13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਹਜ਼ਾਰਾਂ ਵਰਕਰਾਂ ਦਾ ਰੋਜ਼ਗਾਰ ਖੋਹਣਾ ਮੰਦਭਾਗਾ <br/>

Ad Position 21
No active advertisement
ਅਜੀਤ ਡੈਸਕ 24-04-2026
ਨੱਥੂਵਾਲਾ ਗਰਬੀ, 23 ਅਪ੍ਰੈਲ (ਨਵਦੀਪ ਸਿੰਘ)-ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇ 'ਤੇ ਬਣੇ ਹੋਏ ਟੋਲ ਪਲਾਜ਼ਿਆਂ ਨੂੰ ਬਿਨਾਂ ਆਦਮੀਆਂ ਦੇ ਕਰਨ ਵਾਸਤੇ ਬਣਾਈ ਗਈ ਰਣਨੀਤੀ ਨਾਲ ਭਾਰਤ ਦੇ ਹਜ਼ਾਰਾਂ/ਲੱਖਾਂ ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਵਰਕਰਾਂ ਦਾ ਰੋਜ਼ਗਾਰ ਖ਼ਤਮ ਹੋਵੇਗਾ ਤੇ ਹਜ਼ਾਰਾਂ ਘਰਾਂ ਦੇ ਚੁੱਲਿ੍ਹਆਂ ਦੀ ਅੱਗ ਬੁਝੇਗੀ | ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ-ਮਜਦੂਰ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਟੋਲ ਪਲਾਜ਼ਿਆਂ 'ਤੇ ਕੰਮ ਕਰਨ ਵਾਲਿਆਂ ਦੇ ਹੱਕ 'ਚ ਖੜੇਗੀ | ਜਿੱਥੇ ਕਿਤੇ ਵੀ ਟੋਲ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ ਕਰਨਾ ਹੋਵੇਗਾ, ਉਨ੍ਹਾਂ ਦੀ ਜਥੇਬੰਦੀ ਦੇ ਵਰਕਰ ਡਟ ਕੇ ਸਾਥ ਦੇਣਗੇ | ਪ੍ਰਧਾਨ ਲਾਦੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਉਕਤ ਯੂਨੀਅਨ ਵਲੋਂ ਤਿੰਨ ਘੰਟੇ ਟੋਲ ਪਲਾਜ਼ੇ ਮੁਫ਼ਤ ਕਰਕੇ ਪ੍ਰਦਰਸ਼ਨ ਕੀਤੇ ਗਏ ਸਨ | ਜਿਸ ਦੌਰਾਨ ਉਹ ਖ਼ੁਦ ਲੁਧਿਆਣਾ ਜ਼ਿਲੇ੍ਹ ਦੇ ਸੈਂਕੜੇ ਵਰਕਰਾਂ ਨਾਲ ਲਾਡੋ ਵਾਲ ਟੋਲ ਪਲਾਜ਼ੇ 'ਤੇ ਪਹੰੁਚ ਕੇ ਸਾਰਾ ਦਿਨ ਹਾਜ਼ਰ ਰਹੇ | ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਜ਼ਰੂਰਤ ਪਈ ਤਾਂ ਪੂਰੇ ਪੰਜਾਬ 'ਚ ਉਹ ਟੋਲ ਯੂਨੀਅਨ ਦਾ ਸਾਥ ਦੇਣਗੇ | ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਵੱਡੀਆਂ ਵੱਡੀਆਂ ਸੜਕਾਂ ਬਣਾਉਣਾ, ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਸਤੇ ਗਲਤ ਕਾਨੂੰਨ ਬਣਾਉਣੇ, ਉਦਯੋਗਪਤੀਆਂ ਦੇ ਘਰ ਭਰਨ ਵਾਸਤੇ ਨੀਤੀਆਂ ਤਿਆਰ ਕਰਨ ਨਾਲ ਦੇਸ਼ ਦਾ ਭਲਾ ਨਹੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਗੜੇਮਾਰੀ ਦਾ ਮੁਆਵਜ਼ਾ ਐਲਾਨਣ 'ਤੇ ਧੰਨਵਾਦ-ਏ.ਕੇ.ਐਮ. ਅਗਲੀ ਖ਼ਬਰ ਬਾਬਾ ਤਪੀਆ ਜੀ ਮਾਡਲ ਸਕੂਲ ਦਾਤਾ ਵਿਖੇ ਧਰਤੀ ਦਿਵਸ ਮਨਾਇਆ
Ad Position 24