03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

'ਕਮਰਸ਼ੀਅਲ ਗੈਸ ਸਿਲੰਡਰਾਂ ਦੀ ਮਹਿੰਗਾਈ ਕਾਰਨ ਟੁੱਟ ਰਹੀ ਹੋਟਲ ਇੰਡਸਟਰੀ <br/>

Ad Position 21
No active advertisement
ਹੋਟਲ ਇੰਡਸਟਰੀ ਵਲੋਂ ਅਗਲੇ ਮਹੀਨੇ ਤੋਂ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਵਧਾਉਣ ਦਾ ਐਲਾਨ ਕਰਨ ਸਮੇਂ | ਤਸਵੀਰ: ਲਵਲੀ <br/> 21-05-2026
ਬਠਿੰਡਾ, 20 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਹੋਟਲ, ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਸਤੀਸ਼ ਅਰੋੜਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ, ਗੈਸ ਦੀ ਬਲੈਕ ਮਾਰਕੀਟਿੰਗ ਅਤੇ ਸਰਕਾਰ ਦੀ ਅਣਦੇਖੀ 'ਤੇ ਗੰਭੀਰ ਚਿੰਤਾ ਪ੍ਰਗਟੀ ਗਈ | ਹੋਟਲ ਕਾਰੋਬਾਰੀਆਂ ਨੇ ਕਿਹਾ ਕਿ ਗੈਸ, ਬਿਜਲੀ, ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਖਰਚੇ ਲਗਾਤਾਰ ਵੱਧ ਰਹੇ ਹਨ, ਜਦਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਪੁਰਾਣੇ ਹੀ ਚੱਲ ਰਹੇ ਹਨ | ਇਸ ਕਾਰਨ ਹੋਟਲ ਇੰਡਸਟਰੀ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ 'ਰੇਟ ਵਧਾਉਣਾ ਹੋਟਲ ਕਾਰੋਬਾਰੀਆਂ ਦਾ ਸ਼ੌਂਕ ਨਹੀਂ, ਸਗੋਂ ਮਜ਼ਬੂਰੀ ਬਣ ਚੁੱਕੀ ਹੈ |' ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਪਹਿਲਾਂ ਵੀ ਸਰਕਾਰ ਅਤੇ ਗੈਸ ਏਜੰਸੀਆਂ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ, ਪਰ ਕੋਈ ਹੱਲ ਨਹੀਂ ਨਿਕਲਿਆ | ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ 1 ਜੂਨ ਤੋਂ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ ਆਪਣੇ ਮੈਨੂੰ ਕਾਰਡਾਂ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵਧਾਉਣਗੇ | ਸੰਗਠਨ ਦੇ ਸਕੱਤਰ ਰਮਨ ਮਹਿਤਾ ਅਤੇ ਹੋਟਲ ਕਾਰੋਬਾਰੀ ਆਗੂ ਚੌਧਰੀ ਪ੍ਰਤਾਪ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦੀ ਰਾਹਤ ਨਾ ਦਿੱਤੀ ਤਾਂ ਹੋਟਲ ਇੰਡਸਟਰੀ ਵਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਸਿਕੰਦਰ ਗੋਇਲ, ਸੌਰਭ ਮਿੱਤਲ, ਵਿਕ੍ਰਾਂਤ ਗਗਨ ਫਰਾਈਡੇ, ਰਾਜੀਵ ਗੁਪਤਾ, ਵਰੁਣ ਗੁਪਤਾ, ਤਰੁਣ ਗੁਪਤਾ, ਸਿਮਰਨਜੀਤ ਸਿੰਘ, ਦੀਪਾਂਸ਼ ਮਿੱਤਲ, ਅੰਕੁਰ ਬਜਾਜ, ਮੋਹਿਤ ਗਰਗ, ਰਣਜੀਤ ਸਿੰਘ, ਰੋਹਿਤ ਸਰਦਾਨਾ, ਗਰੋਵਰ ਅਤੇ ਮਿ. ਮੇਨਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਲੜਕੀਆਂ ਨੇ ਸਰਕਾਰੀ ਸਕੂਲਾਂ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਅਗਲੇ ਮਹੀਨੇ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵਧਣਗੇ'-ਸਤੀਸ਼ ਅਰੋੜਾ <br/> 'ਕਮਰਸ਼ੀਅਲ ਗੈਸ ਸਿਲੰਡਰਾਂ ਦੀ ਮ...
Ad Position 24