02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪੰਜ ਦਿਨਾ ਹਫ਼ਤੇ ਤਹਿਤ ਹਰ ਸ਼ਨੀਵਾਰ ‘ਨੋ ਵਰਕ ਡੇਅ’ ਦਾ ਐਲਾਨ

ਬਠਿੰਡਾ, 1 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਨੇ ਕੰਮਕਾਜੀ ਹਫ਼ਤੇ ਨੂੰ ਪੰਜ ਦਿਨਾਂ ਦਾ ਕਰਦਿਆਂ ਹੁਣ ਹਰ ਸ਼ਨੀਵਾਰ ਨੂੰ ਅਦਾਲਤੀ ਕੰਮਕਾਜ ਬੰਦ ਰੱਖਣ (ਨੋ ਵਰਕ ਡੇਅ) ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹਫ਼ਤੇ ਦੇ ਹਰ ਸ਼ਨੀਵਾਰ ਵਕੀਲ ਆਪਣਾ ਅਦਾਲਤੀ ਕੰਮਕਾਜ ਨਹੀਂ ਕਰਨਗੇ। ਇਹ ਫ਼ੈਸਲਾ ਐਸੋਸੀਏਸ਼ਨ ਵਲੋਂ ਜਨਰਲ ਹਾਊਸ ਦੌਰਾਨ ਲਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 02-10-2026
ਬਠਿੰਡਾ, 1 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਨੇ ਕੰਮਕਾਜੀ ਹਫ਼ਤੇ ਨੂੰ ਪੰਜ ਦਿਨਾਂ ਦਾ ਕਰਦਿਆਂ ਹੁਣ ਹਰ ਸ਼ਨੀਵਾਰ ਨੂੰ ਅਦਾਲਤੀ ਕੰਮਕਾਜ ਬੰਦ ਰੱਖਣ (ਨੋ ਵਰਕ ਡੇਅ) ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹਫ਼ਤੇ ਦੇ ਹਰ ਸ਼ਨੀਵਾਰ ਵਕੀਲ ਆਪਣਾ ਅਦਾਲਤੀ ਕੰਮਕਾਜ ਨਹੀਂ ਕਰਨਗੇ। ਇਹ ਫ਼ੈਸਲਾ ਐਸੋਸੀਏਸ਼ਨ ਵਲੋਂ ਜਨਰਲ ਹਾਊਸ ਦੌਰਾਨ ਲਿਆ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਹਿਲਾਂ ਤੋਂ ਪੰਜ ਦਿਨਾਂ ਹਫ਼ਤਾ ਲਾਗੂ ਹੈ, ਜਿਸ ਤਹਿਤ ਐਸੋਸੀਏਸ਼ਨ ਦੇ ਜਨਰਲ ਹਾਊਸ ਦੇ 5 ਅਪ੍ਰੈਲ 2024 ਦੇ ਮਤੇ ਦੀ ਨਜ਼ਰਸਾਨੀ ਤਹਿਤ ਹੁਣ ਐਸੋਸੀਏਸ਼ਨ ਨੇ ਬਠਿੰਡਾ ਵਿਚ ਵੀ ਪੰਜ ਦਿਨਾਂ ਹਫ਼ਤਾ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ 3 ਅਕਤੂਬਰ ਦੇ ਸ਼ਨੀਵਾਰ ਵਾਲੇ ਦਿਨ ਤੋਂ ‘ਨੋ ਵਰਕ ਡੇਅ’ ਰੱਖਿਆ ਜਾਵੇਗਾ, ਜੋ ਅਗਲੇ ਸ਼ਨੀਵਾਰਾਂ ਮੌਕੇ (ਨੈਸ਼ਨਲ ਲੋਕ ਅਦਾਲਤ ਨੂੰ ਛੱਡ ਕੇ) ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਦਾਲਤੀ ਕੰਪਲੈਕਸ ਵਿਚ ਸਥਿਤ ਵਕੀਲਾਂ ਦੇ ਚੈਂਬਰਾਂ ਦੇ ਚਾਰੇ ਗੇਟ ਬੰਦ ਰੱਖੇ ਜਾਣਗੇ ਅਤੇ ਮੁਕੱਦਮਿਆਂ ਦੀ ਅਗਲੀ ਪੇਸ਼ੀ ਦੀ ਤਾਰੀਖ਼ ਪਾਉਣ ਸਬੰਧੀ ਕੰਮ ਲਈ ਟੀਮ ਦੀ ਡਿਊਟੀ ਲਗਾਈ ਗਈ ਹੈ। ਪ੍ਰਧਾਨ ਨੇ ਦੱਸਿਆ ਇਸ ਦੌਰਾਨ ਉਨ੍ਹਾਂ ਸਮੇਤ ਬਾਰ ਦੇ ਸਕੱਤਰ ਗੁਰਜੋਤ ਸਿੰਘ ਸਿੱਧੂ ਅਦਾਲਤੀ ਕੰਪਲੈਕਸ ਦੀ ਗਰਾੳਂੂਡ ਅਤੇ ਪਹਿਲੀ ਮੰਜ਼ਿਲ ਉੱਪਰ ਮੌਜੂਦ ਰਹਿਣਗੇ, ਜਦਕਿ ਮੀਤ ਪ੍ਰਧਾਨ ਹੁਸ਼ਨਿੰਦਰਪਾਲ ਸਿੰਘ ਸਿੱਧੂ ਤੇ ਜੁਆਇੰਟ ਸਕੱਤਰ ਅਮਨਦੀਪ ਕੌਰ ਸਿੱਧੂ ਦੂਸਰੀ ਮੰਜ਼ਿਲ ਉੱਪਰ ਅਤੇ ਮੀਤ ਪ੍ਰਧਾਨ ਸ਼ਗਨਦੀਪ ਕੌਰ ਸਿੱਧੂ ਅਤੇ ਖ਼ਜ਼ਾਨਚੀ ਅਰਸ਼ਦੀਪ ਸ਼ਰਮਾ ਤੀਸਰੀ ਮੰਜ਼ਿਲ ਉੱਪਰ ਆਪਣੀ ਡਿਊਟੀ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਖੇ ਮੈਡੀਕਲ ਲੈਬਾਰਟਰੀ ਸਾਇੰਸ ਵਿਭਾਗ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਅਗਲੀ ਖ਼ਬਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਮਾਖਾ ਚਹਿਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ
Ad Position 24