ਜਿਸ ਯੂਨੀਵਰਸਿਟੀ ’ ਚ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕੀਤੀ ਮੀਟਿੰਗ, ਉਸੇ ਦੀ ਬੈਂਕ ਸ਼ਾਖਾ ਦਾ ਚੋਰਾਂ ਨੇ ਭੰਨਿਆ ਏ . ਟੀ . ਐਮ
ਤਲਵੰਡੀ ਸਾਬੋ, 30 ਸਤੰਬਰ (ਪੱਤਰ ਪ੍ਰੇਰਕ)- ਇਲਾਕੇ ਦੀ ਜਿਸ ਨਾਮੀ ਯੂਨੀਵਰਸਿਟੀ ‘ਚ ਲੰਘੀ 28 ਸਤੰਬਰ ਨੂੰ ਡੀ. ਆਈ.
ਬ
ਬੈਂਕ ਦੀ ਭੰਨੀ ਗਈ ਏ.ਟੀ.ਐੱਮ ਮਸ਼ੀਨ ਦੀ ਤਸਵੀਰ।
01-10-2026
ਤਲਵੰਡੀ ਸਾਬੋ, 30 ਸਤੰਬਰ (ਪੱਤਰ ਪ੍ਰੇਰਕ)- ਇਲਾਕੇ ਦੀ ਜਿਸ ਨਾਮੀ ਯੂਨੀਵਰਸਿਟੀ ‘ਚ ਲੰਘੀ 28 ਸਤੰਬਰ ਨੂੰ ਡੀ.ਆਈ.ਜੀ ਬਠਿੰਡਾ ਸਮੇਤ ਜ਼ਿਲ੍ਹੇ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਮੀਟਿੰਗ ਕਰਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਯੂਨੀਵਰਸਿਟੀ ਦੇ ਨਜ਼ਦੀਕ ਪੀ.ਸੀ.ਆਰ ਤਾਇਨਾਤ ਕਰਨ ਦਾ ਯਕੀਨ ਦਿਵਾਇਆ ਸੀ, ਉਸੇ ਯੂਨੀਵਰਸਿਟੀ ਦੇ ਬਾਹਰ ਬਣੀ ਬੈਂਕ ਸ਼ਾਖਾ ਦੀ ਏ.ਟੀ.ਐੱਮ ਮਸ਼ੀਨ ਚੋਰਾਂ ਨੇ ਪੈਸੇ ਕੱਢਣ ਦੀ ਨੀਯਤ ਨਾਲ ਬੀਤੀ ਰਾਤ ਬੁਰੀ ਤਰ੍ਹਾਂ ਭੰਨ ਸੁੱਟੀ, ਜਿਸ ਨਾਲ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੋ ਗਏ ਹਨ। ਦੱਸਣਾ ਬਣਦਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਹਿੰਸਕ ਘਟਨਾਵਾਂ ਤੋਂ ਬਾਅਦ 28 ਸਤੰਬਰ ਨੂੰ ਬਠਿੰਡਾ ਰੇਂਜ ਦੇ ਡੀ.ਆਈ.ਜੀ ਹਰਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਾਨਕ ਨਿੱਜੀ ਯੂਨੀਵਰਸਿਟੀ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਮੀਟਿੰਗ ਕਰਦਿਆਂ ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਹੀ ਯੂਨੀਵਰਸਿਟੀ ਦੇ ਨਜ਼ਦੀਕ ਪੁਲਿਸ ਦੀ ਪੀ.ਸੀ.ਆਰ ਟੀਮ ਤਾਇਨਾਤ ਕਰਨ ਦਾ ਵੀ ਭਰੋਸਾ ਦਿੱਤਾ ਸੀ। ਜਾਣਕਾਰੀ ਮੁਤਾਬਿਕ ਅਜੇ ਤੱਕ ਪੀ.ਸੀ.ਆਰ ਟੀਮ ਤਾਂ ਤਾਇਨਾਤ ਨਹੀਂ ਹੋਈ, ਪਰ ਬੀਤੀ ਰਾਤ ਯੂਨੀਵਰਸਿਟੀ ਦੇ ਬਾਹਰ ਬਣੇ ਇੰਡੀਅਨ ਬੈਂਕ ਦੀ ਏ.ਟੀ.ਐੱਮ ਮਸ਼ੀਨ ‘ਚੋਂ ਪੈਸੇ ਕੱਢਣ ਦੀ ਕਥਿਤ ਨੀਯਤ ਨਾਲ ਚੋਰਾਂ ਨੇ ਏ.ਟੀ.ਐੱਮ ਮਸ਼ੀਨ ਜ਼ਰੂਰ ਭੰਨ ਸੁੱਟੀ। ਬੈਂਕ ਅਧਿਕਾਰੀਆਂ ਨੂੰ ਸਵੇਰੇ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਅਮਰੀਕ ਸਿੰਘ ਮੌਕੇ ‘ਤੇ ਪੁੱਜੇ ਤੇ ਜਾਂਚ ਆਰੰਭ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮਸ਼ੀਨ ਦੀ ਭੰਨ ਤੋੜ ਹੋਈ ਹੈ ਹਾਲਾਂਕਿ ਪੈਸੇ ਕੱਢਣ ‘ਚ ਚੋਰ ਅਸਫਲ ਰਹੇ। ਉਨ੍ਹਾਂ ਕਿਹਾ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਇਸ ਘਟਨਾ ਨੇ ਸੁਰੱਖਿਆ ਪ੍ਰਤੀ ਵੱਡੀ ਕੋਤਾਹੀ ਨੂੰ ਉਜਾਗਰ ਕੀਤਾ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਗੰਭੀਰਤਾ ਦਿਖਾਉਣੀ ਚਾਹਿਦੀ ਹੈ।