ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣੇ ਨਵਾਚਾਰ ਅਤੇ ਉੱਦਮਤਾ ਇਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਿਲ ਕਰਦਿਆਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਮੰਤਰਾਲੇ ਵਲੋਂ 'ਨਿਧਿ' ਯੋਜਨਾ ਅਧੀਨ ਪ੍ਰਾਯੋਜਿਤ ਸਮਾਵੇਸ਼ੀ ਤਕਨੀਕੀ ਵਪਾਰ ਇਨਕਿਊਬੇਟਰ ਸੀ.ਯੂ.ਪੀ. ਰਿਸਰਚ ਐਂਡ ਡਿਵੈਲਪਮੈਂਟ ਫਾਊਾਡੇਸ਼ਨ ਸੁਵਿਧਾ ਦਾ ਅਧਿਕਾਰਕ ਸ਼ੁਭ ਅਰੰਭ ਕੀਤਾ | ਇਸ ਦੇ ਨਾਲ ਹੀ ਸੀ.ਯੂ.ਪੀ.ਆਰ.ਡੀ.ਐਫ. 'ਚ ਇਨਕਿਊਬੇਟ ਕੀਤੀ ਗਈ | ਝੋਨੇ ਦੀ ਪਰਾਲੀ ਤੋਂ ਟਿਕਾਊ ਡਿਸਪੋਜ਼ੇਬਲ ਟੇਬਲਵੇਅਰ ਤਿਆਰ ਕਰਨ ਵਾਲੀ ਸਟਾਰਟਅੱਪ ਕੰਪਨੀ ਮੈਸਰਜ਼ ਸਸਪੈਕ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਦੀ ਪਾਇਲਟ ਮੈਨਿਊਫੈਕਚਰਿੰਗ ਸੁਵਿਧਾ ਦਾ ਵੀ ਉਦਘਾਟਨ ਕੀਤਾ ਗਿਆ | ਉਦਘਾਟਨੀ ਸਮਾਰੋਹ 'ਚ ਮੁੱਖ ਮਹਿਮਾਨ ਅਤੇ ਆਈ.ਆਈ.ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੂਜਾ, ਸੀ.ਯੂ. ਪੰਜਾਬ ਦੇ ਵਾਇਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਪ੍ਰੋ ਵਾਇਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ, ਵਿਗਿਆਨ ਅਤੇ ਪ੍ਰੌਦਯੋਗਿਕੀ ਵਿਭਾਗ (ਡੀਐਸਟੀ) ਦੇ ਵਿਗਿਆਨੀ-ਸੀ ਡਾ. ਸੀ. ਐਸ. ਯਾਦਵ, ਰਜਿਸਟਰਾਰ ਡਾ. ਵਿਜੈ ਸ਼ਰਮਾ ਅਤੇ ਵਿੱਤ ਅਧਿਕਾਰੀ ਡਾ. ਰਾਜ ਕੁਮਾਰ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੁੱਖ ਮਹਿਮਾਨ ਪ੍ਰੋ. ਰਾਜੀਵ ਆਹੂਜਾ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਬੋਰਡ ਮੈਂਬਰਾਂ, ਫੈਕਲਟੀ ਮੈਂਬਰਾਂ, ਖੋਜਾਰਥੀਆਂ, ਸਟਾਰਟਅੱਪ ਸੰਸਥਾਪਕਾਂ, ਨਵਾਚਾਰਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਉਦਘਾਟਨੀ ਤਖ਼ਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸੀ.ਯੂ.ਪੀ. ਰਿਸਰਚ ਐਂਡ ਡਿਵੈਲਪਮੈਂਟ ਫਾਊਾਡੇਸ਼ਨ ਦੀ ਪ੍ਰੋਜੈਕਟ ਡਾਇਰੈਕਟਰ ਪ੍ਰੋ. (ਡਾ.) ਅੰਜਨਾ ਮੁੰਸ਼ੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਕਸ਼ੈ ਨਾਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਮੈਸਰਜ਼ ਸਸਪੈਕ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਨੂੰ ਸੀ.ਯੂ.ਪੀ.ਆਰ.ਡੀ.ਐਫ. ਦੀ ਇਗਨਿਸ਼ਨ ਗ੍ਰਾਂਟ ਯੋਜਨਾ ਅਧੀਨ 8.30 ਲੱਖ ਰੁਪਏ ਦੀ ਵਿੱਤੀ ਅਤੇ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕੀਤੀ ਗਈ ਹੈ | ਇਹ ਸਟਾਰਟਅੱਪ ਝੋਨੇ ਦੀ ਪਰਾਲੀ ਨੂੰ ਵਾਤਵਰਣ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਵਿਚ ਤਬਦੀਲ ਕਰਨ ਉੱਤੇ ਕੰਮ ਕਰ ਰਹੀ ਹੈ | ਉਦਘਾਟਨ ਤੋਂ ਬਾਅਦ ਮਹਿਮਾਨਾਂ ਨੇ ਨਵਾਚਾਰ ਸੁਵਿਧਾਵਾਂ ਦਾ ਦੌਰਾ ਕੀਤਾ | ਇਨ੍ਹਾਂ 'ਚ ਪਾਇਲਟ ਪੱਧਰ ਦੀ ਫੂਡ ਪ੍ਰੋਸੈਸਿੰਗ ਸੁਵਿਧਾ, ਡਿਜ਼ਾਇਨ ਐਂਡ ਡਿਵੈਲਪਮੈਂਟ ਲੈਬ, ਫੈਬਿ੍ਕੇਸ਼ਨ ਅਤੇ ਮਕੈਨਿਕਲ ਵਰਕਸ਼ਾਪ ਨਾਲ ਯੁਕਤ ਫੈਬ ਲੈਬ, ਅਧੁਨਿਕ ਥਰੀ-ਡੀ ਪਿ੍ੰਟਿੰਗ ਇੰਫਰਾਸਟਰੱਕਚਰ, ਕਾਨਫਰੰਸ ਹਾਲ, ਕੈਫੇਟੇਰੀਆ ਅਤੇ ਸਾਂਝੇ ਸਟਾਰਟਅੱਪ ਦਫ਼ਤਰ ਸ਼ਾਮਿਲ ਸਨ |