ਭਗਤਾ ਭਾਈਕਾ, 4 ਮਈ (ਸੁਖਪਾਲ ਸਿੰਘ ਸੋਨੀ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਅਹਿਮ ਮੀਟਿੰਗ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਖਾਲਸਾ ਮਿਸ਼ਨ ਹਸਪਤਾਲ ਦੇ ਡਾ: ਹਰਵਿੰਦਰ ਸਿੰਘ ਤੇ ਡਾ. ਐਮ. ਕੇ ਬਾਂਸਲ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਸ ਮੀਟਿੰਗ ਨੂੰ ਬਲਾਕ ਪ੍ਰਧਾਨ ਡਾ: ਨਿਰਭੈ ਸਿੰਘ ਭਗਤਾ, ਡਾ: ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਖ਼ਜ਼ਾਨਚੀ ਤੇ ਜਰਨਲ ਸਕੱਤਰ ਜਗਤਾਰ ਸਿੰਘ ਬਾਜਵਾ ਵਲੋਂ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾ 'ਤੇ ਚਰਚਾ ਕੀਤੀ ਗਈ | ਸਰਕਾਰ ਨੂੰ ਜਲਦ ਮੰਗਾਂ ਨੂੰ ਹੱਲ ਕਰਨ, ਡਾਕਟਰਾਂ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦੀ ਅਪੀਲ ਕੀਤੀ ਗਈ | ਸਮਾਜ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਉਪਰ ਡੂੰਘੀ ਚਿੰਤਾ ਜਤਾਈ ਗਈ | ਬਲਾਕ ਦੇ ਸਰਗਰਮ ਆਗੂ ਡਾ: ਬਲਜੀਤ ਸਿੰਘ ਕਲਿਆਣ ਦੀ ਅਚਾਨਕ ਹਾਰਟ ਅਟੈਕ ਨਾਲ ਹੋਈ ਮੌਤ ਉਪਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਯੂਨੀਅਨ ਵਲੋਂ ਭੋਗ ਦੌਰਾਨ ਪਰਿਵਾਰ ਨੂੰ ਇਕ ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਗਈ | ਅੱਜ ਮੀਟਿੰਗ ਵਿਚ ਵਿਛੜੇ ਸਾਥੀ ਨੂੰ ਨਮ ਨਾਲ ਅੱਖਾਂ ਯਾਦ ਕੀਤਾ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ ਗਈ | ਸਟੇਜ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾ ਗੁਰੂ ਸਟੇਜ ਸਕੱਤਰ ਨੇ ਨਿਭਾਈ | ਇਸ ਸਮੇਂ ਡਾ: ਗੋਪਾਲ ਸਿੰਘ ਆਕਲੀਆ, ਡਾ: ਮਲਕੀਤ ਗੁਰੂਸਰ, ਡਾ: ਗੁਰਜੰਟ ਭੋਡੀਪੁਰਾ ਖ਼ਜ਼ਾਨਚੀ, ਡਾ: ਕਰਮ ਹੁਸੈਨ ਜਲਾਲ, ਡਾ: ਸੁਖਵਿੰਦਰ ਹਮੀਰਗੜ੍ਹ, ਡਾ: ਮਨਪ੍ਰੀਤ ਡੈਂਟਲ ਭਗਤਾ, ਡਾ: ਅਮਨਦੀਪ ਸਿੰਘ ਭਗਤਾ, ਡਾ: ਕੌਰ ਸਿੰਘ ਭਗਤਾ, ਡਾ: ਹਰਜਿੰਦਰ ਹਮੀਰਗੜ੍ਹ ਪੈ੍ਰਸ ਸਕੱਤਰ ਹਾਜ਼ਰ ਸਨ |