14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਠੇਕੇ 'ਤੇ ਲਈ ਕਣਕ ਸੜਨ ਕਾਰਨ ਪੀੜ੍ਹਤ ਕਿਸਾਨ ਦੀ ਮੱਦਦ ਲਈ ਪਿੰਡ ਵਾਸੀ ਇਕੱਤਰ ਹੋਏ <br/>

Ad Position 21
No active advertisement
ਅਜੀਤ ਡੈਸਕ 05-05-2026

ਲ਼ਹਿਰਾ ਮੁਹੱਬਤ, 4 ਮਈ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਨਗਰ ਲਹਿਰਾ ਮੁਹੱਬਤ ਦੇ ਦਰਮਿਆਨੇ ਕਿਸਾਨ ਦੀ ਖੇਤ ਵਿਚ ਪੱਕੀ ਖੜੀ ਕਣਕ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਲਗਭਗ 4 ਏਕੜ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ | ਜੋ ਪੀੜ੍ਹਤ ਕਿਸਾਨ ਨੇ ਪ੍ਰਤੀ ਏਕੜ 70 ਹਜ਼ਾਰ ਰੁਪਏ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਸੀ | ਇਸ ਮਾਮਲੇ ਸਬੰਧੀ ਨਗਰ ਦੇ ਪਤਵੰਤਿਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਖਾਮੀ ਕਾਰਨ ਕਿਸਾਨ ਦਾ ਬਹੁਤ ਨੁਕਸਾਨ ਹੋਇਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੀੜ੍ਹਤ ਕਿਸਾਨ ਦੀ ਆਰਥਿਕ ਮੱਦਦ ਲਈ ਮੰਗ ਪੱਤਰ ਵੀ ਦਿੱਤਾ ਗਿਆ ਹੈ | ਉਥੇ ਭਾਈਚਾਰਕ ਸਾਂਝ ਨੂੰ ਪਹਿਲ ਦੇ ਆਧਾਰ 'ਤੇ ਆਪਣੇ ਤੌਰ 'ਤੇ ਇਕੱਤਰ ਹੋ ਕੇ ਕਣਕ ਤੇ ਆਰਥਿਕ ਮੱਦਦ ਲਈ ਅੱਗੇ ਆਏ ਹਨ | ਇਸ ਮੌਕੇ ਡਾ. ਰੂੜ ਸਿੰਘ ਸੇਵਾ ਮੁਕਤ ਖੇਤੀਬਾੜੀ ਅਫਸਰ ਨੇ ਕਿਹਾ ਕਿ ਪਿੰਡ ਦੇ ਮੋਹਤਬਰਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਕਿ ਔਖੇ ਵੇਲੇ ਆਪਣੇ ਕਿਸਾਨ ਭਰਾ ਦੇ ਨਾਲ ਖੜ੍ਹਨ ਲਈ ਅੱਗੇ ਆਏ ਹਨ | ਇਸ ਕਦਮ ਨਾਲ ਜਿੱਥੇ ਹੋਰ ਵਰਗ ਪ੍ਰੇਰਿਤ ਹੋਣਗੇ, ਉਥੇ ਸਮਾਜ ਵਿਚ ਭਾਈਚਾਰਕ ਸਾਂਝ ਹੋਰ ਵੀ ਵਧੇਗੀ | ਇਸ ਮੌਕੇ ਇੰਦਰਜੀਤ ਸਿੰਘ ਸਾਬਕਾ ਪੰਚ, ਸੁਖਚਰਨ ਸਿੰਘ ਚਰਨਾ ਕਿਸਾਨ ਆਗੂ, ਭੋਲੂ ਸਿੰਘ, ਪ੍ਰਕਾਸ਼ ਸਿੰਘ ਕਾਲਾ, ਗੋਲਡੀ ਸੇਖੋਂ, ਸੁਖਪਾਲ ਸਿੰਘ ਕਾਲਾ ਸੇਖੋਂ, ਕਰਮਜੀਤ ਸਿੰਘ ਸਮੇਤ ਹੋਰ ਨੌਜਵਾਨ ਦੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲੋਂ ਬਲਾਕ ਪੱਧਰੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਅਜੀਤ' ਖ਼ਬਰਾਂ, 5 ਮਈ 2026
Ad Position 24