਈ ਖੂਬ ਮਿਹਨਤ ਕਰਦਿਆਂ ਸਫਲਤਾ ਪ੍ਰਾਪਤ ਕਰਨ ਲਈ ਆਸ਼ੀਰਵਾਦ ਦਿੱਤਾ¢ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸੱਚਾਈ, ਮਿਹਨਤ ਅਤੇ ਅਨੁਸ਼ਾਸਨ ਨੂੰ ਅਪਣਾਉਣ ਦੀ ਪ੍ਰੇਰਨਾ ਦਿੱਤੀ¢ ਜੱਜਮੈਂਟ ਦੀ ਭੂਮਿਕਾ ਪ੍ਰੋ. ਜਗਦੀਪ ਕੌਰ (ਅੰਗਰੇਜ਼ੀ ਵਿਭਾਗ) ਅਤੇ ਡਾ. ਹਰਪਿੰਦਰ ਕੌਰ (ਮੈਥੇਮੈਟਿਕਸ ਵਿਭਾਗ) ਵਲੋਂ ਬਾਖ਼ੂਬੀ ਨਿਭਾਈ ਗਈ¢ ਪ੍ਰੋਫ਼ੈਸਰ ਜਗਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਆਪਣੇ ਹੁਨਰ ਅਤੇ ਸ਼Ïਕ ਅਨੁਸਾਰ ਜਿਊਣ ਦੀ ਸਿੱਖਿਆ ਦਿੱਤੀ, ਤਾਂ ਜੋ ਵਿਦਿਆਰਥੀ ਆਪਣੇ ਅਤੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਣ¢ ਇਸ ਸਮੇਂ ਡਾ. ਅਮਨਦੀਪ ਕੌਰ, ਡਾ. ਹਰਪਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਸੰਦੀਪ ਕÏਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਜ਼ਿੰਕਪ੍ਰੀਤ ਕੌਰ, ਪ੍ਰੋ.ਸੁਰਿੰਦਰ ਕੌਰ, ਜਸਵਿੰਦਰ ਕੌਰ, ਪ੍ਰੋ. ਕਿਰਨਜੀਤ ਕੌਰ, ਪ੍ਰੋ .ਮੇਘਾ ਰੇਵਾਲ, ਪ੍ਰੋ. ਲਖਵੀਰ ਕੌਰ, ਪ੍ਰੋ.ਹਰਦੀਪ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ.ਰਾਜਵੀਰ ਕÏਰ ਅਤੇ ਪ੍ਰੋ.ਦੀਪਕ ਕੁਮਾਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਰ ਰਹੇ¢