15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਪੋਸਟਰ ਅਤੇ ਕੋਲਾਜ ਮੇਕਿੰਗ ਮੁਕਾਬਲਾ <br/>

Ad Position 21
No active advertisement
ਅਜੀਤ ਡੈਸਕ 05-05-2026
ਲਹਿਰਾ ਮੁਹੱਬਤ, 4 ਮਈ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਿਖੇ 6ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਸੰਕਲਪ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਜਿੱਥੇ ਵਿਦਿਆਰਥੀਆਂ ਨੇ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਪੋਸਟਰਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ | ਵਿਦਿਆਰਥੀਆਂ ਨੇ ਵਾਤਾਵਰਣ, ਸਿੱਖਿਆ, ਸਿਹਤ ਅਤੇ ਸਮਾਜਿਕ ਮੁੱਦਿਆਂ 'ਤੇ ਸੁੰਦਰ ਅਤੇ ਅਰਥਪੂਰਨ ਪੋਸਟਰ ਬਣਾ ਕੇ ਆਪਣੇ ਕਲਾਤਮਕ ਹੁਨਰ ਅਤੇ ਸਮਝ ਦਾ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਇੰਟਰ-ਹਾਊਸ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਚਿ ਕੋਲੰਬਸ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਸ਼੍ਰੀਮਤੀ ਨਮਿਤਾ ਬਾਂਸਲ ਅਤੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਗੀਤਾ ਪਿੱਲੇ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਚ ਨਰਮਾ ਸੰਕਟ ਗਹਿਰਾਇਆ-ਉਤਪਾਦਨ 'ਚ ਵੱਡੀ ਕਮੀ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਖੇ ਭਵਿੱਖ ਸਬੰਧੀ 'ਨੈਕਸਟ-ਜਨਰੇਸ਼ਨ ਮਟੀਰੀਅਲਜ਼' 'ਤੇ ਕੌਮਾਂਤਰੀ ਕਾਨਫਰੰਸ ਦਾ ਆਗਾਜ਼
Ad Position 24