22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੋਟਰ-ਸਾਈਕਲ 'ਤੇ ਘਰ ਪਰਤ ਰਹੇ ਭੈਣ-ਭਰਾ ਨਾਲ ਵਾਪਰਿਆ ਸੜਕ ਹਾਦਸਾ-ਲੜਕੀ ਦੀ ਮੌਤ, ਲੜਕਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 16-05-2026
ਤਲਵੰਡੀ ਸਾਬੋ/ਰਾਮਾਂ ਮੰਡੀ, 15 ਮਈ (ਰਣਜੀਤ ਸਿੰਘ ਰਾਜੂ,ਤਰਸੇਮ ਸਿੰਗਲਾ)- ਬੀਤੀ ਦੇਰ ਰਾਤ ਆਪਣੇ ਕੰਮਾਂ ਤੋਂ ਫਾਰਿਗ ਹੋ ਕੇ ਮੋਟਰ-ਸਾਈਕਲ 'ਤੇ ਘਰ ਪਰਤ ਰਹੇ ਨੇੜਲੇ ਪਿੰਡ ਮਲਕਾਣਾ ਦੇ ਭੈਣ-ਭਰਾ ਨਾਲ ਵਾਪਰੇ ਇਕ ਸੜਕੀ ਹਾਦਸੇ 'ਚ ਜਿਥੇ ਲੜਕੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਉੱਥੇ ਲੜਕਾ ਜ਼ਖ਼ਮੀ ਹੈ, ਜਿਸ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ 'ਚ ਇਕ ਕੋਹਲੂ 'ਤੇ ਕੰਮ ਕਰਦਾ ਜਸਕਰਨ ਸਿੰਘ ਉਮਰ ਕਰੀਬ 17 ਸਾਲ ਅਤੇ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਉਸ ਦੀ ਭੈਣ ਜੈ ਪਾਲ ਕੌਰ (18) ਬੀਤੀ ਰਾਤ ਕਰੀਬ 8:30 ਵਜੇ ਜਦੋਂ ਆਪੋ-ਆਪਣੇ ਕੰਮਾਂ ਤੋਂ ਫਾਰਿਗ ਹੋ ਕੇ ਆਪਣੇ ਮੋਟਰ-ਸਾਈਕਲ 'ਤੇ ਤਲਵੰਡੀ ਸਾਬੋ ਤੋਂ ਆਪਣੇ ਘਰ ਪਿੰਡ ਮਲਕਾਣਾ ਵੱਲ ਪਰਤ ਰਹੇ ਸਨ ਤਾਂ ਤਲਵੰਡੀ ਸਾਬੋ-ਮਲਕਾਣਾ ਰੋਡ 'ਤੇ ਉਨ੍ਹਾਂ ਦੇ ਮੋਟਰ-ਸਾਈਕਲ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ 'ਤੇ ਦੋਵੇਂ ਭੈਣ-ਭਰਾ ਜ਼ਖ਼ਮੀ ਹੋ ਗਏ | ਘਟਨਾ ਵਾਪਰਨ ਦਾ ਪਤਾ ਲੱਗਦਿਆਂ ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਮੌਕੇ 'ਤੇ ਪਹੁੰਚੇ ਤੇ 108 ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਲੜਕੀ ਜੈ ਪਾਲ ਕੌਰ ਨੂੰ ਮਿ੍ਤਕ ਐਲਾਨ ਦਿੱਤਾ ਜਦੋਂਕਿ ਲੜਕੇ ਨੂੰ ਮੱੁਢਲੀ ਡਾਕਟਰੀ ਸਹਾਇਤਾ ਉਪਰੰਤ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ ਹਾਲਾਂਕਿ ਖ਼ਬਰ ਲਿਖੇ ਜਾਣ ਵੇਲੇ ਪਤਾ ਲੱਗਾ ਹੈ ਕਿ ਜ਼ਿਆਦਾ ਸੱਟਾਂ ਨਾ ਹੋਣ ਕਾਰਣ ਉਸ ਨੰੂ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ | ਉੱਧਰ ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਟੱਕਰ ਮਾਰ ਕੇ ਭੱਜਣ ਵਾਲੇ ਵਾਹਨ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਫੂਲ ਬਲਾਕ ਬਠਿੰਡਾ ਦੇ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਥਾਣਾ ਨੇਹੀਂਆਂ ਵਾਲਾ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਝੁੰਬਾ-ਜੰਗੀਰਾਣਾ ਸੜਕ ਬਣੀ ਲੋਕਾਂ ਲਈ ਜੀਅ ਦਾ ਜੰਜਾਲ, ਇੱਕ ਸਾਲ ਤੋਂ ਮੋਟਾ ਬੱਜਰ ਪਾ ਕੇ ਗਾਇਬ ਹੋਇਆ ਠੇਕੇਦਾਰ
Ad Position 24