ਭਾਜਪਾ ਦੀ ਨਸ਼ਾ ਖ਼ਾਤਮਾ ਯਾਤਰਾ ਸਟੇਜ ਅੱਗੇ ਨਸ਼ਿਆਂ ਦੇ ਹਾਲਾਤ ਸੰਬੰਧੀ ਗਰਜਿਆ ਨੌਜਵਾਨ
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੁੱਧੜ)- ਭਾਰਤੀ ਜਨਤਾ ਪਾਰਟੀ ਵਲੋਂ ਉਚੇਚੇ ਤੌਰ ’ਤੇ ਸ਼ੁਰੂ ਕੀਤੀ ‘ਨਸ਼ਾ ਖ਼ਾਤਮਾ ਯਾਤਰਾ’ ਦੇ ਪੜਾਅ ’ਤੇ ਪਿੰਡ ਪੂਹਲਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਪੱਧਰ ਦੀ ਲੀਡਰਸ਼ਿਪ ਦੀ ਹਾਜ਼ਰੀ ਵਾਲੀ ਸਟੇਜ ਅੱਗੇ ਨਸ਼ਾ ਰੋਕੂ ਕਮੇਟੀ ਪੂਹਲਾ ਦਾ ਮੁਖੀ ਨੌਜਵਾਨ ਜੋਬਨਦੀਪ ਸਿੰਘ ਨਸ਼ਿਆਂ ਸੰਬੰਧੀ ਬਣੇ ਹੋਏ ਹਾਲਾਤ ਦੀ ਜਾਣਕਾਰੀ ਨੂੰ ਪੇਸ਼ ਕਰਨ ਲਈ ਪੂਰੀ ਉੱਚੀ ਆਵਾਜ਼ ਵਿਚ ਸੰਬੋਧਿਤ ਹੋਇਆ। ਜਿਸ ਸਮੇਂ ਯਾਤਰਾ ਦੀ ਅਗਵਾਈ ਕਰਤਾ ਅਤੇ ਦੇਸ਼ ਦੀ ਹੁਕਮਰਾਨ ਪਾਰਟੀ ਦੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਮੰਚ ’ਤੇ ਬੈਠੇ ਸਨ ਅਤੇ ਸੂਬਾਈ ਜਨਰਲ ਸਕੱਤਰ ਅਨਿਲ ਸਰੀਨ ਸਟੇਜ ਤੋਂ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਅਤੇ ਸਟੇਜ ਦੇ ਰੂਬਰੂ ਹੋ ਕੇ ਸਥਾਨਕ ਨਸ਼ਾ ਰੋਕੂ ਕਮੇਟੀ ਦੇ ਮੁਖੀ ਜੋਬਨਦੀਪ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਦਾ ਸੰਕਲਪ ਲੈ ਕੇ ਇਸੇ ਪਿੰਡ ਵਿਚ ਨਸ਼ਾ ਰੋਕੂ ਕਮੇਟੀ ਬਣਾਈ ਗਈ, ਜਿਸ ਦਾ ਉਸਨੂੰ ਆਗੂ ਚੁਣਿਆ ਗਿਆ ਅਤੇ ਉਸ ਵਲੋਂ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਵਾਜ਼ ਉਠਾਈ ਗਈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਆਪਣੇ ਉੱਪਰ ਹਮਲਾ ਹੋਣ ਦੇ ਰੂਪ ਵਿਚ ਭੁਗਤਣਾ ਪਿਆ ਅਤੇ ਉਸ ਵਲੋਂ ਥਾਣਾ ਨਥਾਣਾ ਵਿਖੇ ਇਤਲਾਹ ਦੇਣ ਦੇ ਬਾਵਜੂਦ ਕੋਈ ਕਾਰਵਾਈ ਹੋਣੀ ਤਾਂ ਦੂਰ ਦੀ ਗੱਲ ਪਰ ਪੁਲਿਸ ਨੇ ਉਸ ਦੇ ਬਿਆਨ ਲਿਖਣ ਦੀ ਵੀ ਖੇਚਲ ਨਹੀਂ ਕੀਤੀ।
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੁੱਧੜ)- ਭਾਰਤੀ ਜਨਤਾ ਪਾਰਟੀ ਵਲੋਂ ਉਚੇਚੇ ਤੌਰ ’ਤੇ ਸ਼ੁਰੂ ਕੀਤੀ ‘ਨਸ਼ਾ ਖ਼ਾਤਮਾ ਯਾਤਰਾ’ ਦੇ ਪੜਾਅ ’ਤੇ ਪਿੰਡ ਪੂਹਲਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਪੱਧਰ ਦੀ ਲੀਡਰਸ਼ਿਪ ਦੀ ਹਾਜ਼ਰੀ ਵਾਲੀ ਸਟੇਜ ਅੱਗੇ ਨਸ਼ਾ ਰੋਕੂ ਕਮੇਟੀ ਪੂਹਲਾ ਦਾ ਮੁਖੀ ਨੌਜਵਾਨ ਜੋਬਨਦੀਪ ਸਿੰਘ ਨਸ਼ਿਆਂ ਸੰਬੰਧੀ ਬਣੇ ਹੋਏ ਹਾਲਾਤ ਦੀ ਜਾਣਕਾਰੀ ਨੂੰ ਪੇਸ਼ ਕਰਨ ਲਈ ਪੂਰੀ ਉੱਚੀ ਆਵਾਜ਼ ਵਿਚ ਸੰਬੋਧਿਤ ਹੋਇਆ। ਜਿਸ ਸਮੇਂ ਯਾਤਰਾ ਦੀ ਅਗਵਾਈ ਕਰਤਾ ਅਤੇ ਦੇਸ਼ ਦੀ ਹੁਕਮਰਾਨ ਪਾਰਟੀ ਦੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਮੰਚ ’ਤੇ ਬੈਠੇ ਸਨ ਅਤੇ ਸੂਬਾਈ ਜਨਰਲ ਸਕੱਤਰ ਅਨਿਲ ਸਰੀਨ ਸਟੇਜ ਤੋਂ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਅਤੇ ਸਟੇਜ ਦੇ ਰੂਬਰੂ ਹੋ ਕੇ ਸਥਾਨਕ ਨਸ਼ਾ ਰੋਕੂ ਕਮੇਟੀ ਦੇ ਮੁਖੀ ਜੋਬਨਦੀਪ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਦਾ ਸੰਕਲਪ ਲੈ ਕੇ ਇਸੇ ਪਿੰਡ ਵਿਚ ਨਸ਼ਾ ਰੋਕੂ ਕਮੇਟੀ ਬਣਾਈ ਗਈ, ਜਿਸ ਦਾ ਉਸਨੂੰ ਆਗੂ ਚੁਣਿਆ ਗਿਆ ਅਤੇ ਉਸ ਵਲੋਂ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਵਾਜ਼ ਉਠਾਈ ਗਈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਆਪਣੇ ਉੱਪਰ ਹਮਲਾ ਹੋਣ ਦੇ ਰੂਪ ਵਿਚ ਭੁਗਤਣਾ ਪਿਆ ਅਤੇ ਉਸ ਵਲੋਂ ਥਾਣਾ ਨਥਾਣਾ ਵਿਖੇ ਇਤਲਾਹ ਦੇਣ ਦੇ ਬਾਵਜੂਦ ਕੋਈ ਕਾਰਵਾਈ ਹੋਣੀ ਤਾਂ ਦੂਰ ਦੀ ਗੱਲ ਪਰ ਪੁਲਿਸ ਨੇ ਉਸ ਦੇ ਬਿਆਨ ਲਿਖਣ ਦੀ ਵੀ ਖੇਚਲ ਨਹੀਂ ਕੀਤੀ। ਇਸ ਦੇ ਜਵਾਬ ਵਿਚ ਸਟੇਜ ਉੱਪਰ ਬੈਠੇ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਅਜਿਹੇ ਹਾਲਾਤ ਸੂਬਾ ਸਰਕਾਰ ਦੀ ਹੀ ਕਾਰਗੁਜ਼ਾਰੀ ਸਦਕਾ ਬਣੇ ਹੋਏ ਹਨ। ਇਸ ਦੇ ਜਵਾਬ ਵਿਚ ਜੋਬਨਦੀਪ ਸਿੰਘ ਨੇ ਕਿਹਾ ਕਿ ਜਦੋਂ ਸਰਹੱਦੀ ਸੂਬੇ ਪੰਜਾਬ ਦਾ ਸਰਹੱਦ ਵਾਲਾ ਹਿੱਸਾ ਕੇਂਦਰ ਨੇ ਆਪਣੇ ਅਧਿਕਾਰ ਵਿਚ ਲਿਆ ਹੋਇਆ ਹੈ ਤਾਂ ਇੱਥੇ ਨਸ਼ਿਆਂ ਦੀ ਤਸਕਰੀ ਕਿਹੜੇ ਰਾਹਾਂ ਤੋਂ ਆਉਂਦੀ ਹੈ? ਤਾਂ ਸਟੇਜ ਉੱਪਰ ਬੈਠੇ ਭਾਜਪਾ ਦੇ ਕੌਮੀ ਆਗੂ ਇਸ ਬਾਰੇ ਕੁੱਝ ਕਹਿ ਨਾ ਸਕੇ ਅਤੇ ਸਿਰਫ਼ ਜੋਬਨਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮਦਦ ਕਰਨ ਅਤੇ ਉਸਦੇ ਹੱਕ ਵਿਚ ਧਰਨਾ ਲਾਉਣ ਦੀ ਗੱਲ ਕਰਕੇ ਇਸ ਮਸਲੇ ਸੰਬੰਧੀ ਆਪਣੀ ਹਾਜ਼ਰੀ ਲਾਉਣ ਤੱਕ ਸੀਮਤ ਰਹੇ।