ਰਾਮਾਂ ਮੰਡੀ, 23 ਅਪ੍ਰੈਲ (ਤਰਸੇਮ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਲ ਵਲੋਂ 11 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਆਯੋਜਿਤ ਪੰਜਾਬ ਬਚਾਓ ਰੈਲੀ ਦੇ ਭਰਵੇਂ ਇਕੱਠ ਦÏਰਾਨ ਦਲ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਅਤੇ ਕÏਮੀ ਜਨਰਲ ਸਕੱਤਰ ਰਵੀਪ੍ਰੀਤ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲ ਕਰਦਿਆਂ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਪੰਜਾਬ ਵਿਚ ਜਲਦੀ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਵਰਕਰਾਂ ਨਾਲ ਸਥਾਨਕ ਐਸਐਸਡੀ ਧਰਮਸ਼ਾਲਾ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਅਤੇ ਨਗਰ ਕੌਂਸਲ ਚੋਣਾਂ ਲੜਣ ਦੇ ਇੱਛੁਕ ਉਮੀਦਵਾਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ¢ ਇਸ ਦÏਰਾਨ ਉਨ੍ਹਾਂ ਕਿਹਾ ਕਿ 1 ਮਈ ਤੋਂ ਰੋਜ਼ਾਨਾ ਚਾਰ-ਚਾਰ ਵਾਰਡਾਂ ਦੇ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕਰਕੇ ਵਾਰਡ ਇੰਚਾਰਜ ਨਿਯੁਕਤ ਕੀਤੇ ਜਾਣਗੇ¢ ਉਨ੍ਹਾਂ ਵਰਕਰਾਂ ਨੂੰ ਨਗਰ ਕੌਂਸਲ ਅਤੇ ਵਿਧਾਨਸਭਾ ਚੋਣਾਂ ਲਈ ਵੱਡੇ ਪੱਧਰ 'ਤੇ ਤਿਆਰੀ ਕਰਨ ਲਈ ਬੇਨਤੀ ਕੀਤੀ¢ ਉਨ੍ਹਾਂ ਕਿਹਾ ਕਿ ਮÏਜੂਦਾ ਆਪ ਸਰਕਾਰ ਲੋਕਾਂ ਵਿਚ ਆਪਣਾ ਭਰੋਸਾ ਗੁਆ ਚੁੱਕੀ ਹੈ, ਇਸ ਲਈ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਇੰਤਜ਼ਾਰ ਕਰ ਰਹੇ ਹਨ¢ ਮੀਟਿੰਗ ਵਿੱਚ ਵੱਡੀ ਗਿਣਤੀ ਆਮ ਵਰਕਰਾਂ ਤੋਂ ਇਲਾਵਾ ਪੀਏ ਹਰਤਾਵਲ ਸਿੰਘ ਸੁੱਖੀ ਭੂੰਦੜ, ਦਵਿੰਦਰ ਸਿੰਘ ਸਰਾਂ ਕੋਟਬਖਤੂ ਹਲਕਾ ਆਬਜ਼ਰਵਰ, ਸੁਰਿੰਦਰ ਸਿੰਘ ਸਰਾਂ ਚੱਕ ਹੀਰਾ ਸਿੰਘ ਵਾਲਾ ਸਰਕਲ ਪ੍ਰਧਾਨ ਸੇਖੂ, ਦਵਿੰਦਰ ਜੈਨ, ਬਾਬਾ ਅਸਰੈਲ ਖਾਂ, ਪੱਪੂ ਧਾਰੀਵਾਲ, ਨਿਰਮਲ ਓਸਵਾਲ, ਅਮਰੀਕ ਸਿੰਘ ਘੁਲਿਆਣੀ, ਰਾਜਕਰਨ ਰਾਜ, ਅਮਰਜੀਤ ਗਿਰੀ, ਟੀਟੂ ਭੁੱਲਰ, ਰਮੇਸ਼ ਚਲਾਣਾ, ਵਿਜੇ ਕੁਮਾਰ ਗਰੋਵਰ, ਵਕੀਲ ਚੰਦ ਚਲਾਣਾ ਆਦਿ ਵਿਸ਼ੇਸ਼ ਤÏਰ ਤੇ ਹਾਜ਼ਰ ਸਨ¢