03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਹੋਣਹਾਰ ਲੜਕੀਆਂ ਨੇ ਸਰਕਾਰੀ ਸਕੂਲਾਂ ਦਾ ਨਾਂਅ ਕੀਤਾ ਰੌਸ਼ਨ

Ad Position 21
No active advertisement
ਅਜੀਤ ਡੈਸਕ 21-05-2026
ਨਥਾਣਾ, 20 ਮਈ (ਗੁਰਦਰਸ਼ਨ ਲੁੱਧੜ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਨਤੀਜਿਆਂ ਉਪਰੰਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਅਤੇ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਵਿਸ਼ੇਸ਼ ਰੁਚੀ ਸਦਕਾ ਸਾਇੰਸ ਗਰੁੱਪ ਵਾਲੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਹੋਇਆ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਵਿਦਿਆਰਥਣ ਹਰਮੀਨ ਕੌਰ ਨੇ ਬਾਇਓਲੋਜੀ ਵਿਸ਼ੇ ਵਿਚੋਂ 95 ਫੀਸਦੀ, ਕੈਮਿਸਟਰੀ ਵਿਚੋਂ 91 ਫੀਸਦੀ, ਅੰਗਰੇਜ਼ੀ ਵਿਸ਼ੇ ਵਿਚੋਂ 95 ਫੀਸਦੀ ਅਤੇ ਪੰਜਾਬੀ ਵਿਸ਼ੇ ਵਿਚੋਂ 90 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦੀ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਸਕੂਲ ਦੇ ਇੰਚਾਰਜ ਪਿ੍ੰਸੀਪਲ ਲਖਵਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਵਾਲੇ ਸਰਕਾਰੀ ਸਕੂਲ ਨਥਾਣਾ ਵਿਖੇ ਰੋਜ਼ਾਨਾ ਆਪਣੇ ਪਿੰਡ ਪੂਹਲਾ ਤੋਂ ਪੜ੍ਹਨ ਲਈ ਆਉਣ ਵਾਲੀ ਵਿਦਿਆਰਥਣ ਹਰਮੀਨ ਕੌਰ ਵਲੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੁਆਰਾ ਦਿੱਤੀ ਗਈ ਵਿਦਿਅਕ ਸੇਧ ਨੂੰ ਪੂਰੀ ਤਰ੍ਹਾਂ ਅਪਣਾ ਕੇ ਸਾਰਾ ਸਾਲ ਸਖਤ ਮਿਹਨਤ ਕੀਤੀ ਗਈ | ਇਸੇ ਤਰ੍ਹਾਂ ਹੀ ਬਲਾਕ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਨਾਲ ਸਬੰਧਿਤ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਫ਼ਿਜ਼ਿਕਸ ਵਿਸ਼ੇ ਵਿਚੋਂ 100 ਫੀਸਦੀ, ਕੈਮਿਸਟਰੀ ਵਿਚੋਂ 99 ਫੀਸਦੀ, ਬਾਇਓਲੋਜੀ ਵਿਸ਼ੇ ਵਿਚੋਂ 92 ਫੀਸਦੀ, ਪੰਜਾਬੀ ਵਿਚੋਂ 96 ਫੀਸਦੀ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ 91 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਵਿਦਿਅਕ ਅਦਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਦਾ ਨਾਮ ਚਮਕਾਇਆ ਹੈ | ਉਕਤ ਵਿਦਿਆਰਥਣਾਂ ਦੇ ਸਿਖ਼ਰਲੇ ਅੰਕਾਂ ਨੂੰ ਵੇਖਦਿਆਂ ਐਤਕੀ ਬੱਚੇ ਪੜ੍ਹਾਉਣ ਵਾਲੇ ਮਾਪਿਆਂ ਦਾ ਕਾਫ਼ੀ ਹੱਦ ਤੱਕ ਰੁਖ ਸਰਕਾਰੀ ਸਕੂਲਾਂ ਵੱਲ ਹੋਇਆ ਜਾਪਦਾ ਹੈ | ਜਿਕਰਯੋਗ ਹੈ ਕਿ ਹਰ ਸਾਲ ਨਗਰ ਨਥਾਣਾ ਦੇ ਸਰਕਾਰੀ ਸਕੂਲਾਂ ਵਿੱਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਰ ਨਥਾਣਾ ਦੇ ਜੰਮਪਲ ਪ੍ਰਵਾਸੀ ਖੇਤੀਬਾੜੀ (ਫੂਡ ਸਾਇੰਸ) ਵਿਗਿਆਨੀ ਡਾ: ਜੀਵਨ ਸਿੰਘ ਸਿੱਧੂ ਵਲੋਂ ਨਕਦ ਰਾਸ਼ੀ ਦੇ ਨਾਲ ਨਾਲ ਆਪਣੇ ਮਾਤਾ, ਪਿਤਾ, ਅਧਿਆਪਕਾਂ, ਪ੍ਰੋਫੈਸਰਾਂ ਦੇ ਨਾਮ 'ਤੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਮੰਗੀਆਂ ਵੋਟਾਂ <br/> ਅਗਲੀ ਖ਼ਬਰ 'ਕਮਰਸ਼ੀਅਲ ਗੈਸ ਸਿਲੰਡਰਾਂ ਦੀ ਮਹਿੰਗਾਈ ਕਾਰਨ ਟੁੱਟ ਰਹੀ ਹੋਟਲ ਇੰਡਸਟਰੀ <br/>
Ad Position 24