15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਗਤਾ ਭਾਈ ਕਾ ਵਿਖੇ ਲਾਈਫ਼ ਕੇਅਰ ਫਾਊਾਡੇਸ਼ਨ ਲੈਬ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 05-05-2026
ਭਗਤਾ ਭਾਈ ਕਾ, 4 ਮਈ (ਸੁਖਪਾਲ ਸਿੰਘ ਸੋਨੀ): ਬਾਬਾ ਵਿਸ਼ਵਕਰਮਾ ਜੀ ਸੁਸਾਇਟੀ ਭਗਤਾ ਭਾਈਕਾ ਵਲੋਂ ਅੱਜ ਸ਼ਹਿਰ ਦੇ ਬੱਸ ਅੱਡੇ ਅੰਦਰ ਲੋਕ ਸੇਵਾ ਹਿੱਤ ਲਾਈਫ਼ ਕੇਅਰ ਫਾਊਾਡੇਸ਼ਨ ਲੈਬ ਸਥਾਪਿਤ ਕੀਤਾ ਗਿਆ ਹੈ | ਲੈਬ ਦਾ ਸ਼ੁੱਭ ਉਦਘਾਟਨ ਐਨਜੀਓ ਵਰਕਰ ਸਤੀਸ਼ ਕੁਮਾਰ ਅਤੇ ਰਘਵੀਰ ਸਿੰਘ ਮਲੂਕਾ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਇਸ ਦੇ ਨਾਲ ਹੀ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੀ ਜਾਂਚ ਕਰਵਾਈ | ਇਸ ਲੈਬ ਸੰਬੰਧੀ ਰਛਪਾਲ ਸਿੰਘ (ਨਿੱਕਾ) ਅਤੇ ਦਵਿੰਦਰ ਸਿੰਘ ਮਠਾੜੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਲੈਬ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਸਸਤੇ ਦਰਾਂ 'ਤੇ ਉੱਚ ਮਿਆਰੀ ਟੈੱਸਟਾਂ ਦੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਮਾਰਕੀਟ ਵਿਚ ਮਹਿੰਗੇ ਹੋ ਰਹੇ ਟੈੱਸਟਾਂ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਪ੍ਰਾਪਤ ਹੋਵੇਗੀ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ | ਇਸ ਮੌਕੇ ਦਰਸ਼ਨ ਸਿੰਘ ਭਾਈ ਕੇ, ਮਨਜੀਤ ਸਿੰਘ ਧੁੰਨਾ, ਗੁਰਤੇਜ ਸਿੰਘ ਚਾਨੀ ਸਟੇਟ ਐਵਾਰਡੀ, ਨਿਰਮਲ ਸਿੰਘ ਹੀਰੋ ਵਾਲੇ, ਕਗਸੀਰ ਸੀਰਾ ਪੰਨੂੰ, ਗੁਰਬਚਨ ਸਿੰਘ ਧੀਮਾਨ, ਹਰਿੰਦਰ ਪਾਲ ਸਿੰਘ ਹਿੰਦਾ, ਸੁਖਮੰਦਰ ਸਿੰਘ ਅਕਾਲ ਵਾਲੇ, ਡਾ. ਨਿਰਭੈ ਸਿੰਘ, ਸ਼ਮਿੰਦਰਪਾਲ ਸਿੰਘ ਸ਼ਮੀ, ਮਾ. ਜਗਸੀਰ ਸਿੰਘ ਪੰਨੂ, ਜੱਸਾ ਸਿੰਘ ਖ਼ਾਲਸਾ, ਸੁਖਜੰਟ ਸਿੰਘ ਖ਼ਾਲਸਾ ਸਮੇਤ ਖੂਹ ਕਮੇਟੀ ਭਗਤਾ ਭਾਈਕਾ ਦੇ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੀਤਮ ਸਿੰਘ ਆਰਟਿਸਟ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਖ਼ੂਨਦਾਨ ਨੂੰ ਸਮਰਪਿਤ <br/> ਜੈ ਸ਼ਕਤੀ ਆਯੁਰਵੈਦਿਕ ਹਸਪਤ... ਅਗਲੀ ਖ਼ਬਰ ਤਿੰਨ ਰਾਜਾਂ ਵਿਚ ਭਾਜਪਾ ਦੀ ਜਿੱਤ ਦੀ ਖੁਸ਼ੀ ਵਿਚ ਭਾਜਪਾ ਵਰਕਰਾਂ ਨੇ ਲੱਡੂ ਵੰਡੇ <br/>
Ad Position 24