01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ਖੇਡਾਂ ਵਤਨ ਪੰਜਾਬ ਦੀਆਂ-2026- ਜ਼ਿਲ੍ਹਾ ਪੱਧਰੀ ਖੇਡਾਂ ’ਚ ਤਗਮੇ ਜਿੱਤਣ ਲਈ ਖਿਡਾਰੀ ਵਹਾਅ ਰਹੇ ਨੇ ਖੂਬ ‘ਪਸੀਨਾ’

ਬਠਿੰਡਾ , 30 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ ਖੇਡਾਂ ਵਤਨ ਪੰਜਾਬ ਦੀਆਂ -2026’ ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ‘ ਚ ਤਗਮੇ ਜਿੱਤਣ ਲਈ ਖਿਡਾਰੀ ਮੈਦਾਨਾਂ ‘ ਚ ਖੂਬ ‘ ਪਸੀਨਾ ’ ਵਹਾਅ ਰਹੇ ਹਨ । ਖੇਡਾਂ ਦੇ ਅੱਜ ਤੀਜੇ ਅਥਲੈਟਿਕਸ ਅੰਡਰ -21 ਲੜਕਿਆਂ ਦੇ ਟ੍ਰਿਪਲ ਜੰਪ ਮੁਕਾਬਲੇ ਵਿਚ ਬਠਿੰਡਾ ਦਿਹਾਤੀ ਦੇ ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਤਗਮਾ ਜਿੱਤਿਆ , ਜਦਕਿ ਬਲਾਕ ਫੂਲ ਦੇ ਅਰਮਾਨ ਸਿੰਘ ਨੇ ਦੂਜਾ ਅਤੇ ਰਣਜੋਤ ਸਿੰਘ ਰੰਧਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

Ad Position 21
No active advertisement
ਅਜੀਤ ਡੈਸਕ 01-10-2026
ਬਠਿੰਡਾ , 30 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ ਖੇਡਾਂ ਵਤਨ ਪੰਜਾਬ ਦੀਆਂ -2026’ ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ‘ ਚ ਤਗਮੇ ਜਿੱਤਣ ਲਈ ਖਿਡਾਰੀ ਮੈਦਾਨਾਂ ‘ ਚ ਖੂਬ ‘ ਪਸੀਨਾ ’ ਵਹਾਅ ਰਹੇ ਹਨ । ਖੇਡਾਂ ਦੇ ਅੱਜ ਤੀਜੇ ਅਥਲੈਟਿਕਸ ਅੰਡਰ -21 ਲੜਕਿਆਂ ਦੇ ਟ੍ਰਿਪਲ ਜੰਪ ਮੁਕਾਬਲੇ ਵਿਚ ਬਠਿੰਡਾ ਦਿਹਾਤੀ ਦੇ ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਤਗਮਾ ਜਿੱਤਿਆ , ਜਦਕਿ ਬਲਾਕ ਫੂਲ ਦੇ ਅਰਮਾਨ ਸਿੰਘ ਨੇ ਦੂਜਾ ਅਤੇ ਰਣਜੋਤ ਸਿੰਘ ਰੰਧਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕੁਸ਼ਤੀ ਅੰਡਰ -14 ਲੜਕਿਆਂ ਦੇ 35 ਕਿੱਲੋ ਭਾਰ ਵਰਗ ਵਿਚ ਕੋਠਾਗੁਰੂ ਦੇ ਏਕਮ ਸਿੰਘ ਨੇ ਪਹਿਲਾ , ਭਾਈ ਰੂਪਾ ਦੇ ਜਸਨੂਰ ਭੁੱਲਰ ਨੇ ਦੂਜਾ ਸਥਾਨ ਅਤੇ ਤੁੰਗਵਾਲੀ ਦੇ ਤਨਵੀਰ ਸਿੰਘ ਤੇ ਸਹਿਜਵੀਰ ਸਿੰਘ ਨੇ ਸਾਂਝੇ ਤੌਰ ‘ ਤੇ ਤੀਜਾ ਸਥਾਨ ਹਾਸਲ ਕੀਤਾ । 38 ਕਿੱਲੋ ਭਾਰ ਵਿਚ ਅਮਨਦੀਪ ਘੁੱਦਾ ਨੇ ਪਹਿਲਾ , ਪ੍ਰਭਜੋਤ ਸਿੰਘ ਨਰੂਆਣਾ ਨੇ ਦੂਜਾ ਅਤੇ ਹਰਮਨ ਸਿੰਘ ਤੁੰਗਵਾਲੀ ਨੇ ਤੀਜਾ ਸਥਾਨ , 41 ਕਿੱਲੋ ਭਾਰ ਵਿਚ ਨਵ ਸੰਗੀਤ ਸਿੰਘ ਮਲੂਕਾ ਨੇ ਪਹਿਲਾ ਅਤੇ ਮਨਪ੍ਰੀਤ ਸਿੰਘ ਤੁੰਗਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ । ਖੋ - ਖੋ ਦੇ 31-40 ਉਮਰ ਵਰਗ ਵਿਚ ਸੰਗਤ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਵੇਟਲਿਫਟਿੰਗ ਅੰਡਰ -17 ਦੇ ਮੁਕਾਬਲਿਆਂ ਵਿਚ ਰਣਵੀਰ ਸਿੰਘ ਨੇ ਪਹਿਲਾ ਅਤੇ ਦਿਲਜੋਤ ਸਿੰਘ ਨੇ ਦੂਜਾ ਸਥਾਨ , 60 ਕਿੱਲੋ ਭਾਰ ਵਿਚ ਮਨਿੰਦਰ ਸਿੰਘ ਨੇ ਪਹਿਲਾ ਸਥਾਨ , 65 ਕਿੱਲੋ ਭਾਰ ਵਿਚ ਅਭਿਜੀਤ ਸਿੰਘ ਨੇ ਪਹਿਲਾ , ਭੁਵਲ ਚੰਦਰ ਪੰਥ ਨੇ ਦੂਜਾ ਅਤੇ ਤਰਨਵੀਰ ਸਿੰਘ ਨੇ ਤੀਜਾ ਸਥਾਨ , 70 ਕਿੱਲੋ ਭਾਰ ਵਿਚ ਗਗਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ -21 ਵੇਟਲਿਫ਼ਟਿੰਗ ਦੇ ਮੁਕਾਬਲਿਆਂ ਵਿਚ 70 ਕਿੱਲੋ ਭਾਰ ਵਿਚ ਮਨਮੀਤ ਸਿੰਘ ਨੇ ਪਹਿਲਾ ਸਥਾਨ , 75 ਕਿੱਲੋ ਭਾਰ ਵਿਚ ਮਨਮੀਤ ਸਿੰਘ ਅਤੇ ਰਾਜਦੀਪ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ , ਜਦਕਿ 95 ਕਿੱਲੋ ਭਾਰ ਵਿਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਟੇਬਲ ਟੈਨਿਸ ਦੇ 41-50 ਲੜਕੀਆਂ ਦੇ ਵਰਗ ਵਿਚ ਰਿਤੂ ਰਾਣੀ ਨੇ ਪਹਿਲਾ , ਅਨੀਤਾ ਨੇ ਦੂਜਾ ਅਤੇ ਅੰਮ੍ਰਿਤਪਾਲ ਕੌਰ ਨੇ ਤੀਜਾ ਸਥਾਨ , 51-70 ਵਰਗ ਵਿਚ ਨੀਨਾ ਰਾਣੀ ਨੇ ਪਹਿਲਾ , ਨੰਦੀਤਾ ਗੁਪਤਾ ਨੇ ਦੂਜਾ ਅਤੇ ਸਰੋਜ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪਾਥਫਾਈਂਡਰ ਗਲੋਬਲ ਸਕੂਲ ਵਿਖੇ ਅਧਿਆਪਕ/ਮਾਪੇ ਮੀਟਿੰਗ ਰਾਮਪੁਰਾ ਫੂਲ , 30 ਸਤੰਬਰ ( ਹੇਮੰਤ ਕੁਮਾਰ ਸ਼ਰਮਾ )- ਪਾਥਫਾਈਂਡਰ ਗਲੋਬਲ ਸਕੂਲ ਵਿਖੇ ਇਕ ਵਿਸ਼ੇਸ਼ ਅਧਿਆਪਕ / ਮਾਪੇ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਦੌਰਾਨ ਬੱਚਿਆਂ ਦੀਆਂ ਛਿਮਾਹੀ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ , ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਛੇ ਮਹੀਨਿਆਂ ਦੀ ਪੜ੍ਹਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਧੀਆ ਅੰਕ ਹਾਸਿਲ ਕੀਤੇ । ਨਤੀਜਿਆਂ ਦਾ ਐਲਾਨ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਈਸੂ ਬਾਂਸਲ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ । ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਛਿਮਾਹੀ ਪ੍ਰੀਖਿਆ ਦੇ ਇਹ ਨਤੀਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਥਾਹ ਮਿਹਨਤ ਦਾ ਸਿੱਟਾ ਹਨ । ਸਾਡਾ ਮੁੱਖ ਮਨੋਰਥ ਹਰ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਉਣਾ ਹੈ । ਮੀਟਿੰਗ ਦੌਰਾਨ ਮਾਪਿਆਂ ਨੇ ਸਕੂਲ ਦੇ ਪੜ੍ਹਾਈ ਦੇ ਮਿਆਰ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ਅਧਿਆਪਕਾਂ ਨੇ ਮਾਪਿਆਂ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਸੁਧਾਰ ਲਈ ਜ਼ਰੂਰੀ ਨੁਕਤਿਆਂ ’ ਤੇ ਵੀ ਵਿਚਾਰ - ਵਟਾਂਦਰਾ ਕੀਤਾ । ਸਕੂਲ ਪ੍ਰਬੰਧਕੀ ਕਮੇਟੀ ਨੇ ਸਮੂਹ ਮਾਪਿਆਂ , ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ ’ਚ ਮਾਤਾ ਸੁੰਦਰੀ ਕਾਲਜ ਢੱਡੇ ਦੀਆਂ ਖਿਡਾਰਨਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਟਕਸਾਲੀ ਅਕਾਲੀ ਆਗੂ ਬੰਤ ਸਿੰਘ ਬੱਜੋਆਣਾ ਦਾ ਦਿਹਾਂਤ
Ad Position 24