14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੰਜਾਬ ਸਪੋਰਟਸ ਕਲੱਬ ਦੀ ਟੀਮ ਬਣੀ 13ਵੇਂ ਕਬੱਡੀ ਕੱਪ ਦੀ ਚੈਂਪੀਅਨ

Ad Position 21
No active advertisement
ਅਜੀਤ ਡੈਸਕ 24-04-2026
ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਸੰਦੀਪ ਨੰਗਲ ਅੰਬੀਆਂ ਕਲੱਬ ਵਲੋਂ ਯੂਨਾਈਟਿਡ ਕਬੱਡੀ ਐਸੋਸੀਏਸ਼ਨ ਮਲੇਸ਼ੀਆਂ ਦੇ ਬੈਨਰ ਹੇਠ 13ਵਾਂ ਵਿਸਾਖੀ ਕਬੱਡੀ ਕੱਪ ਕਰਵਾਇਆ ਗਿਆ, ਜਿਸ ਐਸੋਸੀਏਸ਼ਨ ਨਾਲ ਸੰਬੰਧਿਤ 7 ਕਲੱਬਾਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚੋਂ ਪੰਜਾਬ ਸਪੋਰਟਸ ਕਲੱਬ, ਮਲੇਸ਼ੀਆ ਦੀ ਟੀਮ ਨੇ ਪਹਿਲੇ ਸਥਾਨ 'ਤੇ ਰਹਿ ਕੇ 2500 ਰਿੰਗੜ ਦਾ ਇਨਾਮ ਜਿੱਤਿਆ | ਜਦਕਿ ਦੂਸਰੇ ਸਥਾਨ 'ਤੇ ਰਹੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ 2100 ਰਿੰਗੜ ਇਨਾਮ ਦੇ ਰੂਪ ਵਿਚ ਦਿੱਤੇ ਗਏ | ਕੱਪ ਦਾ ਉੱਤਮ ਧਾਵੀ ਸ਼ੁਭ ਤੇ ਅਕਾਸ਼ ਅਤੇ ਜਾਫ਼ੀ ਮੰਨੂੰ ਤੇ ਰਾਹੁਲ ਨੂੰ ਐਲਾਨਿਆ ਗਿਆ | ਇਸ ਮੌਕੇ ਭਾਰਤ ਤੋਂ ਗਏ ਬੱਚਿਆਂ ਦੀ ਕਬੱਡੀ ਦਾ ਸ਼ੋ ਮੈਚ ਵੀ ਕਰਵਾਇਆ, ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਪੰਜਾਬ ਸਪੋਰਟਸ ਕਲੱਬ ਵਲੋਂ ਆਪਣੇ ਟੀਮ ਦੇ ਜਾਫ਼ੀ ਰਾਹੁਲ ਦਾ ਸੋਨੇ ਦੀ ਚੈਨੀ ਨਾਲ ਸਨਮਾਨ ਕੀਤਾ ਗਿਆ | ਕਬੱਡੀ ਕੱਪ ਕਰਵਾਉਣ ਲਈ ਯੂਨਾਈਟਿਡ ਕਬੱਡੀ ਐਸੋਸੀਏਸ਼ਨ ਮਲੇਸ਼ੀਆਂ ਦੇ ਚੇਅਰਮੈਨ ਮਲਕੀਤ ਸਿੰਘ ਬਚੀ ਗੱਜਣਵਾਲ, ਪ੍ਰਧਾਨ ਬਿੱਟੂ ਬਠਿੰਡਾ, ਜਨਰਲ ਸੈਕਟਰੀ ਯਾਸਰ ਗੁੱਜਰ, ਵਾਈਸ ਚੇਅਰਮੈਨ ਚਾਂਦ ਗੁਲ ਸਿਆਲਕੋਟੀ, ਮੀਤ ਪ੍ਰਧਾਨ ਨਿਸ਼ਾਨ ਬਹੋਰੂ, ਜੁਆਇੰਟ ਜਨਰਲ ਸੈਕਟਰੀ ਜੀਵਨ ਸਿੱਧੂ, ਸਾਬਕਾ ਚੇਅਰਮੈਨ ਪ੍ਰੀਤ ਖੰਡੇਵਾਲਾ, ਚਮਕੌਰ ਸਿੰਘ ਲੋਪੋ, ਜੱਸਾ ਸਿੱਧੂ, ਲੱਕੀ ਬਾਜਵਾ, ਹੈਪੀ ਨੱਥੋਵਾਲ ਜੁਆਇੰਟ ਖ਼ਜ਼ਾਨਚੀ, ਹੈਪੀ ਸੁਬੰਗਜਾਇਆ, ਸਾਬ ਬਠਿੰਡਾ, ਖ਼ਜ਼ਾਨਚੀ ਹਰਮਨ ਔਲਖ, ਅਜੇ ਸੰਘਾ, ਅੰਗਰੇਜ਼ ਸਿੰਘ, ਸ਼ਾਹ ਨਵਾਜ਼, ਪੰਮਾ 07, ਅਮਰਜੀਤ ਗਿੱਲ ਹਿੰਨੋ, ਬੱਲੀ ਨਵਾਂ ਸ਼ਹਿਰ, ਨਵਜੋਤ ਸਿੰਘ ਖਹਿਰਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ | ਪੰਜਾਬ ਸਪੋਰਟਸ ਕਲੱਬ ਮਲੇਸ਼ੀਆਂ ਦੇ ਪ੍ਰਧਾਨ ਬਿੱਟੂ ਸਿੰਘ ਬਠਿੰਡਾ, ਮੀਤ ਪ੍ਰਧਾਨ ਗੋਪੀ ਐਨਆਰਆਈ, ਚੇਅਰਮੈਨ ਸ਼ਾਹੀ ਠਾਕੁਰ, ਵਾਈਸ ਚੇਅਰਮੈਨ ਅੰਗਰੇਜ਼ ਸਿੰਘ, ਜਨਰਲ ਸਕੱਤਰ ਜੱਸਾ ਸਿੱਧੂ, ਖ਼ਜ਼ਾਨਚੀ ਸਰਬਜੀਤ ਸਿੰਘ, ਰੈਬੋਂ ਕੋਚ, ਜੁਆਇੰਟ ਸਕੱਤਰ ਜੱਸੀ ਏਅਰਕੋਨ, ਸਲਾਹਕਾਰ ਗੁਰਮੀਤ ਬਠਿੰਡਾ ਤੇ ਗੁਰਜੰਟ ਕਾਹਲੋ, ਸਾਗਰ ਪਟੇਲ ਅਤੇ ਹਰਦੀਪ ਸਿੰਘ ਨੰਬਰਦਾਰ ਨੇ ਆਪਣੀ ਜੇਤੂ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਸੰਦੀਪ ਨੰਗਲ ਅੰਬੀਆਂ ਕਲੱਬ ਦੇ ਸਮੁੱਚੇ ਅਹੁਦੇਦਾਰ-ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਕ ਸਫ਼ਲ ਮੇਲਾ ਕਰਵਾ ਕੇ ਇਤਿਹਾਸ ਸਿਰਜਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਭਰੂਣ ਹੱਤਿਆ ਦੇ ਸੰਬੰਧ 'ਚ ਜਾਗਰੂਕਤਾ ਸਮਾਗਮ <br/>
Ad Position 24