15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਕਾਲ ਯੂਨੀਵਰਸਿਟੀ ਵਿਖੇ ਭਵਿੱਖ ਸਬੰਧੀ 'ਨੈਕਸਟ-ਜਨਰੇਸ਼ਨ ਮਟੀਰੀਅਲਜ਼' 'ਤੇ ਕੌਮਾਂਤਰੀ ਕਾਨਫਰੰਸ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 05-05-2026
ਤਲਵੰਡੀ ਸਾਬੋ, 4 ਮਈ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਭੌਤਿਕ ਵਿਗਿਆਨ (ਫਿਜ਼ਿਕਸ) ਵਿਭਾਗ ਵਲੋਂ ਅੱਜ ਭਵਿੱਖ ਸਬੰਧੀ 'ਨੈਕਸਟ-ਜਨਰੇਸ਼ਨ ਮਟੀਰੀਅਲਜ਼' ਵਿਸ਼ੇ 'ਤੇ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ 4 ਮਈ ਤੋਂ 6 ਮਈ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਦੁਨੀਆਂ ਭਰ ਦੇ ਉੱਘੇ ਮਾਹਿਰ, ਖੋਜਾਰਥੀ ਅਤੇ ਵਿਦਵਾਨ ਵਾਤਾਵਰਣ ਦੀ ਸਥਿਰਤਾ ਵਿਚ ਉੱਨਤ ਪਦਾਰਥਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ | ਕਾਨਫਰੰਸ ਦਾ ਰਸਮੀ ਉਦਘਾਟਨ ਅਕਾਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਵਲੋਂ ਕੀਤਾ ਗਿਆ | ਆਪਣੇ ਉਦਘਾਟਨੀ ਭਾਸ਼ਣ ਵਿਚ ਉਨ੍ਹਾਂ ਨੇ ਵਿਸ਼ਵਵਿਆਪੀ ਜਲਵਾਯੂ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਨਵੀਨਤਾ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਨਵੇਂ ਪਦਾਰਥਾਂ ਦਾ ਵਿਕਾਸ ਅਗਲੀ ਉਦਯੋਗਿਕ ਕ੍ਰਾਂਤੀ ਦਾ ਆਧਾਰ ਹੈ, ਜਿਸ ਦਾ ਮੁੱਖ ਕੇਂਦਰ ਹਰੀ ਊਰਜਾ ਅਤੇ ਕਾਰਬਨ ਦੇ ਪ੍ਰਭਾਵ ਨੂੰ ਘਟਾਉਣਾ ਹੈ | ਵਿਗਿਆਨਕ ਸੈਸ਼ਨਾਂ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਐਸ. ਕੇ. ਤਿ੍ਪਾਠੀ ਦੇ ਮੁੱਖ ਭਾਸ਼ਣ ਨਾਲ ਹੋਈ | ਪ੍ਰੋ: ਤਿ੍ਪਾਠੀ ਨੇ ਮਟੀਰੀਅਲ ਸਾਇੰਸ ਦੇ ਖੇਤਰ ਵਿਚ ਹੋ ਰਹੀਆਂ ਨਵੀਨਤਮ ਖੋਜਾਂ ਅਤੇ ਟਿਕਾਊ ਤਕਨਾਲੋਜੀ ਵਿਚ ਉਨ੍ਹਾਂ ਦੀ ਵਰਤੋਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੌਜਵਾਨ ਖੋਜਾਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪ੍ਰਯੋਗਸ਼ਾਲਾ ਦੀਆਂ ਖੋਜਾਂ ਨੂੰ ਉਦਯੋਗਿਕ ਪੱਧਰ 'ਤੇ ਲਾਗੂ ਕਰਨ ਲਈ ਉਪਰਾਲੇ ਕਰਨ | ਇਸ ਕਾਨਫ਼ਰੰਸ ਦੀ ਮਹੱਤਤਾ ਨੂੰ ਦੇਖਦੇ ਹੋਏ ਕਈ ਨਾਮਵਰ ਰਾਸ਼ਟਰੀ ਸੰਸਥਾਵਾਂ ਇਸ ਦਾ ਸਮਰਥਨ ਕਰ ਰਹੀਆਂ ਹਨ, ਜਿਨ੍ਹਾਂ ਵਿਚ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਾਡੇਸ਼ਨ, ਬੋਰਡ ਆਫ਼ ਰਿਸਰਚ ਇਨ ਨਿਊਕਲੀਅਰ ਸਾਇੰਸਜ਼, ਕੌਂਸਲ ਆਫ਼ ਸਾਇੰਟਿਫ਼ਿਕ ਐਂਡ ਇੰਡਸਟਰੀਅਲ ਰਿਸਰਚ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਇਟਰਨਲ ਯੂਨੀਵਰਸਿਟੀ ਆਦਿ ਸ਼ਾਮਿਲ ਹਨ ਨਾਲ ਸਾਂਝੇਦਾਰੀ ਇਸ ਖੇਤਰ ਨੂੰ ਭੌਤਿਕ ਵਿਗਿਆਨ ਅਤੇ ਮਟੀਰੀਅਲ ਸਾਇੰਸ ਦੇ ਕੇਂਦਰ ਵਜੋਂ ਵਿਕਸਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਪ੍ਰਬੰਧਕਾਂ ਮੁਤਾਬਿਕ ਕਾਨਫਰੰਸ ਦੇ ਅਗਲੇ ਦੋ ਦਿਨਾਂ ਦੌਰਾਨ ਤਕਨੀਕੀ ਸੈਸ਼ਨ, ਪੋਸਟਰ ਪੇਸ਼ਕਾਰੀਆਂ ਅਤੇ ਮੌਖਿਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ | ਇਸ ਵਿਚ ਨੈਨੋ-ਮਟੀਰੀਅਲ, ਸੈਮੀਕੰਡਕਟਰ ਅਤੇ ਨਵਿਆਉਣਯੋਗ ਊਰਜਾ ਦੇ ਭੰਡਾਰਨ ਵਰਗੇ ਵਿਸ਼ਿਆਂ 'ਤੇ ਗੰਭੀਰ ਚਰਚਾ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਪੋਸਟਰ ਅਤੇ ਕੋਲਾਜ ਮੇਕਿੰਗ ਮੁਕਾਬਲਾ <br/> ਅਗਲੀ ਖ਼ਬਰ ਕਾਂਗਰਸ ਵਲੋਂ ਗਵਰਨਰ ਦੇ ਨਾਂਅ ਡੀ ਸੀ ਨੂੰ ਮੰਗ-ਪੱਤਰ ਦਿੱਤਾ
Ad Position 24