01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਟਕਸਾਲੀ ਅਕਾਲੀ ਆਗੂ ਬੰਤ ਸਿੰਘ ਬੱਜੋਆਣਾ ਦਾ ਦਿਹਾਂਤ

ਨਥਾਣਾ, 30 ਸਤੰਬਰ (ਗੁਰਦਰਸ਼ਨ ਲੁੱਧੜ)- ਪੰਥ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਵੱਖ-ਵੱਖ ਪੰਥਕ ਮੋਰਚਿਆਂ ਦੌਰਾਨ ਜੇਲ੍ਹ ਯਾਤਰਾਵਾਂ ਕਰਨ ਅਤੇ ਕਿਸਾਨੀ ਲਹਿਰਾਂ ਦੀਆਂ ਸੰਘਰਸ਼ੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਕਠਿਨ ਯੋਗਦਾਨ ਪਾਉਣ ਵਾਲੇ ਬਜ਼ੁਰਗ ਆਗੂ ਬੰਤ ਸਿੰਘ ਬੱਜੋਆਣਾ (95) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਮੈਂਬਰ ਅਤੇ ਪਿੰਡ ਬੱਜੋਆਣਾ ਦੇ ਨੰਬਰਦਾਰ ਮੇਜਰ ਸਿੰਘ ਨੇ ਦੱਸਿਆ ਕਿ ਆਜ਼ਾਦ ਭਾਰਤ ਵਿਚ ਪੰਥਕ ਮੋਰਚਿਆਂ ਦੀ ਅੱਧੀ ਸਦੀ ਦੇ ਸਮੇਂ ਦੌਰਾਨ ਬੰਤ ਸਿੰਘ ਨੇ ਤਕਰੀਬਨ ਸਾਰੀਆਂ ਲੋਕਪੱਖੀ ਮੁਹਿੰਮਾਂ ਵਿਚ ਮੋਹਰੀ ਹੋ ਕੇ ਹਿੱਸਾ ਲਿਆ ਅਤੇ ਉਹ ਜੂਨ 1984 ਦੌਰਾਨ ਪੰਜਾਬ ਨੂੰ ਫ਼ੌਜ ਹਵਾਲੇ ਕਰਨ ਦੀ ਖ਼ਬਰ ਸੁਣਦਿਆਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਹੁੰਚ ਗਏ ਸਨ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 01-10-2026
ਨਥਾਣਾ, 30 ਸਤੰਬਰ (ਗੁਰਦਰਸ਼ਨ ਲੁੱਧੜ)- ਪੰਥ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਵੱਖ-ਵੱਖ ਪੰਥਕ ਮੋਰਚਿਆਂ ਦੌਰਾਨ ਜੇਲ੍ਹ ਯਾਤਰਾਵਾਂ ਕਰਨ ਅਤੇ ਕਿਸਾਨੀ ਲਹਿਰਾਂ ਦੀਆਂ ਸੰਘਰਸ਼ੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਕਠਿਨ ਯੋਗਦਾਨ ਪਾਉਣ ਵਾਲੇ ਬਜ਼ੁਰਗ ਆਗੂ ਬੰਤ ਸਿੰਘ ਬੱਜੋਆਣਾ (95) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਮੈਂਬਰ ਅਤੇ ਪਿੰਡ ਬੱਜੋਆਣਾ ਦੇ ਨੰਬਰਦਾਰ ਮੇਜਰ ਸਿੰਘ ਨੇ ਦੱਸਿਆ ਕਿ ਆਜ਼ਾਦ ਭਾਰਤ ਵਿਚ ਪੰਥਕ ਮੋਰਚਿਆਂ ਦੀ ਅੱਧੀ ਸਦੀ ਦੇ ਸਮੇਂ ਦੌਰਾਨ ਬੰਤ ਸਿੰਘ ਨੇ ਤਕਰੀਬਨ ਸਾਰੀਆਂ ਲੋਕਪੱਖੀ ਮੁਹਿੰਮਾਂ ਵਿਚ ਮੋਹਰੀ ਹੋ ਕੇ ਹਿੱਸਾ ਲਿਆ ਅਤੇ ਉਹ ਜੂਨ 1984 ਦੌਰਾਨ ਪੰਜਾਬ ਨੂੰ ਫ਼ੌਜ ਹਵਾਲੇ ਕਰਨ ਦੀ ਖ਼ਬਰ ਸੁਣਦਿਆਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਹੁੰਚ ਗਏ ਸਨ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਜ਼ਿਲ੍ਹਾ ਪਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ, ਐਨ.ਆਰ.ਆਈ. ਵਿੰਗ ਦੇ ਆਗੂ ਹਰਨੇਕ ਸਿੰਘ ਨਾਥਪੁਰਾ, ਤੇਜਾ ਸਿੰਘ ਕਲਿਆਣ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਸੀਨੀਅਰ ਯੂਥ ਆਗੂ ਗੁਰਲਾਭ ਸਿੰਘ ਢੇਲਵਾਂ, ਜਨਰਲ ਕੌਂਸਲ ਮੈਂਬਰ ਨਰਦੇਵ ਸਿੰਘ ਸਿੱਧੂ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਕਮਲਦੀਪ ਸਿੰਘ ਸੰਗਤ, ਪਿਆਰਾ ਸਿੰਘ ਢੇਲਵਾਂ, ਤਰਲੋਚਨ ਸਿੰਘ ਸਾਬਕਾ ਸਰਪੰਚ ਗੰਗਾ, ਜਗਸੀਰ ਸਿੰਘ ਪੰਚ, ਮੱਖਣ ਸਿੰਘ ਗੰਗਾ, ਸਹਿਕਾਰੀ ਸਭਾ ਦੇ ਪ੍ਰਧਾਨ ਰਮਿੰਦਰ ਸਿੰਘ, ਯੂਥ ਆਗੂ ਕੁਲਵਿੰਦਰ ਸਿੰਘ ਸੇਮਾ, ਸਾਬਕਾ ਸੰਮਤੀ ਮੈਂਬਰ ਇੰਦਰਜੀਤ ਸਿੰਘ ਪੂਹਲਾ, ਇਕਬਾਲਜੀਤ ਸਿੰਘ ਪੂਹਲੀ, ਗੁਰਟੇਕ ਸਿੰਘ ਸਿੱਧੂ ਨੇ ਬੰਤ ਸਿੰਘ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026- ਜ਼ਿਲ੍ਹਾ ਪੱਧਰੀ ਖੇਡਾਂ ’ਚ ਤਗਮੇ ਜਿੱਤਣ ਲਈ ਖਿਡਾਰੀ ਵਹਾਅ ਰਹੇ ਨੇ ਖੂਬ ‘ਪਸੀਨਾ’ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੰਗਰ ਹਾਲ ’ਚੋਂ ਤਾਰਾਂ ਚੋਰੀ ਕਰਦਾ ਇਕ ਕਾਬੂ, ਮਾਮਲਾ ਦਰਜ
Ad Position 24