ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਨੂੰ 7 ਜ਼ੋਨਾਂ ਅਤੇ 22 ਸਰਕਲਾਂ ’ਚ ਵੰਡਿਆ
ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵਲੋਂ ਆਪਣੀਆਂ ਸੰਗਠਨਾਤਮਿਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦਿਆਂ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਨੂੰ 7 ਜ਼ੋਨਾਂ ਅਤੇ 22 ਸਰਕਲਾਂ ਵਿਚ ਵੰਡ ਦਿੱਤਾ ਗਿਆ ਅਤੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜਾਂ ਅਤੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ। ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਵਲੋਂ ਸੰਗਠਨ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਹ ਨਵਾਂ ਢਾਂਚਾ ਤਿਆਰ ਕੀਤਾ ਗਿਆ।
ਮ
ਮੀਟਿੰਗ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਅਹੁਦੇਦਾਰ ਤੇ ਆਗੂ। ਅਜੀਤ ਤਸਵੀਰ
27-09-2026
ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵਲੋਂ ਆਪਣੀਆਂ ਸੰਗਠਨਾਤਮਿਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦਿਆਂ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਨੂੰ 7 ਜ਼ੋਨਾਂ ਅਤੇ 22 ਸਰਕਲਾਂ ਵਿਚ ਵੰਡ ਦਿੱਤਾ ਗਿਆ ਅਤੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜਾਂ ਅਤੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ। ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਵਲੋਂ ਸੰਗਠਨ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਹ ਨਵਾਂ ਢਾਂਚਾ ਤਿਆਰ ਕੀਤਾ ਗਿਆ। ਜ਼ੋਨ-1 ਦੇ ਕੁਲਦੀਪ ਸਿੰਘ ਨੰਬਰਦਾਰ, ਜੋਨ-3 ਦੇ ਮੋਹਨਜੀਤ ਸਿੰਘ ਪੁਰੀ, ਜੋਨ-4 ਦੇ ਬਲਵਿੰਦਰ ਕੌਰ, ਜੋਨ-5 ਦੇ ਗੁਰਸੇਵਕ ਸਿੰਘ ਮਾਨ, ਜੋਨ-6 ਦੇ ਚਮਕੌਰ ਸਿੰਘ ਮਾਨ ਅਤੇ ਜੋਨ-7 ਦੇ ਨਿਰਮਲ ਸਿੰਘ ਸੰਧੂ ਇੰਚਾਰਜ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਬਠਿੰਡਾ ਸਿਟੀ-1 ਦੀ ਐਡਵੋਕੇਟ ਦਲਜੀਤ ਸਿੰਘ ਬਰਾੜ ਅਤੇ ਬਠਿੰਡਾ ਸਿਟੀ-2 ਦੀ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੂੰ ਦੇਖ ਰੇਖ ਅਤੇ ਸਹਿਯੋਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਵਿਵਸਥਾ ਅਨੁਸਾਰ ਕੁਲਦੀਪ ਸਿੰਘ ਨੰਬਰਦਾਰ ਦੇ ਅਧੀਨ ਸਰਕਲ 1, 2 ਅਤੇ 3 ਹੋਣਗੇ। ਮੋਹਨਜੀਤ ਸਿੰਘ ਪੁਰੀ ਦੇ ਅਧੀਨ ਸਰਕਲ 6, 7, 8 ਅਤੇ 13 ਰਹਿਣਗੇ। ਬਲਵਿੰਦਰ ਕੌਰ ਦੇ ਅਧੀਨ ਸਰਕਲ 11, 12 ਅਤੇ 14 ਹੋਣਗੇ। ਇਸੇ ਤਰ੍ਹਾਂ ਗੁਰਸੇਵਕ ਸਿੰਘ ਮਾਨ ਦੇ ਅਧੀਨ ਸਰਕਲ 15, 16 ਅਤੇ 20, ਚਮਕੌਰ ਸਿੰਘ ਮਾਨ ਦੇ ਅਧੀਨ ਸਰਕਲ 17, 18 ਅਤੇ 19, ਜਦਕਿ ਨਿਰਮਲ ਸਿੰਘ ਸੰਧੂ ਦੇ ਅਧੀਨ ਸਰਕਲ 21 ਅਤੇ 22 ਰਹਿਣਗੇ। ਬਬਲੀ ਢਿੱਲੋਂ ਨੇ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਨੂੰ ਕੁਲ 22 ਸਰਕਲਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਸਰਕਲ-1 ਦੇ ਨੈਬ ਸਿੰਘ ਬਰਾੜ, ਸਰਕਲ-2 ਦੇ ਇਕਬਾਲ ਸਿੰਘ ਮਿਠੜੀ, ਸਰਕਲ-3 ਦੇ ਸੁਖਜਿੰਦਰ ਸਿੰਘ ਸੁੱਖੀ, ਸਰਕਲ-4 ਦੇ ਕਰਮਯੋਗ ਸਿੰਘ ਮਾਨ, ਸਰਕਲ-5 ਦੇ ਗੁਰਪ੍ਰੀਤ ਸਿੰਘ ਸੰਧੂ, ਸਰਕਲ-6 ਦੇ ਬਲਵਿੰਦਰ ਸਿੰਘ ਸਿੱਧੂ, ਸਰਕਲ-7 ਦੇ ਜਗਜੀਤ ਸਿੰਘ ਭੁੱਲਰ ਅਤੇ ਸਰਕਲ-8 ਦੇ ਪਰਮਪਾਲ ਸਿੰਘ ਸਿੱਧੂ ਪ੍ਰਧਾਨ ਹੋਣਗੇ।ਇਸੇ ਤਰ੍ਹਾਂ ਸਰਕਲ-11 ਦੇ ਹਰਤਾਰ ਸਿੰਘ ਸੰਧੂ, ਸਰਕਲ-12 ਦੇ ਪ੍ਰਿਤਪਾਲ ਸਿੰਘ ਸਿਰਕੀਬੰਦ, ਸਰਕਲ-13 ਦੇ ਰਵਿੰਦਰ ਸਿੰਘ ਚੀਮਾ, ਸਰਕਲ-14 ਦੇ ਸੁਨੀਲ ਕੁਮਾਰ ਫ਼ੌਜੀ, ਸਰਕਲ-15 ਦੇ ਨਿੰਦਰਪਾਲ ਸਿੰਘ ਲਾਡੀ , ਸਰਕਲ-16 ਦੇ ਕਮਲਜੀਤ ਸਿੰਘ ਸਿੱਧੂ, ਸਰਕਲ-17 ਦੇ ਰਘੁਵੀਰ ਸਿੰਘ, ਸਰਕਲ-18 ਦੇ ਭੋਲਾ ਸਿੰਘ, ਸਰਕਲ-19 ਦੇ ਸੁਖਦੇਵ ਸਿੰਘ ਗੁੜਥੜੀ, ਸਰਕਲ-20 ਦੇ ਹਰਵਿੰਦਰ ਸ਼ਰਮਾ ਗੰਜੂ ਅਤੇ ਸਰਕਲ-22 ਦੇ ਮਨਜੀਤ ਸਿੰਘ ਪ੍ਰਧਾਨ ਬਣਾਏ ਗਏ ਹਨ। ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਸੰਗਠਨ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੀਆਂ ਜ਼ਿੰਮੇਵਾਰੀਆਂ ਵੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ। ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਨਵ-ਨਿਯੁਕਤ ਸਾਰੇ ਜੋਨ ਇੰਚਾਰਜਾਂ ਅਤੇ ਸਰਕਲ ਪ੍ਰਧਾਨਾਂ ਨੇ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ।