15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜ਼ਿਲ੍ਹਾ ਬਠਿੰਡਾ ਵਿਚ 6 ਨਵੇਂ ਖੇਡ ਮੈਦਾਨ ਲੋਕਾਂ ਨੂੰ ਕੀਤੇ ਸਮਰਪਿਤ <br/>

Ad Position 21
No active advertisement
ਅਜੀਤ ਡੈਸਕ 05-05-2026
ਬਠਿੰਡਾ, 4 ਮਈ (ਵਲ੍ਹਾਣ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸੂਬੇ ਭਰ ਵਿਚ ਨਵੇਂ ਖੇਡ ਮੈਦਾਨਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ | ਇਸ ਤਹਿਤ ਜ਼ਿਲ੍ਹਾ ਬਠਿੰਡਾ ਵਿਚ 222.49 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 6 ਮਾਡਲ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ | ਇਸ ਮੁਹਿੰਮ ਦੀ ਸ਼ੁਰੂਆਤ ਮੋਹਾਲੀ ਵਿਖੇ ਕੀਤੀ ਗਈ ਜਦਕਿ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੇ ਖੇਤਰਾਂ ਵਿਚ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਗਿਆ | ਤਲਵੰਡੀ ਸਾਬੋ ਦੇ ਪਿੰਡ ਬੰਗੀ ਦੀਪਾ ਸਿੰਘ ਵਿਖੇ ਲਗਭਗ 54.75 ਲੱਖ ਦੀ ਲਾਗਤ ਨਾਲ ਬਣੇ ਮੈਦਾਨ ਦਾ ਉਦਘਾਟਨ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤਾ | ਲਹਿਰਾ ਬੇਗਾ (ਨਥਾਣਾ ਬਲਾਕ) ਵਿਖੇ 13.56 ਲੱਖ ਦੀ ਲਾਗਤ ਨਾਲ ਬਣੇ ਮੈਦਾਨ ਦਾ ਉਦਘਾਟਨ ਵਿਧਾਇਕ ਜਗਸੀਰ ਸਿੰਘ ਨੇ ਕੀਤਾ | ਮੌੜ ਹਲਕੇ ਦੇ ਪਿੰਡ ਰਾਮਪੁਰਾ ਵਿਚ 51.99 ਲੱਖ ਦੀ ਲਾਗਤ ਨਾਲ ਤਿਆਰ ਮੈਦਾਨ ਦਾ ਉਦਘਾਟਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵਲੋਂ ਕੀਤਾ ਗਿਆ | ਗੁਰੂਸਰ (ਭਗਤਾ ਭਾਈਕਾ ਬਲਾਕ) ਵਿਖੇ 27.18 ਲੱਖ ਦੀ ਲਾਗਤ ਵਾਲੇ ਮੈਦਾਨ ਦਾ ਉਦਘਾਟਨ ਐੱਸ.ਡੀ.ਐਮ. ਵੀਰਪਾਲ ਕੌਰ ਨੇ ਕੀਤਾ | ਸੰਗਤ ਬਲਾਕ ਦੇ ਕਾਲਝਰਾਨੀ ਵਿਚ 29.81 ਲੱਖ ਦੀ ਲਾਗਤ ਨਾਲ ਬਣੇ ਮੈਦਾਨ ਦਾ ਉਦਘਾਟਨ ਐੱਸ.ਡੀ.ਐਮ. ਬਲਕਰਨ ਸਿੰਘ ਨੇ ਕੀਤਾ, ਜਦਕਿ ਪਿੰਡ ਚੁੱਘੇ ਖ਼ੁਰਦ (ਬਠਿੰਡਾ ਦਿਹਾਤੀ) ਵਿਚ 45.20 ਲੱਖ ਦੀ ਲਾਗਤ ਨਾਲ ਬਣੇ ਮੈਦਾਨ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਸਰਾਂ ਅਤੇ ਜਸਵਿੰਦਰ ਸਿੰਘ ਸਿੰਦਾ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਪਿੰਡਾਂ ਵਿਚ 3100 ਖੇਡ ਮੈਦਾਨ ਬਣਾਏ ਜਾ ਰਹੇ ਹਨ | ਸਰਕਾਰ ਵਲੋਂ ਹਰ ਮੈਦਾਨ ਦੀ ਦੇਖਭਾਲ ਲਈ 'ਪਿੰਡ ਖੇਡ ਅਤੇ ਫਿਟਨੈੱਸ ਕਮੇਟੀ' ਬਣਾਈ ਜਾਵੇਗੀ, ਜਿਸ ਵਿਚ ਸਰਪੰਚ, ਯੂਥ ਕਲੱਬ ਪ੍ਰਧਾਨ ਅਤੇ ਹੋਰ ਨੁਮਾਇੰਦੇ ਸ਼ਾਮਲ ਹੋਣਗੇ | ਹਰ ਮੈਦਾਨ ਲਈ ਸਾਲਾਨਾ 1 ਲੱਖ ਰੁਪਏ ਦੀ ਰੱਖ-ਰਖਾਵ ਰਕਮ ਨਿਰਧਾਰਿਤ ਕੀਤੀ ਗਈ ਹੈ |ਇਨ੍ਹਾਂ ਮਾਡਲ ਖੇਡ ਮੈਦਾਨਾਂ ਵਿਚ ਚੇਨ-ਲਿੰਕ ਫੈਂਸਿੰਗ, ਵ੍ਹੀਲਚੇਅਰ ਰੈਂਪ ਨਾਲ ਟਾਇਲਟ, ਕੰਕਰੀਟ ਬੈਂਚ, ਸਟੋਰ ਰੂਮ, ਉੱਚ ਗੁਣਵੱਤਾ ਵਾਲੀਆਂ ਲਾਈਟਾਂ ਅਤੇ 6 ਫੁੱਟ ਚੌੜਾ ਵਾਕਿੰਗ ਟਰੈਕ ਵਰਗੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ | ਹਰ ਮੈਦਾਨ ਵਿਚ ਵਾਲੀਬਾਲ, ਫੁੱਟਬਾਲ, ਹਾਕੀ ਅਤੇ ਹੋਰ ਖੇਡਾਂ ਲਈ ਮੈਦਾਨ ਤਿਆਰ ਕੀਤੇ ਗਏ ਹਨ, ਜਦਕਿ ਨੌਜਵਾਨਾਂ ਲਈ ਮੁਫ਼ਤ ਕੋਚਿੰਗ ਅਤੇ ਖੇਡ ਸਾਮਾਨ ਵੀ ਉਪਲੱਬਧ ਕਰਵਾਇਆ ਜਾਵੇਗਾ | ਨਾਲ ਹੀ ਵਾਤਾਵਰਣ ਸੰਭਾਲ ਲਈ ਰੁੱਖ ਲਗਾਉਣ ਦੀ ਯੋਜਨਾ ਵੀ ਸ਼ਾਮਲ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਹੱਕ 'ਚ ਫਤਵਾ ਦੇ ਕੇ ਲੋਕਾਂ ਨੇ 'ਸਭਕਾ ਸਾਥ, ਸਭਕਾ ਵਿਕਾਸ' ਦੀ ਰਾਜਨੀਤੀ 'ਤੇ ਲਾਈ ਮੋਹਰ-ਸਾਬਕਾ ਮੰਤਰੀ ਜੱਸੀ... ਅਗਲੀ ਖ਼ਬਰ ਦਿਨ ਦਿਹਾੜੇ ਇਲੈਕਟ੍ਰਾਨਿਕ ਸਕੂਟਰੀ ਚੋਰੀ
Ad Position 24