ਸਰਹਿੰਦ ਨਹਿਰ ’ਚ ਰੁੜ੍ਹੇ ਭੈਣ-ਭਰਾ ਦਾ 26 ਘੰਟਿਆਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ ਬਠਿੰਡਾ ਤੋਂ ਤਿਉਣਾ ਤੇ ਘੁੱਦਾ ਝਾਲਾ ਤੱਕ ਐਨ.ਡੀ.ਆਰ.ਐਫ. ਤੇ ਸੰਸਥਾ ਟੀਮਾਂ ਵਲੋਂ ਭਾਲ ਜਾਰੀ
ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 26 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਦੋਵਾਂ ਬੱਚਿਆਂ ਦੀ ਭਾਲ ਲਈ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਐਨ.
ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 26 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਦੋਵਾਂ ਬੱਚਿਆਂ ਦੀ ਭਾਲ ਲਈ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਐਨ.ਡੀ.ਆਰ.ਐਫ. ਦੀ ਟੀਮ ਦੇ ਸਹਿਯੋਗ ਨਾਲ ਬਠਿੰਡਾ ਤੋਂ ਪਿੰਡ ਤਿਉਣਾ ਅਤੇ ਘੁੱਦਾ ਝਾਲਾ ਤੱਕ ਸਰਹਿੰਦ ਨਹਿਰ ਵਿਚ ਦਿਨ-ਰਾਤ ਸਰਚ ਆਪ੍ਰੇਸ਼ਨ ਚਲਾਇਆ ਗਿਆ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਟੀਮਾਂ ਵਲੋਂ ਨਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ, ਕਿ ਮੰਗਲਵਾਰ ਦੇਰ ਸ਼ਾਮ ਗਣਪਤੀ ਵਿਸਰਜਨ ਸਮੇਂ 6 ਸਾਲਾਂ ਅੰਜਨਾ ਦਾ ਨਹਿਰ ਕਿਨਾਰੇ ਪੈਰ ਫਿਸਲ ਗਿਆ ਤੇ ਉਹ ਪਾਣੀ ਵਿਚ ਜਾ ਡਿੱਗੀ, ਉਸ ਨੂੰ ਬਚਾਉਣ ਲਈ ਉਸ ਦਾ ਵੱਡਾ ਭਰਾ ਰਿਸ਼ੂ ਵੀ ਅੱਗੇ ਵਧਿਆ, ਪਰ ਤੇਜ਼ ਵਹਾਅ ਵਿਚ ਦੋਵੇਂ ਰੁੜ੍ਹ ਗਏ। ਹਾਦਸੇ ਤੋਂ ਬਾਅਦ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਅਤੇ ਐਨ.ਡੀ.ਆਰ.ਐਫ. ਟੀਮਾਂ ਵਲੋਂ ਦੋਵੇਂ ਬੱਚਿਆਂ ਦੀ ਭਾਲ ਲਗਾਤਾਰ ਭਾਲ ਜਾਰੀ ਹੈ। ਉੱਧਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਨੇ ਨਹਿਰ ਕਿਨਾਰੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਵੀ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਸਥਾਨਕ ਲੋਕਾਂ ਨੇ ਨਹਿਰ ਦੇ ਕਿਨਾਰਿਆਂ ‘ਤੇ ਢੁਕਵੀਂ ਫੈਂਸਿੰਗ ਨਾ ਹੋਣ ‘ਤੇ ਸਵਾਲ ਉਠਾਉਂਦਿਆਂ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਦੀ ਮੰਗ ਕੀਤੀ ਹੈ।