30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੋਰਾਂ ਨੇ ਦੁਕਾਨ ਦਾ ਭੰਨਿਆ ਸ਼ਟਰ, ਨਕਦੀ ਅਤੇ ਸਮਾਨ ਕੀਤਾ ਚੋਰੀ

ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਮੁੱਖ ਬਾਜ਼ਾਰ ਚ ਸਥਿੱਤ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਉਸ ਦਾ ਸ਼ਟਰ ਭੰਨ ਕੇ ਦੁਕਾਨ ’ਚੋਂ ਨਕਦੀ ਅਤੇ ਕਾਫੀ ਸਾਮਾਨ ਚੋਰੀ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਮੁੱਖ ਬਾਜ਼ਾਰ ਚ ਸਥਿੱਤ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਉਸ ਦਾ ਸ਼ਟਰ ਭੰਨ ਕੇ ਦੁਕਾਨ ’ਚੋਂ ਨਕਦੀ ਅਤੇ ਕਾਫੀ ਸਾਮਾਨ ਚੋਰੀ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਤਲਵੰਡੀ ਸਾਬੋ ਦੇ ਮੁੱਖ ਬਾਜ਼ਾਰ ‘ਚ ਸਥਿਤ ਪ੍ਰਮੋਦ ਕਰਿਆਨਾ ਸਟੋਰ ਦੇ ਮਾਲਕ ਪ੍ਰਮੋਦ ਕੁਮਾਰ ਦੇ ਦੱਸਣ ਮੁਤਾਬਿਕ ਬੀਤੀ ਕਰੀਬ ਅੱਧੀ ਰਾਤ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਤਾਂ ਉਨ੍ਹਾਂ ਆ ਕੇ ਦੇਖਿਆ ਕਿ ਸ਼ਟਰ ਇਕ ਪਾਸਿਉਂ ਭੰਨ੍ਹਿਆ ਪਿਆ ਹੈ। ਦੁਕਾਨ ‘ਚ ਦੇਖਣ ਤੋਂ ਪਤਾ ਲੱਗਾ ਕਿ ਚੋਰ ਦੁਕਾਨ ਦੇ ਗੱਲੇ ‘ਚ ਪਈ ਨਕਦੀ ਅਤੇ ਕਾਫੀ ਮਾਤਰਾ ’ਚ ਦੇਸੀ ਘਿਉ ਲੈ ਗਏ, ਜਿਸ ਦੀ ਕੀਮਤ ਹਜ਼ਾਰਾਂ ਰੁਪਏ ਬਣਦੀ ਹੈ। ਘਟਨਾ ਦੀ ਸੂਚਨਾ ਸਵੇਰੇ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਉੱਧਰ ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਤੇ ਜਲਦ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜਿਸ ਯੂਨੀਵਰਸਿਟੀ ’ ਚ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕੀਤੀ ਮੀਟਿੰਗ, ਉਸੇ ਦੀ ਬੈਂਕ ਸ਼ਾਖਾ ਦਾ ਚੋਰਾਂ ਨੇ ਭੰਨਿਆ ਏ... ਅਗਲੀ ਖ਼ਬਰ ਵਧੀਆ ਲੇਖ
Ad Position 24