14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਾਕਿਸਤਾਨ ਜਾਂਦੇ ਸ਼ਰਧਾਲੂਆਂ ਮੁਤਾਬਿਕ ਗੁਰਧਾਮਾਂ ਦੇ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 24-04-2026
ਨਥਾਣਾ, 23 ਅਪ੍ਰੈਲ (ਗੁਰਦਰਸ਼ਨ ਲੁੱਧੜ): ਪੰਜਾਬ ਅਤੇ ਦੇਸ਼ ਵਿਚੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਪਰਤੇ ਜਥੇ ਵਿਚ ਸ਼ਾਮਿਲ ਸਿੱਖ ਚਿੰਤਕ ਸੇਵਾਮੁਕਤ ਐਕਸੀਅਨ ਟੇਕ ਸਿੰਘ ਖ਼ਾਲਸਾ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਹਰ ਸਾਲ ਦਰਸ਼ਨ ਦੀਦਾਰਿਆਂ ਲਈ ਜਾਂਦੇ ਜਥਿਆਂ ਵਿਚ ਸ਼ਰਧਾਲੂਆਂ ਦੀ ਗਿਣਤੀ ਅਤੇ ਉਧਰਲੀ ਸੰਗਤ ਦੀ ਹਾਜ਼ਰੀ ਮੁਤਾਬਿਕ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਠਹਿਰ, ਲੰਗਰ ਅਤੇ ਹੋਰ ਲੋੜੀਦੇ ਪ੍ਰਬੰਧ ਯਕੀਨੀ ਬਣਾਏ ਜਾਣੇ ਜ਼ਰੂਰੀ ਹਨ | ਪਾਕਿਸਤਾਨ ਵਿਚ ਵਿਸਾਖੀ ਮਨਾਉਣ ਗਏ ਜਥੇ ਦੇ ਵਾਪਸ ਪਰਤਣ ਉਪਰੰਤ ਐਕਸੀਅਨ ਟੇਕ ਸਿੰਘ ਨੇ ਖ਼ਾਲਸਾ ਨੇ ਦੱਸਿਆ ਕਿ ਉਧਰਲੀ ਸਰਕਾਰ ਵਲੋਂ ਭਾਵੇਂ ਆਪਣੇ ਤੌਰ 'ਤੇ ਪ੍ਰਬੰਧ ਕੀਤੇ ਜਾਂਦੇ ਹਨ, ਪਰ ਕਰਤਾਰਪੁਰ ਸਾਹਿਬ ਤੋਂ ਗੁਰਦੁਆਰਾ ਪੰਜਾ ਸਾਹਿਬ ਦਾ ਫਾਸਲਾ ਬੱਸਾਂ ਦੇ ਸਫ਼ਰ ਮੁਤਾਬਿਕ 12 ਘੰਟਿਆਂ ਵਿਚ ਤੈਅ ਹੁੰਦਾ ਹੈ | ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਕਾਰਨ ਸ਼ਰਧਾਲੂ ਖਾਣੇ ਜਾਂ ਰਿਹਾਇਸ਼ ਲਈ ਕਿਧਰੇ ਵੀ ਬਾਹਰ ਨਹੀਂ ਜਾ ਸਕਦੇ, ਜਦੋਂ ਕਿ ਜਥੇ ਵਿਚ ਸ਼ਾਮਿਲ ਸ਼ਰਧਾਲੂਆਂ ਦੀ ਗਿਣਤੀ 2200 ਅਤੇ 500-600 ਦੇ ਲਗਭਗ ਉਧਰਲੇ ਸ਼ਰਧਾਲੂ ਵੀ ਉਸ ਮੌਕੇ ਨਤਮਸਤਕ ਹੁੰਦੇ ਹਨ, ਪਰ ਗੁਰਦੁਆਰਾ ਸਾਹਿਬ ਦੀ ਸਰਾਂ, ਵਾਸ਼ਰੂਮ ਅਤੇ ਲੰਗਰ ਛਕਣ ਵਾਲੇ ਸਥਾਨ ਸ਼ਰਧਾਲੂਆਂ ਦੀ ਗਿਣਤੀ ਮੁਤਾਬਿਕ ਛੋਟੇ ਰਹਿ ਜਾਂਦੇ ਹਨ | ਇਸ ਤੋਂ ਇਲਾਵਾ ਉੱਥੇ ਮੈਡੀਕਲ ਕੈਂਪ ਹੋਣ ਦੇ ਬਾਵਜੂਦ ਵੀ ਬਜ਼ੁਰਗ ਸ਼ਰਧਾਲੂਆਂ ਨੂੰ ਕਾਫੀ ਦਿੱਕਤ ਆਉਂਦੀ ਹੈ | ਉਨ•ਾਂ ਦੱਸਿਆ ਕਿ ਜਥਿਆਂ ਵਿਚ ਜਾਣ ਵਾਲੇ ਕਈ 80-85 ਸਾਲ ਦੇ ਬਜ਼ੁਰਗ ਸ਼ਰਧਾਲੂ ਵੀ ਸ਼ਾਮਿਲ ਹੁੰਦੇ ਹਨ, ਜਿਨ•ਾਂ ਦੀ ਕਈ ਵਾਰ ਸਿਹਤ ਪੂਰੀ ਤਰ•ਾਂ ਠੀਕ ਨਹੀਂ ਰਹਿੰਦੀ | ਖ਼ਾਲਸਾ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਵੀਜ਼ੇ ਲਗਾਉਣ ਸਮੇਂ ਸ਼ਰਧਾਲੂਆਂ ਦੀ ਸਰੀਰਕ ਫਿਟਨੈੱਸ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ | ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਗਿਣਤੀ ਮੁਤਾਬਿਕ ਉੱਥੇ ਲੰਗਰ, ਰਿਹਾਇਸ਼, ਵਾਸ਼ਰੂਮ, ਡਾਕਟਰੀ ਸੇਵਾਵਾਂ ਦੇ ਪ੍ਰਬੰਧ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਖ਼ਲ ਦੇ ਕੇ ਬਣਦੇ ਯਤਨ ਕਰਨੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾ ਬੀਬੀਵਾਲਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ <br/> ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ
Ad Position 24