ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਕੱਟਣ ਦੇ ਵਿਰੋਧ ’ਚ ਨਗਰ ਕੌਂਸਲ ਨੂੰ ਦਿੱਤਾ ਮੰਗ-ਪੱਤਰ
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਇੱਥੋਂ ਦੇ ਵਾਰਡ ਨੰਬਰ 4 ਵਿਖੇ ਪੁਰਾਣੇ ਸ਼ਿਵਾਲਿਕ ਸਕੂਲ ਵਾਲੀ ਗਲੀ ਦੇ ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਕੱਟਣ ਦੀ ਤਜਵੀਜ਼ ਦਾ ਮੁਹੱਲਾ ਵਾਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਦੇ ਨਾਂਅ ਦਿੱਤੇ ਗਏ।
ਭ
ਭੁੱਚੋ ਮੰਡੀ ਦੇ ਵਾਰਡ ਨੰਬਰ 4 ਵਿਖੇ ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਕੱਟਣ ਦੇ ਵਿਰੋਧ ਵਿਚ ਨਗਰ ਕੌਂਸਲ ਵਿਖੇ ਮੰਗ ਪੱਤਰ ਦਿੰਦੇ ਹੋਏ ਮੁਹੱਲਾ ਵਾਸੀ। ਤਸਵੀਰ: ਪਰਵਿੰਦਰ ਸਿੰਘ ਜੌੜਾ
22-09-2026
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਇੱਥੋਂ ਦੇ ਵਾਰਡ ਨੰਬਰ 4 ਵਿਖੇ ਪੁਰਾਣੇ ਸ਼ਿਵਾਲਿਕ ਸਕੂਲ ਵਾਲੀ ਗਲੀ ਦੇ ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਕੱਟਣ ਦੀ ਤਜਵੀਜ਼ ਦਾ ਮੁਹੱਲਾ ਵਾਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਦੇ ਨਾਂਅ ਦਿੱਤੇ ਗਏ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਪੁਰਾਣੇ ਸ਼ਿਵਾਲਿਕ ਸਕੂਲ ਵਾਲੀ ਗਲੀ ਵਿਚ ਇਕ ਰਿਹਾਇਸ਼ੀ ਮਕਾਨ ਸਾਈਜ਼ 40-68 ਫੁੱਟ ਦੀ ਕਿਸੇ ਵਿਅਕਤੀ ਨੇ ਖ਼ਰੀਦ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਉਕਤ ਖ਼ਰੀਦਦਾਰ ਵਲੋਂ ਰਿਹਾਇਸ਼ੀ ਮਕਾਨ ਵਿਚ ਵਪਾਰਕ ਦੁਕਾਨਾਂ ਕੱਟ ਕੇ ਅੱਗੇ ਵੇਚਣ ਦੀ ਤਜਵੀਜ਼ ਬਣਾਈ ਗਈ ਹੈ, ਜੋ ਕਿ ਸਰਕਾਰ ਦੇ ਨਿਯਮਾਂ ਦੇ ਵਿਰੁੱਧ ਅਤੇ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਹ ਨਿਰੋਲ ਰਿਹਾਇਸ਼ੀ ਖੇਤਰ ਹੈ ਅਤੇ ਮੁਹੱਲੇ ਦੇ ਛੋਟੇ-ਛੋਟੇ ਬੱਚੇ ਗਲੀ ਵਿਚ ਖੇਡਦੇ ਹਨ ਅਤੇ ਮੁਹੱਲਾ ਵਾਸੀਆਂ ਦਾ ਆਪਸੀ ਗੂੜਾ ਪਿਆਰ ਅਤੇ ਸਹਿਚਾਰ ਹੈ। ਦੁਕਾਨਾਂ ਕੱਟਣ ਨਾਲ ਮੁਹੱਲੇ ਦਾ ਮਾਹੌਲ ਖ਼ਰਾਬ ਹੋਵੇਗਾ ਅਤੇ ਇੱਥੇ ਲੜਾਈਆਂ ਝਗੜੇ ਹੋਣ ਦਾ ਖ਼ਦਸ਼ਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ਵਿਚ ਦੁਕਾਨਾਂ ਕੱਟਣ ਨਾਲ ਮੁਹੱਲਾ ਵਾਸੀਆਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਜਾਵੇਗਾ। ਨਗਰ ਕੌਂਸਲ ਦੀ ਪ੍ਰਧਾਨ ਨੀਨਾ ਬਾਂਸਲ ਦਾ ਕਹਿਣਾ ਸੀ ਕਿ ਰਿਹਾਇਸ਼ੀ ਖੇਤਰ ਵਿਚ ਕਿਸੇ ਵੀ ਹਾਲਤ ਵਿਚ ਵਪਾਰਕ ਦੁਕਾਨਾਂ ਨਹੀਂ ਕੱਟਣ ਦਿੱਤੀਆਂ ਜਾਣਗੀਆਂ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਮੁਹੱਲਾ ਵਾਸੀਆਂ ਨੇ ਇਸ ਮੁੱਦੇ ਨੂੰ ਲੈ ਕੇ ਹੰਗਾਮੀ ਮੀਟਿੰਗ ਸੱਦ ਲਈ ਹੈ ਤਾਂ ਜੋ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾ ਸਕੇ। ਇਸ ਮੌਕੇ ਨਗਰ ਕੌਂਸਲ ਭੁੱਚੋ ਦੇ ਸਾਬਕਾ ਪ੍ਰਧਾਨ ਜੋਨੀ ਬਾਂਸਲ, ਕੌਂਸਲਰ ਪ੍ਰਿੰਸ ਗੋਲਣ, ਕੌਂਸਲਰ ਆਤਮਾ ਸਿੰਘ, ਕੌਂਸਲਰ ਸੰਤੋਖ ਜੁਗਨੂੰ, ਭਾਜਪਾ ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ, ਮਿ. ਪਵਿੱਤਰ ਸਿੰਘ, ਵਿਕਰਮ ਸਿੰਗਲਾ ਬਿੱਕਾ, ਪ੍ਰਦੀਪ ਕੁਮਾਰ ਦੀਪਾ, ਸੁਨੀਲ ਕੁਮਾਰ, ਰਵਿੰਦਰ ਕੁਮਾਰ, ਗਗਨ ਕੁਮਾਰ, ਗੁਰੰਸ਼ ਜੌੜਾ, ਅਸ਼ੀਸ਼ ਕੁਮਾਰ, ਪ੍ਰੇਮ ਸਾਗਰ ਅਤੇ ਹੋਰ ਬਹੁਤ ਸਾਰੇ ਮੁਹੱਲਾ ਵਾਸੀ ਮੌਜੂਦ ਸਨ।