14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-04-2026
ਸੰਗਤ ਮੰਡੀ, 23 ਅਪ੍ਰੈਲ (ਸੁਖਤੇਜ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਦੀ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਦਾ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਮੈਡਮ ਮਮਤਾ ਖੁਰਾਣਾ ਸੇਠੀ ਨੇ ਜ਼ਿਲ੍ਹੇ ਵਿਚ ਸਥਿਤ ਸੇਕਰਡ ਹਾਰਟ ਕਾਨਵੈਂਟ ਸਕੂਲ, ਸੰਗਤ ਮੰਡੀ ਵਿਖੇ ਆਪਣੀ ਟੀਮ ਸਮੇਤ ਪਹੁੰਚਕੇ ਪੰਜਾਬ ਦੀ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰਾਜਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ, ਦੀ ਅਗਵਾਈ ਹੇਠ ਅੰਮਿ੍ਤਪਾਲ ਸਿੰਘ (ਸਾਬਕਾ ਡੀ.ਈ.ਓ., ਫਿਰੋਜ਼ਪੁਰ), ਮਹਿੰਦਰਪਾਲ, ਮਾਨਵ ਨਾਗਪਾਲ, ਅਨੀਤਾ, ਰੀਨਾ ਅਤੇ ਸਿਮਰਨਜੀਤ ਕੌਰ ਵਲੋਂ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਉਨ੍ਹਾਂ ਪਿਛਲੇ ਦਿਨੀਂ ਬੋਰਡ ਦੀ ਅੱਠਵੀਂ ਜਮਾਤ ਵਿਚੋਂ ਪੰਜਾਬ ਦੀ ਮੈਰਿਟ ਸੂਚੀ ਵਿਚ ਆਈਆਂ ਵਿਦਿਆਰਥਣਾਂ ਅਰਸ਼ ਗੋਇਲ ਸਪੁੱਤਰੀ ਸੰਜੀਵ ਕੁਮਾਰ ਨੇ 589/600 ਅੰਕ 98.17 ਪ੍ਰਤੀਸ਼ਤ ਲੈ ਕੇ ਪੰਜਾਬ ਵਿਚੋਂ 11ਵਾਂ ਸਥਾਨ ਅਤੇ ਵਿਦਿਆਰਥਣ ਹਰਮਨਪ੍ਰੀਤ ਕੌਰ ਸਪੁੱਤਰੀ ਗੁਰਦੀਪ ਸਿੰਘ ਨੇ 585/600 ਅੰਕ 97.50 ਪ੍ਰਤੀਸ਼ਤ ਨਾਲ ਪੰਜਾਬ ਵਿਚ 15ਵਾਂ ਸਥਾਨ ਹਾਸਲ ਕਰਨ ਲਈ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਪਿ੍ੰਸੀਪਲ ਰਾਜਵਿੰਦਰ ਕੁਮਾਰ ਅਤੇ ਸੰਸਥਾ ਦੇ ਮਿਹਨਤੀ ਅਧਿਆਪਕਾਂ ਨੂੰ ਦਿੱਤਾ | ਉਨ੍ਹਾਂ ਇਸ ਸਫ਼ਲਤਾ ਦੀ ਸਿਫ਼ਤ ਕਰਦੇ ਹੋਏ ਸਕੂਲ ਪ੍ਰਬੰਧਕ ਸੁਖਪਾਲ ਸਿੰਘ ਸਿੱਧੂ, ਪਿ੍ੰਸੀਪਲ ਰਾਜਵਿੰਦਰ ਕੁਮਾਰ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਸ਼ਿੱਦਤ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਜਾਂਦੇ ਸ਼ਰਧਾਲੂਆਂ ਮੁਤਾਬਿਕ ਗੁਰਧਾਮਾਂ ਦੇ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਰਵੀਪ੍ਰੀਤ ਸਿੰਘ ਵਲੋਂ ਵਰਕਰਾਂ ਨਾਲ ਪਹਿਲੀ ਭਰਵੀਂ ਮੀਟਿੰਗ...
Ad Position 24