25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਾਈਕ ਸਵਾਰਾਂ ਨੇ ਬਜ਼ੁਰਗ ਦੀ ਜੇਬ ‘ਚੋਂ 4 ਹਜ਼ਾਰ ਕੱਢੇ

ਰਾਮਪੁਰਾ ਫੂਲ, 24 ਸਤੰਬਰ (ਪੱਤਰ ਪ੍ਰੇਰਕ)- ਰਾਮਪੁਰਾ ਫੂਲ ਵਿਖੇ ਦੋ ਬਾਈਕ ਸਵਾਰ ਨੌਜਵਾਨ ਇਕ ਬਜ਼ੁਰਗ ਦੀ ਕਮੀਜ਼ ਦੀ ਜੇਬ ‘ਚੋਂ 4 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਦੋਵੇਂ ਨੌਜਵਾਨਾਂ ਨੇ ਆਪਣੇ ਚਿਹਰੇ ਰੁਮਾਲ ਨਾਲ ਢਕੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 25-09-2026
ਰਾਮਪੁਰਾ ਫੂਲ, 24 ਸਤੰਬਰ (ਪੱਤਰ ਪ੍ਰੇਰਕ)- ਰਾਮਪੁਰਾ ਫੂਲ ਵਿਖੇ ਦੋ ਬਾਈਕ ਸਵਾਰ ਨੌਜਵਾਨ ਇਕ ਬਜ਼ੁਰਗ ਦੀ ਕਮੀਜ਼ ਦੀ ਜੇਬ ‘ਚੋਂ 4 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਦੋਵੇਂ ਨੌਜਵਾਨਾਂ ਨੇ ਆਪਣੇ ਚਿਹਰੇ ਰੁਮਾਲ ਨਾਲ ਢਕੇ ਹੋਏ ਸਨ। ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਪੀੜਤ ਬਾਲ ਕ੍ਰਿਸ਼ਨ ਪਾਲਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਕਿਸੇ ਜਾਣਕਾਰ ਦੇ ਘਰ ਜਾ ਰਹੇ ਸਨ। ਕੰਨਿਆ ਪਾਠਸ਼ਾਲਾ ਸਕੂਲ ਵਾਲੀ ਗਲੀ ਵਿਚ ਸਥਿਤ ਮੰਦਰ ਦੇ ਸਾਹਮਣੇ ਉਨ੍ਹਾਂ ਨੇ ਐਕਟਿਵਾ ਰੋਕੀ। ਇਸੇ ਦੌਰਾਨ ਪਿੱਛੋਂ ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਮੌਕਾ ਪਾ ਕੇ ਉਨ੍ਹਾਂ ਦੀ ਕਮੀਜ਼ ਦੀ ਜੇਬ ‘ਚੋਂ 4 ਹਜ਼ਾਰ ਰੁਪਏ ਕੱਢ ਲਏ। ਬਜ਼ੁਰਗ ਨੂੰ ਜਦੋਂ ਤੱਕ ਘਟਨਾ ਦਾ ਪਤਾ ਲੱਗਾ, ਉਦੋਂ ਤੱਕ ਦੋਵੇਂ ਮੁਲਜ਼ਮ ਬਾਈਕ ‘ਤੇ ਫ਼ਰਾਰ ਹੋ ਚੁੱਕੇ ਸਨ। ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੋਵੇਂ ਨੌਜਵਾਨ ਘਟਨਾ ਤੋਂ ਬਾਅਦ ਬਾਈਕ ‘ਤੇ ਜਾਂਦੇ ਦਿਖਾਈ ਦੇ ਰਹੇ ਹਨ। ਪੁਲਿਸ ਵਲੋਂ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਗਦੀਪ ਸਿੰਘ ਗਹਿਰੀ ਨੇ ਹਲਕਾ ਬਠਿੰਡਾ ਦਿਹਾਤੀ ‘ਚ ਵਧਾਈਆਂ ਸਰਗਰਮੀਆਂ ਅਗਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੀ ਜਾਂਚ ’ ਤੇ ਹਾਈ ਕੋਰਟ ਸਖ਼ਤ , ਆਜ਼ਾਦ ਜਾਂਚ ਦੀ ਮੰਗ ਸੰਬੰਧੀ ਸੀ . ਬੀ . ਆਈ . ਤੋਂ ਜਵਾ...
Ad Position 24